AAM ADMI PARTY NEW AGENDA FOR PUNJAB ....... ਪੰਜਾਬ - TopicsExpress



          

AAM ADMI PARTY NEW AGENDA FOR PUNJAB ....... ਪੰਜਾਬ ਦੀ ਸਿਆਸਤ ਹੁਣ ਹਰ ਦਿਨ ਇੱਕ ਨਵਾਂ ਮੋੜ ਲਵੇਗੀ ... ਤੁਸੀਂ ਇਹ ਯਕੀਨ ਮੰਨੋ ਕੇਂਦਰ ਵਿਚ ਭਾਜਪਾ ਦੀ ਸਰਕਾਰ ਬਣਨੀ ,, ਅਕਾਲੀਆਂ ਲਈ ਕਬਰ ਵੀ ਬਣ ਸਕਦੀ ਹੈ | ਤੁਸੀਂ ਪੁਛੋਗੇ ਓਹ ਕਿਵੇਂ ...? ਓਹ ਥੋਨੂ ਅਸੀਂ ਦੱਸਦੇ ਹਾਂ , ਅਕਾਲੀਆਂ ਕੋਲ ਕਦੇ ਵੀ ਕੋਈ ਲੋਕ ਮੁੱਦਾ ਨਹੀਂ ਸੀ ਰਿਹਾ , ਜਿਸਦੀ ਬਿਨਾ ਤੇ ਓਹ ਵੋਟਾਂ ਲੈ ਸਕਣ .... ਓਹਨਾਂ ਕੋਲ ਇੱਕ ਡੰਗੋਰੀ ਸੀ ..... ਧਰਮ ..... ਕਦੇ ਪੰਜਾਬੀ ਬੋਲਦਾ ਇਲਾਕਾ ,,,, ਕਦੇ ਆਨੰਦਪੁਰ ਸਾਹਿਬ ਦਾ ਮਤਾ ,,,, ਕਦੇ 1984 ਦੇ ਸਿਖ ਵਿਰੋਧੀ ਦੰਗੇ ,ਦਰਬਾਰ ਸਾਹਿਬ ਤੇ ਹਮਲਾ ... ਚੰਡੀਗੜ ਦਾ ਮੁੱਦਾ .... ਤੁਸੀਂ ਇਹ ਵੀ ਜਾਣਦੇ ਹੋ ..... ਅਕਾਲੀ ਛੇ ਕੁ ਸਾਲ ਕੇਂਦਰ ਵਿਚ ਸੱਤਾ ਦਾ ਸੁਖ ਭੋਗ ਚੁੱਕੇ ਹਨ [ਪਰ ਬਹਾਨਾ ਲਾਇਆ ,ਭਾਜਪਾ ਸਰਕਾਰ ਖੇਤਰੀ ਪਾਰਟੀਆਂ ਦੇ ਸਹਾਰੇ ਹੋਣ ਕਰਕੇ ਸਖਤ ਫ਼ੈਸਲਾ ਨੀ ਲੈ ਸਕਦੀ ] ,,, 12 ਸਾਲ ਅਕਾਲੀਆਂ ਨੇ 1990 ਤੋਂ ਬਾਦ ਪੰਜਾਬ ਵਿਚ ਰਾਜ ਕੀਤਾ ..... [ਬਹਾਨਾ ਕੇਂਦਰ ਵਿਚ ਜਿਆਦਾ ਸਮਾਂ ਕਾਂਗਰਸ ਦੀ ਸਰਕਾਰ ਰਹੀ ਜੋ ਓਹਨਾ ਨੂੰ ਕੁਛ ਕਰਨ ਨਹੀਂ ਦੇ ਰਹੀ ] ...............ਪਰ ਹੁਣ ਦੋਵੇਂ ਗੱਲਾਂ ਹੋ ਗਈਆ ,,, ਪੰਜਾਬ ਵਿਚ ਤੇ ਕੇਂਦਰ ਵਿਚ ਹੁਣ ਇਹਨਾਂ ਦੀ ਸਰਕਾਰ ਹੈ .... ਜੇ ਹੁਣ ਵੀ ਪੰਜਾਬ ਦੇ ਲਟਕਦੇ ਮਸਲੇ ਹੱਲ ਨਾਂ ਹੋਏ .... ਫਿਰ ਕਦੇ ਵੀ ਨੀ ਹੋਣਗੇ .... ਜੇ ਹੁਣ ਸਨਅਤੀ .ਆਰਥਿਕ ਵਿਕਾਸ ਨਹੀਂ ਹੋਇਆ ਫਿਰ ਕਦੇ ਵੀ ਨੀ ਹੋਵੇਗਾ ...? ...... ਕੇਜਰੀਵਾਲ ਨੇ ਪੰਜਾਬ ਤੋਂ ਬਾਹਰਲਾ ਹੋਣ ਦੇ ਬਾਵਜੂਦ 49 ਦਿਨਾਂ ਵਿਚ ਆਪਣੇ ਵਲੋਂ ਸਿਖ ਮਸਲਿਆ ਦੇ ਬਾਬਤ ਕ੍ਰਾਂਤੀਕਾਰੀ ਕਦਮ ਚੁੱਕਕੇ ਇੱਕ ਸ਼ੁਰੂਆਤ ਕਰ ਦਿੱਤੀ ਹੈ | ਹੁਣ ਪੰਜਾਬ ਵਿਚ ਸੜਕਾ ,ਸਥਾ ,ਚੁਰਾਹਿਆ , ਤੇ ਅਸੀਂ ਅਕਾਲੀਆਂ ਦਾ ਅਸਲ ਚੇਹਰਾ ਲੈ ਕੇ ਜਾਣਾ ਹੈ | ਆਓਦੀਆਂ ਜਿਮਨੀ ਚੋਣਾਂ ਵਿਚ ਅਕਾਲੀ ਘੇਰਨੇ ਨੇ ,,, ਕਿਓਂਕਿ ਚੋਣਾਂ ਤੱਕ ਦੋ ਤੋਂ ਤਿੰਨ ਮਹੀਨੇ ਹੋ ਜਾਣੇ ਨੇ ....... ਆਓ ਦੋਸਤੋ ਇਸ ਸੁਨੇਹੇ ਨੂੰ ਜਿਆਦਾ ਤੋਂ ਜਿਆਦਾ ਲੋਕਾਂ ਤੱਕ ਪਾਹੁੰਚਦਾ ਕਰੀਏ ............ ਅਮੀਨ ...... ਤਰਨਦੀਪ ਦਿਓਲ
Posted on: Mon, 19 May 2014 06:02:16 +0000

Trending Topics



Recently Viewed Topics




© 2015