HUKAMNAMA SRI DARBAR SAHIB SRI AMRITSAR, ANG - TopicsExpress



          

HUKAMNAMA SRI DARBAR SAHIB SRI AMRITSAR, ANG 634, 11-Jan-2015 ਸੋਰਠਿ ਮਹਲਾ ੧ ਘਰੁ ੧ ਅਸਟਪਦੀਆ ਚਉਤੁਕੀ ੴ ਸਤਿਗੁਰ ਪ੍ਰਸਾਦਿ ॥ ਦੁਬਿਧਾ ਨ ਪੜਉ ਹਰਿ ਬਿਨੁ ਹੋਰੁ ਨ ਪੂਜਉ ਮੜੈ ਮਸਾਣਿ ਨ ਜਾਈ ॥ ਤ੍ਰਿਸਨਾ ਰਾਚਿ ਨ ਪਰ ਘਰਿ ਜਾਵਾ ਤ੍ਰਿਸਨਾ ਨਾਮਿ ਬੁਝਾਈ ॥ ਘਰ ਭੀਤਰਿ ਘਰੁ ਗੁਰੂ ਦਿਖਾਇਆ ਸਹਜਿ ਰਤੇ ਮਨ ਭਾਈ ॥ ਤੂ ਆਪੇ ਦਾਨਾ ਆਪੇ ਬੀਨਾ ਤੂ ਦੇਵਹਿ ਮਤਿ ਸਾਈ ॥੧॥ ਮਨੁ ਬੈਰਾਗਿ ਰਤਉ ਬੈਰਾਗੀ ਸਬਦਿ ਮਨੁ ਬੇਧਿਆ ਮੇਰੀ ਮਾਈ ॥ ਅੰਤਰਿ ਜੋਤਿ ਨਿਰੰਤਰਿ ਬਾਣੀ ਸਾਚੇ ਸਾਹਿਬ ਸਿਉ ਲਿਵ ਲਾਈ ॥ ਰਹਾਉ ॥ ਅਸੰਖ ਬੈਰਾਗੀ ਕਹਹਿ ਬੈਰਾਗ ਸੋ ਬੈਰਾਗੀ ਜਿ ਖਸਮੈ ਭਾਵੈ ॥ ਹਿਰਦੈ ਸਬਦਿ ਸਦਾ ਭੈ ਰਚਿਆ ਗੁਰ ਕੀ ਕਾਰ ਕਮਾਵੈ ॥ ਏਕੋ ਚੇਤੈ ਮਨੂਆ ਨ ਡੋਲੈ ਧਾਵਤੁ ਵਰਜਿ ਰਹਾਵੈ ॥ ਸਹਜੇ ਮਾਤਾ ਸਦਾ ਰੰਗਿ ਰਾਤਾ ਸਾਚੇ ਕੇ ਗੁਣ ਗਾਵੈ ॥੨॥ सोरठि महला १ घरु १ असटपदीआ चउतुकी ੴ सतिगुर प्रसादि ॥ दुबिधा न पड़उ हरि बिनु होरु न पूजउ मड़ै मसाणि न जाई ॥ त्रिसना राचि न पर घरि जावा त्रिसना नामि बुझाई ॥ घर भीतरि घरु गुरू दिखाइआ सहजि रते मन भाई ॥ तू आपे दाना आपे बीना तू देवहि मति साई ॥१॥ मनु बैरागि रतउ बैरागी सबदि मनु बेधिआ मेरी माई ॥ अंतरि जोति निरंतरि बाणी साचे साहिब सिउ लिव लाई ॥ रहाउ ॥ असंख बैरागी कहहि बैराग सो बैरागी जि खसमै भावै ॥ हिरदै सबदि सदा भै रचिआ गुर की कार कमावै ॥ एको चेतै मनूआ न डोलै धावतु वरजि रहावै ॥ सहजे माता सदा रंगि राता साचे के गुण गावै ॥२॥ Sorath, First Mehl, First House, Ashtapadees, Chau-Tukas: One Universal Creator God. By The Grace Of The True Guru: I am not torn by duality, because I do not worship any other than the Lord; I do not visit tombs or crematoriums. I do not enter the houses of strangers, engrossed in desire. The Naam, the Name of the Lord, has satisfied my desires. Deep within my heart, the Guru has shown me the home of my being, and my mind is imbued with peace and poise, O Siblings of Destiny. You Yourself are all-knowing, and You Yourself are all-seeing; You alone bestow intelligence, O Lord. ||1|| My mind is detached, imbued with detachment; the Word of the Shabad has pierced my mind, O my mother. Gods Light shines continually within the nucleus of my deepest self; I am lovingly attached to the Bani, the Word of the True Lord Master. ||Pause|| Countless detached renunciates talk of detachment and renunciation, but he alone is a true renunciate, who is pleasing to the Lord Master. The Word of the Shabad is ever in his heart; he is absorbed in the Fear of God, and he works to serve the Guru. He remembers the One Lord, his mind does not waver, and he restrains its wanderings. He is intoxicated with celestial bliss, and is ever imbued with the Lords Love; he sings the Glorious Praises of the True Lord. ||2|| ਦੁਬਿਧਾ = ਦੁ-ਪਾਸਾ-ਪਨ, ਪਰਮਾਤਮਾ ਤੋਂ ਬਿਨਾ ਹੋਰ ਆਸਰੇ ਦੀ ਭਾਲ। ਨ ਪੜਉ = ਮੈਂ ਨਹੀਂ ਪੈਂਦਾ। ਨ ਪੂਜਉ = ਮੈਂ ਨਹੀਂ ਪੂਜਦਾ। ਮੜੈ = ਸਮਾਧ, ਕਬਰ। ਮਸਾਣਿ = ਸ਼ਮਸ਼ਾਨ, ਜਿੱਥੇ ਮੁਰਦੇ ਫੂਕੀਦੇ ਹਨ। ਨ ਜਾਈ = ਮੈਂ ਨਹੀਂ ਜਾਂਦਾ। ਰਾਚਿ = ਫਸ ਕੇ। ਪਰ ਘਰਿ = ਪਰਾਏ ਘਰ ਵਿਚ, ਪਰਮਾਤਮਾ ਤੋਂ ਬਿਨਾ ਕਿਸੇ ਹੋਰ ਘਰ ਵਿਚ। ਨਾਮਿ = ਨਾਮ ਨੇ। ਬੁਝਾਈ = ਬੁਝਾ ਦਿੱਤੀ ਹੈ। ਭੀਤਰਿ = ਅੰਦਰ। ਘਰੁ = ਪਰਮਾਤਮਾ ਦਾ ਨਿਵਾਸ। ਸਹਜਿ = ਅਡੋਲ ਅਵਸਥਾ ਵਿਚ। ਮਨ = ਮਨ ਨੂੰ। ਭਾਈ = ਪਸੰਦ ਆ ਗਈ ਹੈ। ਦਾਨਾ = ਜਾਣਨ ਵਾਲਾ। ਬੀਨਾ = ਪਛਾਣਨ ਵਾਲਾ। ਸਾਈ = ਹੇ ਸਾਈਂ! ॥੧॥ ਬੈਰਾਗਿ = ਵੈਰਾਗ ਵਿਚ, ਵਿਛੋੜੇ ਦੇ ਅਹਿਸਾਸ ਵਿਚ, ਬਿਰਹੋਂ ਵਿਚ। ਰਤਉ = ਰੰਗਿਆ ਹੋਇਆ। ਬੈਰਾਗੀ = ਤਿਆਗੀ। ਬੇਧਿਆ = ਵਿੱਝਿਆ ਹੋਇਆ। ਨਿਰੰਤਰਿ = ਵਿੱਥ ਤੋਂ ਬਿਨਾ, ਇੱਕ-ਰਸ ॥ ਰਹਾਉ॥ ਅਸੰਖ = ਬੇਅੰਤ। ਬੈਰਾਗ = ਵੈਰਾਗ ਦੀਆਂ ਗੱਲਾਂ। ਭੈ = ਪਰਮਾਤਮਾ ਦੇ ਡਰ- ਅਦਬ ਵਿਚ। ਧਾਵਤੁ = ਮਾਇਆ ਵਲ ਦੌੜਦੇ ਨੂੰ। ਰਹਾਵੈ = ਕਾਬੂ ਰੱਖਦਾ ਹੈ। ਸਹਜੇ = ਸਹਿਜ ਵਿਚ ॥੨॥ ਰਾਗ ਸੋਰਠਿ, ਘਰ ੧ ਵਿੱਚ ਗੁਰੂ ਨਾਨਕਦੇਵ ਜੀ ਦੀ ਅੱਠ-ਬੰਦਾਂ ਵਾਲੀ ਚਾਰ- ਤੁਕੀ ਬਾਣੀ। ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ। ਮੈਂ ਪਰਮਾਤਮਾ ਤੋਂ ਬਿਨਾ ਕਿਸੇ ਹੋਰ ਆਸਰੇ ਦੀ ਭਾਲ ਵਿਚ ਨਹੀਂ ਪੈਂਦਾ, ਮੈਂ ਪ੍ਰਭੂ ਤੋਂ ਬਿਨਾ ਕਿਸੇ ਹੋਰ ਨੂੰ ਨਹੀਂ ਪੂਜਦਾ, ਮੈਂ ਕਿਤੇ ਸਮਾਧਾਂ ਤੇ ਮਸਾਣਾਂ ਵਿਚ ਭੀ ਨਹੀਂ ਜਾਂਦਾ। ਮਾਇਆ ਦੀ ਤ੍ਰਿਸ਼ਨਾ ਵਿਚ ਫਸ ਕੇ ਮੈਂ (ਪਰਮਾਤਮਾ ਦੇ ਦਰ ਤੋਂ ਬਿਨਾ) ਕਿਸੇ ਹੋਰ ਘਰ ਵਿਚ ਨਹੀਂ ਜਾਂਦਾ, ਮੇਰੀ ਮਾਇਕ ਤ੍ਰਿਸ਼ਨਾ ਪਰਮਾਤਮਾ ਦੇ ਨਾਮ ਨੇ ਮਿਟਾ ਦਿੱਤੀ ਹੈ। ਗੁਰੂ ਨੇ ਮੈਨੂੰ ਮੇਰੇ ਹਿਰਦੇ ਵਿਚ ਹੀ ਪਰਮਾਤਮਾ ਦਾ ਨਿਵਾਸ- ਅਸਥਾਨ ਵਿਖਾ ਦਿੱਤਾ ਹੈ, ਅਤੇ ਅਡੋਲ ਅਵਸਥਾ ਵਿਚ ਰੱਤੇ ਹੋਏ ਮੇਰੇ ਮਨ ਨੂੰ ਉਹ ਸਹਿਜ- ਅਵਸਥਾ ਚੰਗੀ ਲੱਗ ਰਹੀ ਹੈ। ਹੇ ਮੇਰੇ ਸਾਈਂ! (ਇਹ ਸਭ ਤੇਰੀ ਹੀ ਮੇਹਰ ਹੈ) ਤੂੰ ਆਪ ਹੀ (ਮੇਰੇ ਦਿਲ ਦੀ) ਜਾਣਨ-ਵਾਲਾ ਹੈਂ; ਆਪ ਹੀ ਪਛਾਣਨ ਵਾਲਾ ਹੈਂ, ਤੂੰ ਆਪ ਹੀ ਮੈਨੂੰ (ਚੰਗੀ) ਮਤਿ ਦੇਂਦਾ ਹੈਂ (ਜਿਸ ਕਰਕੇ ਤੇਰਾ ਦਰ ਛੱਡ ਕੇ ਹੋਰ ਪਾਸੇ ਨਹੀਂ ਭਟਕਦਾ) ॥੧॥ ਹੇ ਮੇਰੀ ਮਾਂ! ਮੇਰਾ ਮਨ ਗੁਰੂ ਦੇ ਸ਼ਬਦ ਵਿਚ ਵਿੱਝ ਗਿਆ ਹੈ (ਪ੍ਰੋਤਾ ਗਿਆ ਹੈ। ਸ਼ਬਦ ਦੀ ਬਰਕਤਿ ਨਾਲ ਮੇਰੇ ਅੰਦਰ ਪਰਮਾਤਮਾ ਤੋਂ ਵਿਛੋੜੇ ਦਾ ਅਹਿਸਾਸ ਪੈਦਾ ਹੋ
Posted on: Sun, 11 Jan 2015 03:12:33 +0000

Trending Topics



div>

Recently Viewed Topics




© 2015