AJ DA HUKAMNAMA, SRI HARMANDIR SAHIB, AMSR (21-11-2013) Bilawal M - TopicsExpress



          

AJ DA HUKAMNAMA, SRI HARMANDIR SAHIB, AMSR (21-11-2013) Bilawal M 5 Sant sarn sant tahl kari. Dhand bandh aur sagal janjaaro, awar kaaz te choott pari. Rahao. Sookh sahej aur ghano ananda, Gur te paaiou naam Hari. Aise Har ras barn na saakau, gur poore meri oulatt dhari. Waheguur ji. Ang 822 Meaning; When I sought the Sanctuary of the Saints & served them, I got rid of all worldly entanglements & other affairs. I have obtained peace, poise and great bliss from the Guru, through the Lord’s Name. Such is the sublime essence of the Lord, that I cannot describe it. The Perfect Guru has turned my thought process away from the worldly affairs. Waheguru ji ka khalsa Waheguru ji ki fateh; Sat Sri Akal; Good morning; Have a blissful day with loads of Love Serenity & Peace around You. PL. DO SHARE THE HUKAMNAMA ON UR FB WALLS/ WHAT’SUP, E-MAILS ETC., AN HUMBLE REQUEST. ਅੱਜ ਦਾ ਮੁੱਖਵਾਕ 21.11.2013, ਵੀਰਵਾਰ , ੬ ਮੱਘਰ (ਸੰਮਤ ੫੪੫ ਨਾਨਕਸ਼ਾਹੀ) ਬਿਲਾਵਲੁ ਮਹਲਾ ੫ ॥ ਸੰਤ ਸਰਣਿ ਸੰਤ ਟਹਲ ਕਰੀ ॥ ਧੰਧੁ ਬੰਧੁ ਅਰੁ ਸਗਲ ਜੰਜਾਰੋ ਅਵਰ ਕਾਜ ਤੇ ਛੂਟਿ ਪਰੀ ॥੧॥ ਰਹਾਉ ॥ ਸੂਖ ਸਹਜ ਅਰੁ ਘਨੋ ਅਨੰਦਾ ਗੁਰ ਤੇ ਪਾਇਓ ਨਾਮੁ ਹਰੀ ॥ ਐਸੋ ਹਰਿ ਰਸੁ ਬਰਨਿ ਨ ਸਾਕਉ ਗੁਰਿ ਪੂਰੈ ਮੇਰੀ ਉਲਟਿ ਧਰੀ ॥੧॥ang 822 ਪੰਜਾਬੀ ਵਿਚ ਵਿਆਖਿਆ :- ਹੇ ਭਾਈ! ਜਦੋਂ ਮੈਂ ਗੁਰੂ ਦੀ ਸਰਨ ਆ ਪਿਆ, ਜਦੋਂ ਮੈਂ ਗੁਰੂ ਦੀ ਸੇਵਾ ਕਰਨ ਲੱਗ ਪਿਆ, (ਮੇਰੇ ਅੰਦਰੋਂ) ਧੰਧਾ, ਬੰਧਨ ਅਤੇ ਸਾਰਾ ਜੰਜਾਲ (ਮੁੱਕ ਗਿਆ), ਮੇਰੀ ਬ੍ਰਿਤੀ ਹੋਰ ਹੋਰ ਕੰਮਾਂ ਤੋਂ ਅਟੰਕ ਹੋ ਗਈ।੧।ਰਹਾਉ। ਹੇ ਭਾਈ! ਗੁਰੂ ਪਾਸੋਂ ਮੈਂ ਪਰਮਾਤਮਾ ਦਾ ਨਾਮ ਪ੍ਰਾਪਤ ਕਰ ਲਿਆ (ਜਿਸ ਦੀ ਬਰਕਤਿ ਨਾਲ) ਆਤਮਕ ਅਡੋਲਤਾ ਦਾ ਸੁਖ ਅਤੇ ਆਨੰਦ (ਮੇਰੇ ਅੰਦਰ ਉਤਪੰਨ ਹੋ ਗਿਆ)। ਹਰਿ-ਨਾਮ ਦਾ ਸੁਆਦ ਮੈਨੂੰ ਅਜੇਹਾ ਆਇਆ ਕਿ ਮੈਂ ਉਹ ਬਿਆਨ ਨਹੀਂ ਕਰ ਸਕਦਾ। ਗੁਰੂ ਨੇ ਮੇਰੀ ਬ੍ਰਿਤੀ ਮਾਇਆ ਵਲੋਂ ਪਰਤਾ ਦਿੱਤੀ।੧।
Posted on: Thu, 21 Nov 2013 04:59:42 +0000

Trending Topics



Recently Viewed Topics




© 2015