ਹੁਣੇ ਹੁਣੇ ਯੋਧਾ ਦਾ ਪ੍ਰੋਮੋ - TopicsExpress



          

ਹੁਣੇ ਹੁਣੇ ਯੋਧਾ ਦਾ ਪ੍ਰੋਮੋ ਦੇਖਿਆ ਹੈ। ਪ੍ਰੋਮੇ ਦੇਖ ਕੇ ਲੱਗ ਰਿਹਾ ਹੈ ਕਿ ਇਕ ਵਾਰ ਫਿਰ ਕੁਲਜਿੰਦਰ ਸਿੱਧੂ ਤੇ ਮਨਦੀਪ ਬੈਨੀਪਾਲ ਹੁਰਾਂ ਦੀ ਜੋੜੀ ਘੜੇ ਤੋਂ ਕੋਲਾ ਚੁੱਕਣ ਜਾ ਰਹੀ ਹੈ। ਪ੍ਰੋਮੋ ਤੋਂ ਲੱਗ ਰਿਹਾ ਹੈ ਕਿ ਫ਼ਿਲਮ ਦੀ ਕਹਾਣੀ ਚਾਲੂ ਰੁਝਾਨ ਤੋਂ ਬੇਹੱਦ ਹਟਵੀਂ ਹੈ। ਪਹਿਲੀ ਨਜ਼ਰੇ ਇਹ ਫ਼ਿਲਮ ਐਕਸ਼ਨ ਫ਼ਿਲਮ ਜਾਪ ਰਹੀ ਹੈ। ਫ਼ਿਲਮ ਚ ਸਿੱਖ ਧਰਮ/ਸਿੱਖ ਸੂਰਮੇ ਦੀ ਅਣਖ ਨੂੰ ਅਧਾਰ ਬਣਾਇਆ ਗਿਆ ਜਾਪਦਾ ਹੈ। ਕੁਲਜਿੰਦਰ ਸਿੱਧੂ ਫ਼ਿਲਮ ਦਾ ਨਾਇਕ ਹੈ, ਉਸ ਵੱਲੋਂ ਆਪਣੇ ਇਸ ਕਿਰਦਾਰ ਲਈ ਕੀਤੀ ਗਈ ਮਿਹਨਤ ਇਸ ਪ੍ਰੋਮੋ ਚ ਹੀ ਨਜ਼ਰ ਆ ਗਈ ਹੈ। ਫ਼ਿਲਮ ਦੀ ਅਸਲ ਪਟਕਥਾ ਕੀ ਹੈ, ਇਹ ਤਾਂ ਫ਼ਿਲਮ ਦੇਖਣ ਤੋਂ ਬਾਅਦ ਹੀ ਪਤਾ ਲੱਗੇਗਾ ਪਰ ਇਹ ਸਾਫ਼ ਹੋ ਗਿਆ ਹੈ ਇਹ ਫ਼ਿਲਮ ਮੌਲਿਕਤਾ ਦੇ ਨਾਂ ਤੇ ਦਰਸ਼ਕਾਂ ਮੂਹਰੇ ਦੁਹਰਾਓ ਨਹੀਂ ਥੋਪੇਗੀ। ਅਮਰਦੀਪ ਸਿੰਘ ਗਿੱਲ ਨੂੰ ਵੀ ਇਸ ਫ਼ਿਲਮ ਲਈ ਵਧਾਈ। ਉਨ•ਾਂ ਇਸ ਫ਼ਿਲਮ ਦੀ ਕਹਾਣੀ ਅਤੇ ਸਕਰੀਨਪਲੇਅ ਲਿਖਿਆ ਹੈ। https://youtube/watch?v=-32fF2BewWc&feature=youtu.be
Posted on: Thu, 02 Oct 2014 06:18:43 +0000

Trending Topics



Recently Viewed Topics




© 2015