#8 ਜਉ ਦਿਨੁ ਰੈਨਿ ਤਊ ਲਉ ਬਜਿਓ - TopicsExpress



          

#8 ਜਉ ਦਿਨੁ ਰੈਨਿ ਤਊ ਲਉ ਬਜਿਓ ਮੂਰਤ ਘਰੀ ਪਲੋ ॥ जउ दिनु रैनि तऊ लउ बजिओ मूरत घरी पलो ॥ As long as the days and the nights of one’s life last, the clock strikes the hours, minutes and seconds. ਜਉ ਦਿਨੁ = ਜਿਸ ਦਿਨ ਤਕ, ਜਦੋਂ ਤਕ। ਰੈਨਿ = (ਜ਼ਿੰਦਗੀ ਦੀ) ਰਾਤ। ਤਊ ਲਉ = ਉਤਨਾ ਚਿਰ ਹੀ। ਮੂਰਤ = ਮੁਹੂਰਤ। ਜਦੋਂ ਤਕ (ਮਨੁੱਖ ਦੀ ਜ਼ਿੰਦਗੀ ਦੀ) ਰਾਤ ਕਾਇਮ ਰਹਿੰਦੀ ਹੈ ਤਦ ਤਕ (ਉਮਰ ਦੇ ਬੀਤਦੇ ਜਾਣ ਦੀ ਖ਼ਬਰ ਦੇਣ ਲਈ ਘੜਿਆਲ ਦੀ ਰਾਹੀਂ) ਮੁਹੂਰਤ ਘੜੀਆਂ ਪਲ ਵੱਜਦੇ ਰਹਿੰਦੇ ਹਨ। ਬਜਾਵਨਹਾਰੋ ਊਠਿ ਸਿਧਾਰਿਓ ਤਬ ਫਿਰਿ ਬਾਜੁ ਨ ਭਇਓ ॥੩॥ बजावनहारो ऊठि सिधारिओ तब फिरि बाजु न भइओ ॥३॥ But when the gong player gets up and leaves, the gong is not sounded again . ||3|| ਬਜਾਵਨਹਾਰੋ = ਵਜਾਣ ਵਾਲਾ ਜੀਵ। ਬਾਜੁ ਨ ਭਇਓ = (ਘੜਿਆਲ) ਨਹੀਂ ਵੱਜਦਾ ॥੩॥ ਪਰ ਜਦੋਂ ਇਹਨਾਂ ਨੂੰ ਵਜਾਣ ਵਾਲਾ (ਦੁਨੀਆ ਤੋਂ) ਉੱਠ ਤੁਰਦਾ ਹੈ, ਤਦੋਂ (ਉਹਨਾਂ ਘੜੀਆਂ ਪਲਾਂ ਦਾ) ਵੱਜਣਾ ਮੁੱਕ ਜਾਂਦਾ ਹੈ ॥੩॥
Posted on: Sun, 18 Aug 2013 04:07:58 +0000

Trending Topics



Recently Viewed Topics




© 2015