1984 MOVIE review : Acting : Diljit dosanjh 5/5, SonamBajwa : - TopicsExpress



          

1984 MOVIE review : Acting : Diljit dosanjh 5/5, SonamBajwa : 5/5 (new face), Kiran Kher i have no right to rate her. superb. Villain Rana : Awesome acting 5/5 Direction 4.5/5 Storyline 4/5 (Could have been better) Songs 5/5 Lyrics : Dil kad liya lyrics ney. Favourite Dialogue : Shaeede da rang kesri hunda hai STOLEN REVIEW : I SHARE THE SAME WORDS. ਦਿਲਜੀਤ ਦੀ ਫਿਲਮ ਪੰਜਾਬ 1984 ਬਾਰੇ: ਹੁਣ ਤੋਂ ਘੰਟਾ ਪਹਿਲਾਂ ਦਿਲਜੀਤ ਦੀ ਫਿਲਮ ਪੰਜਾਬ 1984 ਦੇਖਣ ਦਾ ਮੌਕਾ ਮਿਲਿਆ। ਫਿਲਮ ਦੇਖਣ ਤੋਂ ਪਹਿਲਾਂ ਹੀ ਇਸ ਦੇ ਬਾਈਕਾਟ ਦੀ ਕਾਲ ਕੁਝ ਪੰਥਕ ਧਿਰਾਂ ਵਲੋਂ ਦਿੱਤੀ ਜਾ ਚੁੱਕੀ ਸੀ ਕਿਉਂਕਿ ਉਨ੍ਹਾਂ ਅਨੁਸਾਰ ਫਿਲਮ ਦੇ ਕੁਝ ਦ੍ਰਿਸ਼ ਖਾੜਕੂ ਲਹਿਰ ਨੂੰ ਗਲਤ ਸਾਬਤ ਕਰਦੇ ਹਨ, ਪਰ ਉਨ੍ਹਾਂ ਦਾ ਵੀ ਇਹ ਕਹਿਣਾ ਸੀ ਕਿ ਦਿਲਜੀਤ ਦਾ ਰੋਲ ਬਹੁਤ ਵਧੀਆ ਹੈ। ਇਸ ਕਰਕੇ ਮੈਂ ਇਹ ਫਿਲਮ ਹੋਰ ਵੀ ਧਿਆਨ ਨਾਲ ਕੱਲਾ-ਕੱਲਾ ਡਾਇਲਾਗ ਸੁਣ ਕੇ ਦੇਖੀ ਤਾਂ ਕਿ ਸਮੀਖਿਆ ਕਰਨ ਲੱਗਾ ਕਿਸੇ ਵਹਿਣ ਚ ਨਾ ਵਹਿ ਜਾਵਾਂ। ਫਿਲਮ ਦੇ ਸੰਗੀਤ, ਡਾਇਰੈਕਸ਼ਨ, ਅਦਾਕਾਰੀ, ਕੱਪੜੇ-ਲੀੜੇ ਬਾਰੇ ਕਿਸੇ ਨੇ ਕੋਈ ਕਿੰਤੂ ਨਹੀਂ ਕੀਤਾ, ਇਸ ਤੇ ਸਾਰੇ (ਵਿਰੋਧ ਕਰਨ ਵਾਲੇ ਵੀ) ਸਹਿਮਤ ਆ ਕਿ ਵਧੀਆ ਹੀ ਸੀ। ਇੱਕ ਫਿਲਮ ਦੇ ਤੌਰ ਤੇ ਬਹੁਤ ਵਧੀਆ ਫਿਲਮ ਹੈ, ਜਿਸ ਵਿੱਚ ਦੋ ਕਹਾਣੀਆਂ ਚੱਲਦੀਆਂ ਹਨ, ਮਾਂ-ਪੁੱਤ ਦੇ ਦਰਦ ਦੀ ਅਤੇ ਪੰਜਾਬ ਦੇ ਹਾਲਾਤਾਂ ਦੀ। ਫਿਲਮ ਦੇਖਣ ਤੋਂ ਪਹਿਲਾਂ ਇਹ ਗੱਲ ਮਨ ਚ ਬਿਠਾ ਲੈਣੀ ਚਾਹੀਦੀ ਆ ਕਿ ਤੁਸੀਂ ਕੋਈ ਸੱਚੀ ਦਸਤਾਵੇਜ਼ੀ ਫਿਲਮ ਨਹੀਂ ਵੇਖਣ ਲੱਗੇ ਬਲਕਿ ਵੱਖ ਵੱਖ ਘਟਨਾਵਾਂ ਤੇ ਆਧਾਰਿਤ ਇੱਕ ਕਮਰਸ਼ੀਅਲ ਫਿਲਮ ਦੇਖਣ ਲੱਗੇ ਹੋ, ਜਿਸ ਦੇ ਅਦਾਕਾਰ 1985-1986 ਦੀ ਅਸਲ ਜ਼ਿੰਦਗੀ ਦੇ ਅਸਲ 3-3, 4-4 ਪਾਤਰਾਂ ਦਾ ਰੋਲ ਇੱਕੋ ਕਿਰਦਾਰ ਚ ਕਰਦੇ ਹਨ। ਇਹ ਅਕਾਲੀ ਦਲ ਅੰਮ੍ਰਿਤਸਰ, ਪੰਚ ਪ੍ਰਧਾਨੀ ਜਾਂ ਦਲ ਖਾਲਸਾ ਵਲੋਂ ਬਣਾਈ ਫਿਲਮ ਨਹੀਂ ਕਿ ਸਟੇਟ ਦੁਆਲੇ ਸਿੱਧਾ ਹੋ ਜਾਣਗੇ। ਦਿਲਜੀਤ ਦਾ ਕਰੈਕਟਰ ਉਹ ਕਰੈਕਟਰ ਹੈ, ਜਿਸ ਦਾ ਪਿਓ ਜੂਨ 1984 ਚ ਦਰਬਾਰ ਸਾਹਿਬ ਮੱਥਾ ਟੇਕਣ ਗਿਆ ਗੋਲੀ ਨਾਲ ਮਾਰਿਆ ਜਾਂਦਾ ਹੈ ਅਤੇ ਸਰਕਾਰ (ਪੁਲਿਸ ਰਾਹੀਂ) ਦਿਲਜੀਤ ਤੋਂ ਇਹ ਕਹਿ ਕੇ ਦਸਤਖਤ ਕਰਵਾਉਂਦੀ ਹੈ ਕਿ ਉਸਦ ਪਿਓ ਅੱਤਵਾਦੀ ਸੀ। ਰਹੀ ਗੱਲ ਖਾੜਕੂ ਸੰਘਰਸ਼ ਨੂੰ ਬਦਨਾਮ ਕਰਨ ਦੀ: ਇਸ ਵਿੱਚ 3 ਤਰਾਂ ਦੇ ਸਿੱਖ ਦਿ਼ਖਾਏ ਗਏ ਆ। ਬਿਨਾਂ ਕਸੂਰੋਂ ਸਰਕਾਰੀ ਜ਼ੁਲਮ ਦਾ ਸ਼ਿਕਾਰ ਹੋਇਆ ਦਿਲਜੀਤ, ਜਿਸਦੀ ਹਥਿਆਰ ਚੁੱਕਣਾ ਮਜਬੂਰੀ ਬਣ ਗਈ ਪਰ ਉਹ ਕਿਸੇ ਨਿਰਦੋਸ਼ ਦੇ ਕਤਲ ਦਾ ਸਖਤ ਵਿਰੋਧੀ ਸੀ। ਪਰ ਜ਼ਾਲਮ ਨੂੰ ਸਬਕ ਸਿਖਾਉਣਾ ਵੀ ਜਾਣਦਾ। ਗੋਬਿੰਦ ਰਾਮ ਦੇ ਕਤਲ ਨਾਲ ਰਲਦਾ ਮਿਲਦਾ ਸੀਨ ਦੇਖਿਓ। ਦੂਜਾ ਸੁੱਖਾ ਸਰਹਾਲੀ ਵਾਲਾ, ਗਰਮ ਤਕਰੀਰ ਕਰਕੇ ਮਗਰ ਲਾਉਣ ਵਾਲਾ ਦਿਖਾਇਆ ਗਿਆ, ਜੋ ਖੁਦ ਇੱਕ ਐਸੇ ਬੰਦੇ (ਬੂਲਾਪੁਰੀਆ, ਤੀਜਾ ਕਿਰਦਾਰ) ਦੀ ਸ਼ਹਿ ਤੇ ਕੰਮ ਕਰ ਰਿਹਾ, ਜੋ ਬਾਹਰ ਤਾਂ ਗੱਲ ਸ਼ਾਂਤੀ ਦੀ ਕਰਦਾ ਪਰ ਖੁਦ ਬੇਦੋਸ਼ਿਆਂ ਨੂੰ ਬੱਸਾਂ ਚੋਂ ਕੱਢ ਕੇ ਮਰਵਾਉਣ ਦੇ ਹੁਕਮ ਦਿੰਦਾ। ਸੁੱਖੇ ਰਾਹੀਂ ਅਸਲੀਅਤ ਦੇ ਉਸ ਖਾੜਕੂ ਆਗੂ ਨੂੰ ਦਿਖਾਇਆ ਗਿਆ, ਜੋ ਬੱਸਾਂ ਚੋਂ ਕੱਢ ਕੇ ਬੰਦੇ ਮਾਰਨ ਦੀਆਂ ਜ਼ਿਮੇਵਾਰੀਆਂ ਵੀ ਲੈਂਦਾ ਰਿਹਾ, ਫਿਰ ਲਹਿਰ ਮੁੱਕਣ ਤੇ ਆਤਮ ਸਮਰਪਣ ਕਰ ਗਿਆ, ਇੱਕ ਵੀ ਦਿਨ ਜੇਲ੍ਹ ਨਹੀਂ ਗਿਆ ਤੇ ਹੁਣ ਆਪਣੇ ਪਿੰਡ ਦਵਾੲਆੀਂ ਵੇਚਦਾ। ਬੂਲਾਪੁਰੀਆ ਮੌਜੂਦਾ ਅਕਾਲੀ ਲੀਡਰਸ਼ਿਪ ਚ ਬੈਠੇ ਕੁਝ ਆਗੂਆਂ ਦਾ ਰੂਪ ਦਿਖਾਈ ਦਿੰਦਾ, ਜੋ ਮੁੜ ਕੇ ਆਪ ਹੀਤਿਆਰ ਕੀਤੇ ਹੋਏ ਦਿਲਜੀਤ ਹੁਣਾਂ ਨੂੰ ਤਾਂ ਮਰਵਾਉਣ ਦੀ ਕੋਸ਼ਿਸ਼ ਕਰਦਾ ਹੀ ਹੈ ਕਿਉਂਕਿ ਉਹ ਨਿਰਦੋਸ਼ਾਂ ਦੇ ਕਤਲ ਕਰਨ ਤੋਂ ਨਾਂਹ ਕਰ ਦਿੰਦੇ ਆ ਬਲਕਿ ਉਸ ਖਾੜਕੂ ਲੀਡਰ ਨੂੰ ਵੀ ਚਾਲ ਨਾਲ ਮਰਵਾਉਣ ਦੀ ਕੋਸ਼ਿਸ਼ ਕਰਦਾ, ਜੋ ਸਿੱਧੀ ਲੜਾਈ ਦਾ ਹਾਮੀ ਦਿਖਾਇਆ ਗਿਆ, ਰੱਬ ਦਾ ਨਾਮ ਧਿਆਉਣ ਵਾਲਾ ਦਿਖਾਇਆ ਗਿਆ। ਦਿਲਜੀਤ ਉਸਦੀ ਸ਼ਖਸੀਅਤ ਦੇਖ ਕੇ ਉਸਨੂੰ ਮਾਰਨ ਤੋਂ ਨਾਂਹ ਕਰ ਦਿੰਦਾ ਜਦਕਿ ਸੁੱਖੇ ਦੀ ਨਜ਼ਰ ਨਾਲ ਵੇਖਦਿਆਂ ਪਹਿਲਾਂ ਉਸਨੂੰ ਇਹ ਜਾਪਦਾ ਹੁੰਦਾ ਕਿ ਕਿ ਇਸਨੇ ਹੀ ਨਿਰਦੋਸ਼ ਮਰਵਾਏ ਹਨ। ਫਿਲਮ ਵਿੱਚ ਬਹੁਤ ਕੁਝ ਕਲਪਿਤ ਹੈ, ਜੋ ਹਰ ਫਿਲਮ ਚ ਹੁੰਦਾ ਹੈ ਪਰ ਫਿਲਮ ਝੂਠੀ ਨਹੀਂ। 30 ਸਾਲ ਦੇ ਇਤਿਹਾਸ ਨੂੰ ਢਾਈ ਘੰਟੇ ਚ ਕੈਦ ਨਹੀਂ ਕੀਤਾ ਜਾ ਸਕਦਾ। ਹਜ਼ਾਰਾਂ ਕਤਲ ਹੋਏ ਸਿੱਖ ਨੌਜਵਾਨਾਂ, ਤਸ਼ੱਦਦ ਝੱਲਣ ਵਾਲੇ ਲੱਖਾਂ ਨੌਜਵਾਨਾਂ ਦੀ ਕਹਾਣੀ ਇੱਕ ਕਹਾਣੀ ਚ ਫਿੱਟ ਨਹੀਂ ਕੀਤੀ ਜਾ ਸਕਦੀ। ਮੈਂ ਫਿਲਮ ਦੇਖਣ ਤੋਂ ਪਹਿਲਾਂ ਆਪਣੀ ਨਿਰਪੱਖ ਸਮੀਖਿਆ ਦੇਣ ਦਾ ਵਾਅਦਾ ਕੀਤਾ ਸੀ, ਉਹ ਪੂਰਾ ਕੀਤਾ ਹੈ। ਹਾਲਾਂ ਕਿ ਇਹ ਫਿਲਮ ਦੀ ਸਮੀਖਿਆ ਘੱਟ ਤੇ ਪੰਥਕ ਧਿਰਾਂ ਨੂੰ ਦਿੱਤਾ ਸਪੱਸ਼ੀਟਕਰਨ ਜ਼ਿਆਦਾ ਲੱਗੂਗਾ। ਫਿਲਮ ਦੀਆਂ ਅਨੇਕਾਂ ਖੂਬੀਆਂ, ਇਸ ਵਿਵਾਦ ਨੇ ਦੱਬ ਲੈਣੀਆਂ। ਮੇਰੀ ਸਮੀਖਿਆ ਨਾਲ ਹਰੇਕ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਫਿਲਮ ਨੂੰ ਹਰੇਕ ਨੇ ਆਪੋ-ਆਪਣੇ ਢੰਗ ਨਾਲ ਦੇਖਣਾ ਆ। ਤੁਸੀਂ ਵੀ ਪੂਰੀ ਤਰਾਂ ਖੁੱਭ ਕੇ ਫਿਲਮ ਦੇਖਿਓ ਤੇ ਫੈਸਲਾ ਖੁਦ ਕਰਿਓ। ਭੁੱਲ ਚੁੱਕ ਗੁਸਤਾਖੀ ਮਾਫ
Posted on: Fri, 27 Jun 2014 18:26:43 +0000

Trending Topics



ttp://www.topicsexpress.com/The-video-though-shows-a-Rescue-1122-staff-getting-in-a-fist-fight-topic-781731078562019">The video though shows a Rescue 1122 staff getting in a fist-fight

Recently Viewed Topics




© 2015