Hukamnama Sahib from Harmandar Sahib ji 850/1 ang 19/11/14 - TopicsExpress



          

Hukamnama Sahib from Harmandar Sahib ji 850/1 ang 19/11/14 ਸਲੋਕ ਮਃ ੩ ॥ Salok Ma 3 || सलोक मः ३ ॥ Shalok, Third Mehl: ਧ੍ਰਿਗੁ ਏਹ ਆਸਾ ਦੂਜੇ ਭਾਵ ਕੀ ਜੋ ਮੋਹਿ ਮਾਇਆ ਚਿਤੁ ਲਾਏ ॥ Dhhrig Eaeh Aasaa Dhoojae Bhaav Kee Jo Mohi Maaeiaa Chith Laaeae || ध्रिगु एह आसा दूजे भाव की जो मोहि माइआ चितु लाए ॥ Cursed are the hopes in the love of duality; they tie the consciousness to love and attachment to Maya. ਧ੍ਰਿਗੁਏਹਆਸਾਦੂਜੇਭਾਵਕੀਜੋਮੋਹਿਮਾਇਆਚਿਤੁਲਾਏ॥ ਜਿਹੜਾ ਮਨੁੱਖ ਮਾਇਆ ਦੇ ਮੋਹ ਵਿਚ (ਆਪਣਾ) ਚਿੱਤ ਜੋੜਦਾ ਹੈ ਉਸ ਦੀ ਇਹ ਮਾਇਆ ਨਾਲ ਪਿਆਰ ਵਧਾਣ ਵਾਲੀ ਆਸ (ਉਸ ਦੇ ਵਾਸਤੇ) ਫਿਟਕਾਰ ਹੀ ਖੱਟਣ ਵਾਲੀ ਹੁੰਦੀ ਹੈ, ਧ੍ਰਿਗੁ = ਫਿਟਕਾਰ-ਯੋਗ। ਦੂਜੇ ਭਾਵ ਕੀ = (ਪਰਮਾਤਮਾ ਤੋਂ ਬਿਨਾ) ਹੋਰ ਨਾਲ ਪਿਆਰ ਪਾਣ ਵਾਲੀ। ਮੋਹਿ = ਮੋਹਿ ਵਿਚ। ਹਰਿ ਸੁਖੁ ਪਲ੍ਹ੍ਹਰਿ ਤਿਆਗਿਆ ਨਾਮੁ ਵਿਸਾਰਿ ਦੁਖੁ ਪਾਏ ॥ Har Sukh Palhar Thiaagiaa Naam Visaar Dhukh Paaeae || हरि सुखु पल्हरि तिआगिआ नामु विसारि दुखु पाए ॥ One who forsakes the peace of the Lord in exchange for straw, and forgets the Naam, suffers in pain. ਹਰਿਸੁਖੁਪਲ੍ਹ੍ਹਰਿਤਿਆਗਿਆਨਾਮੁਵਿਸਾਰਿਦੁਖੁਪਾਏ॥ (ਕਿਉਂਕਿ ਉਹ ਮਨੁੱਖ) ਪਰਮਾਤਮਾ ਦੇ ਨਾਮ ਦਾ ਆਨੰਦ ਪਰਾਲੀ ਦੇ ਵੱਟੇ ਤਿਆਗਦਾ ਹੈ, ਪਰਮਾਤਮਾ ਦਾ ਨਾਮ ਭੁਲਾ ਕੇ ਉਹ ਦੁੱਖ (ਹੀ) ਪਾਂਦਾ ਹੈ। ਪਲ੍ਹ੍ਹਰਿ = ਪਰਾਲੀ ਦੇ ਵੱਟੇ। ਵਿਸਾਰਿ = ਭੁਲਾ ਕੇ। ਮਨਮੁਖ ਅਗਿਆਨੀ ਅੰਧੁਲੇ ਜਨਮਿ ਮਰਹਿ ਫਿਰਿ ਆਵੈ ਜਾਏ ॥ Manamukh Agiaanee Andhhulae Janam Marehi Fir Aavai Jaaeae || मनमुख अगिआनी अंधुले जनमि मरहि फिरि आवै जाए ॥ The ignorant self-willed manmukhs are blind. They are born, only to die again, and continue coming and going. ਮਨਮੁਖਅਗਿਆਨੀਅੰਧੁਲੇਜਨਮਿਮਰਹਿਫਿਰਿਆਵੈਜਾਏ॥ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਆਤਮਕ ਜੀਵਨ ਦੀ ਸੂਝ ਤੋਂ ਸੱਖਣੇ ਰਹਿੰਦੇ ਹਨ, ਜੀਵਨ ਦਾ ਸਹੀ ਰਸਤਾ ਉਹਨਾਂ ਨੂੰ ਨਹੀਂ ਦਿੱਸਦਾ (ਇਸ ਵਾਸਤੇ ਉਹ) ਜਨਮ ਮਰਨ ਦੇ ਗੇੜ ਵਿਚ ਪਏ ਰਹਿੰਦੇ ਹਨ। ਮਨਮੁਖ ਬੰਦਾ ਮੁੜ ਮੁੜ ਜੰਮਦਾ ਮਰਦਾ ਰਹਿੰਦਾ ਹੈ। ਮਨਮੁਖ = ਆਪਣੇ ਮਨ ਦੇ ਪਿੱਛੇ ਤੁਰਨ ਵਾਲੇ। ਅਗਿਆਨੀ = ਆਤਮਕ ਜੀਵਨ ਦੀ ਸੂਝ ਤੋਂ ਸੱਖਣੇ। ਅੰਧੁਲੇ = ਜਿਨ੍ਹਾਂ ਨੂੰ ਜੀਵਨ ਦਾ ਸਹੀ ਰਸਤਾ ਨਹੀਂ ਦਿੱਸਦਾ। ਜਨਮਿ ਮਰਹਿ = ਜਨਮ ਕੇ ਮਰਦੇ ਹਨ। ਕਾਰਜ ਸਿਧਿ ਨ ਹੋਵਨੀ ਅੰਤਿ ਗਇਆ ਪਛੁਤਾਏ ॥ Kaaraj Sidhh N Hovanee Anth Gaeiaa Pashhuthaaeae || कारज सिधि न होवनी अंति गइआ पछुताए ॥ Their affairs are not resolved, and in the end, they depart, regretting and repenting. ਕਾਰਜਸਿਧਿਨਹੋਵਨੀਅੰਤਿਗਇਆਪਛੁਤਾਏ॥ (ਪ੍ਰਭੂ ਨੂੰ ਵਿਸਾਰ ਕੇ ਮਨਮੁਖ ਨੇ ਹੋਰ ਹੋਰ ਕਈ ਧੰਧੇ ਸਹੇੜੇ ਹੁੰਦੇ ਹਨ, ਉਹਨਾਂ) ਕੰਮਾਂ ਵਿਚ (ਉਸ ਨੂੰ) ਕਾਮਯਾਬੀਆਂ ਨਹੀਂ ਹੁੰਦੀਆਂ, ਆਖ਼ਰ ਇਥੋਂ ਹਾਹੁਕੇ ਲੈਂਦਾ ਹੀ ਜਾਂਦਾ ਹੈ। ਸਿਧਿ = ਕਾਮਯਾਬੀਆਂ। ਨ ਹੋਵਨ੍ਹ੍ਹੀ = ਨਹੀਂ ਹੁੰਦੀਆਂ। ਅੰਤਿ = ਆਖ਼ਰ ਨੂੰ। ਜਿਸੁ ਕਰਮੁ ਹੋਵੈ ਤਿਸੁ ਸਤਿਗੁਰੁ ਮਿਲੈ ਸੋ ਹਰਿ ਹਰਿ ਨਾਮੁ ਧਿਆਏ ॥ Jis Karam Hovai This Sathigur Milai So Har Har Naam Dhhiaaeae || जिसु करमु होवै तिसु सतिगुरु मिलै सो हरि हरि नामु धिआए ॥ One who is blessed with the Lords Grace, meets the True Guru; he alone meditates on the Name of the Lord, Har, Har. ਜਿਸੁਕਰਮੁਹੋਵੈਤਿਸੁਸਤਿਗੁਰੁਮਿਲੈਸੋਹਰਿਹਰਿਨਾਮੁਧਿਆਏ॥ ਜਿਸ ਮਨੁੱਖ ਉਤੇ ਪ੍ਰਭੂ ਦੀ ਮਿਹਰ ਹੁੰਦੀ ਹੈ ਉਸ ਨੂੰ ਗੁਰੂ ਮਿਲਦਾ ਹੈ, ਉਹ ਸਦਾ ਪ੍ਰਭੂ ਦਾ ਨਾਮ ਸਿਮਰਦਾ ਹੈ। ਕਰਮੁ = ਬਖ਼ਸ਼ਸ਼। ਨਾਮਿ ਰਤੇ ਜਨ ਸਦਾ ਸੁਖੁ ਪਾਇਨ੍ਹ੍ਹਿ ਜਨ ਨਾਨਕ ਤਿਨ ਬਲਿ ਜਾਏ ॥੧॥ Naam Rathae Jan Sadhaa Sukh Paaeinih Jan Naanak Thin Bal Jaaeae ||1|| नामि रते जन सदा सुखु पाइन्हि जन नानक तिन बलि जाए ॥१॥ Imbued with the Naam, the humble servants of the Lord find a lasting peace; servant Nanak is a sacrifice to them. ||1|| ਨਾਮਿਰਤੇਜਨਸਦਾਸੁਖੁਪਾਇਨ੍ਹ੍ਹਿਜਨਨਾਨਕਤਿਨਬਲਿਜਾਏ॥੧॥ ਨਾਮ ਵਿਚ ਰੰਗੇ ਹੋਏ ਮਨੁੱਖ ਸਦਾ ਆਤਮਕ ਆਨੰਦ ਮਾਣਦੇ ਹਨ। ਹੇ ਦਾਸ ਨਾਨਕ! (ਆਖ-) ਮੈਂ ਉਹਨਾਂ ਤੋਂ ਸਦਕੇ ਜਾਂਦਾ ਹਾਂ ॥੧॥ ਨਾਮਿ = ਨਾਮ ਵਿਚ। ਰਤੇ = ਰੰਗੇ ਹੋਏ। ਪਾਇਨ੍ਹ੍ਹਿ = ਪਾਂਦੇ ਹਨ। ਬਲਿ ਜਾਏ = ਸਦਕੇ ਜਾਂਦਾ ਹੈ ॥੧॥ ਜਿਹੜਾ ਮਨੁੱਖ ਮਾਇਆ ਦੇ ਮੋਹ ਵਿਚ (ਆਪਣਾ) ਚਿੱਤ ਜੋੜਦਾ ਹੈ ਉਸ ਦੀ ਇਹ ਮਾਇਆ ਨਾਲ ਪਿਆਰ ਵਧਾਣ ਵਾਲੀ ਆਸ (ਉਸ ਦੇ ਵਾਸਤੇ) ਫਿਟਕਾਰ ਹੀ ਖੱਟਣ ਵਾਲੀ ਹੁੰਦੀ ਹੈ (ਕਿਉਂਕਿ ਉਹ ਮਨੁੱਖ) ਪਰਮਾਤਮਾ ਦੇ ਨਾਮ ਦਾ ਆਨੰਦ ਪਰਾਲੀ ਦੇ ਵੱਟੇ ਤਿਆਗਦਾ ਹੈ, ਪਰਮਾਤਮਾ ਦਾ ਨਾਮ ਭੁਲਾ ਕੇ ਉਹ ਦੁੱਖ (ਹੀ) ਪਾਂਦਾ ਹੈ। ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਆਤਮਕ ਜੀਵਨ ਦੀ ਸੂਝ ਤੋਂ ਸੱਖਣੇ ਰਹਿੰਦੇ ਹਨ, ਜੀਵਨ ਦਾ ਸਹੀ ਰਸਤਾ ਉਹਨਾਂ ਨੂੰ ਨਹੀਂ ਦਿੱਸਦਾ (ਇਸ ਵਾਸਤੇ ਉਹ) ਜਨਮ ਮਰਨ ਦੇ ਗੇੜ ਵਿਚ ਪਏ ਰਹਿੰਦੇ ਹਨ। ਮਨਮੁਖ ਬੰਦਾ ਮੁੜ ਮੁੜ ਜੰਮਦਾ ਮਰਦਾ ਰਹਿੰਦਾ ਹੈ। (ਪ੍ਰਭੂ ਨੂੰ ਵਿਸਾਰ ਕੇ ਮਨਮੁਖ ਨੇ ਹੋਰ ਹੋਰ ਕਈ ਧੰਧੇ ਸਹੇੜੇ ਹੁੰਦੇ ਹਨ, ਉਹਨਾਂ) ਕੰਮਾਂ ਵਿਚ (ਉਸ ਨੂੰ) ਕਾਮਯਾਬੀਆਂ ਨਹੀਂ ਹੁੰਦੀਆਂ, ਆਖ਼ਰ ਇਥੋਂ ਹਾਹੁਕੇ ਲੈਂਦਾ ਹੀ ਜਾਂਦਾ ਹੈ। ਜਿਸ ਮਨੁੱਖ ਉਤੇ ਪ੍ਰਭੂ ਦੀ ਮਿਹਰ ਹੁੰਦੀ ਹੈ ਉਸ ਨੂੰ ਗੁਰੂ ਮਿਲਦਾ ਹੈ, ਉਹ ਸਦਾ ਪ੍ਰਭੂ ਦਾ ਨਾਮ ਸਿਮਰਦਾ ਹੈ। ਨਾਮ ਵਿਚ ਰੰਗੇ ਹੋਏ ਮਨੁੱਖ ਸਦਾ ਆਤਮਕ ਆਨੰਦ ਮਾਣਦੇ ਹਨ। ਹੇ ਦਾਸ ਨਾਨਕ! (ਆਖ-) ਮੈਂ ਉਹਨਾਂ ਤੋਂ ਸਦਕੇ ਜਾਂਦਾ ਹਾਂ ॥੧॥ ਮਃ ੩ ॥ Ma 3 || मः ३ ॥ Third Mehl: ਮਃ੩॥ ਆਸਾ ਮਨਸਾ ਜਗਿ ਮੋਹਣੀ ਜਿਨਿ ਮੋਹਿਆ ਸੰਸਾਰੁ ॥ Aasaa Manasaa Jag Mohanee Jin Mohiaa Sansaar || आसा मनसा जगि मोहणी जिनि मोहिआ संसारु ॥ Hope and desire entice the world; they entice the whole universe. ਆਸਾਮਨਸਾਜਗਿਮੋਹਣੀਜਿਨਿਮੋਹਿਆਸੰਸਾਰੁ॥ ਹੇ ਭਾਈ! (ਹਰ ਵੇਲੇ ਮਾਇਆ ਦੀ) ਆਸ (ਹਰ ਵੇਲੇ ਮਾਇਆ ਦੀ ਹੀ) ਚਿਤਵਨੀ ਜਗਤ ਵਿਚ (ਜੀਵਾਂ ਨੂੰ) ਮੋਹ ਰਹੀ ਹੈ, ਇਸ ਨੇ ਸਾਰੇ ਜਗਤ ਨੂੰ ਆਪਣੇ ਵੱਸ ਵਿਚ ਕੀਤਾ ਹੋਇਆ ਹੈ। ਮਨਸਾ = ਮਨ ਦਾ ਫੁਰਨਾ, (ਹਰ ਵੇਲੇ) ਮਾਇਆ ਦੀ ਹੀ ਚਿਤਵਨੀ। ਜਗਿ = ਜਗਤ ਵਿਚ। ਜਿਨਿ = ਜਿਸ ਨੇ। ਸਭੁ ਕੋ ਜਮ ਕੇ ਚੀਰੇ ਵਿਚਿ ਹੈ ਜੇਤਾ ਸਭੁ ਆਕਾਰੁ ॥ Sabh Ko Jam Kae Cheerae Vich Hai Jaethaa Sabh Aakaar || सभु को जम के चीरे विचि है जेता सभु आकारु ॥ Everyone, and all that has been created, is under the domination of Death. ਸਭੁਕੋਜਮਕੇਚੀਰੇਵਿਚਿਹੈਜੇਤਾਸਭੁਆਕਾਰੁ॥ ਜਿਤਨਾ ਭੀ ਜਗਤ ਦਿੱਸ ਰਿਹਾ ਹੈ (ਇਸ ਆਸਾ ਮਨਸਾ ਦੇ ਕਾਰਨ ਜਗਤ ਦਾ) ਹਰੇਕ ਜੀਵ ਆਤਮਕ ਮੌਤ ਦੇ ਪੰਜੇ ਵਿਚ ਹੈ। ਸਭੁ ਕੋ = ਹਰੇਕ ਜੀਵ। ਜਮ = ਮੌਤ, ਆਤਮਕ ਮੌਤ। ਚੀਰਾ = ਪੱਲਾ, ਹਲਕਾ, ਘੇਰਾ। ਜੇਤਾ = ਜਿਤਨਾ ਭੀ। ਅਕਾਰੁ = ਦਿੱਸਦਾ ਜਗਤ। ਹੁਕਮੀ ਹੀ ਜਮੁ ਲਗਦਾ ਸੋ ਉਬਰੈ ਜਿਸੁ ਬਖਸੈ ਕਰਤਾਰੁ ॥ Hukamee Hee Jam Lagadhaa So Oubarai Jis Bakhasai Karathaar || हुकमी ही जमु लगदा सो उबरै जिसु बखसै करतारु ॥ By the Hukam of the Lords Command, Death seizes the mortal; he alone is saved, whom the Creator Lord forgives. ਹੁਕਮੀਹੀਜਮੁਲਗਦਾਸੋਉਬਰੈਜਿਸੁਬਖਸੈਕਰਤਾਰੁ॥ (ਪਰ) ਇਹ ਆਤਮਕ ਮੌਤ (ਪਰਮਾਤਮਾ ਦੇ) ਹੁਕਮ ਵਿਚ ਹੀ ਵਿਆਪਦੀ ਹੈ (ਇਸ ਵਾਸਤੇ ਇਸ ਤੋਂ) ਉਹੀ ਬਚਦਾ ਹੈ ਜਿਸ ਉਤੇ ਕਰਤਾਰ ਮਿਹਰ ਕਰਦਾ ਹੈ (ਤੇ, ਪਰਮਾਤਮਾ ਬਖ਼ਸ਼ਸ਼ ਕਰਦਾ ਹੈ ਗੁਰੂ ਦੀ ਰਾਹੀਂ)। ਲਗਦਾ = ਜ਼ੋਰ ਪਾਂਦਾ। ਉਬਰੇ = ਬਚਦਾ ਹੈ। ਨਾਨਕ ਗੁਰ ਪਰਸਾਦੀ ਏਹੁ ਮਨੁ ਤਾਂ ਤਰੈ ਜਾ ਛੋਡੈ ਅਹੰਕਾਰੁ ॥ Naanak Gur Parasaadhee Eaehu Man Thaan Tharai Jaa Shhoddai Ahankaar || नानक गुर परसादी एहु मनु तां तरै जा छोडै अहंकारु ॥ O Nanak, by Gurus Grace, this mortal swims across, if he abandons his ego. ਨਾਨਕਗੁਰਪਰਸਾਦੀਏਹੁਮਨੁਤਾਂਤਰੈਜਾਛੋਡੈਅਹੰਕਾਰੁ॥ ਹੇ ਨਾਨਕ! ਜਦੋਂ ਗੁਰੂ ਦੀ ਕਿਰਪਾ ਨਾਲ ਮਨੁੱਖ (ਆਪਣੇ ਅੰਦਰੋਂ) ਅਹੰਕਾਰ ਦੂਰ ਕਰਦਾ ਹੈ, ਜਦੋਂ ਗੁਰੂ ਦੇ ਸ਼ਬਦ ਵਿਚ ਸੁਰਤ ਜੋੜਦਾ ਹੈ, ਤਦੋਂ ਮਨੁੱਖ ਦਾ ਮਨ (ਆਸਾ ਮਨਸਾ ਦੀ ਘੁੰਮਣ-ਘੇਰੀ ਵਿਚੋਂ) ਪਾਰ ਲੰਘ ਜਾਂਦਾ ਹੈ, ਪਰਸਾਦਿ = ਕਿਰਪਾ ਨਾਲ। ਜਾ = ਜਦੋਂ। ਆਸਾ ਮਨਸਾ ਮਾਰੇ ਨਿਰਾਸੁ ਹੋਇ ਗੁਰ ਸਬਦੀ ਵੀਚਾਰੁ ॥੨॥ Aasaa Manasaa Maarae Niraas Hoe Gur Sabadhee Veechaar ||2|| आसा मनसा मारे निरासु होइ गुर सबदी वीचारु ॥२॥ Conquer hope and desire, and remain unattached; contemplate the Word of the Gurus Shabad. ||2|| ਆਸਾਮਨਸਾਮਾਰੇਨਿਰਾਸੁਹੋਇਗੁਰਸਬਦੀਵੀਚਾਰੁ॥੨॥ ਆਸਾ ਮਨਸਾ ਨੂੰ ਮੁਕਾ ਲੈਂਦਾ ਹੈ (ਦੁਨੀਆ ਦੀ ਕਿਰਤ-ਕਾਰ ਕਰਦਾ ਹੋਇਆ ਹੀ) ਆਸਾਂ ਤੋਂ ਉਤਾਂਹ ਰਹਿੰਦਾ ਹੈ ॥੨॥ ਨਿਰਾਸੁ = (ਮਾਇਆ ਦੀਆਂ) ਆਸਾਂ ਤੋਂ ਨਿਰਲੇਪ ॥੨॥ ਹੇ ਭਾਈ! (ਹਰ ਵੇਲੇ ਮਾਇਆ ਦੀ) ਆਸ (ਹਰ ਵੇਲੇ ਮਾਇਆ ਦੀ ਹੀ) ਚਿਤਵਨੀ ਜਗਤ ਵਿਚ (ਜੀਵਾਂ ਨੂੰ) ਮੋਹ ਰਹੀ ਹੈ, ਇਸ ਨੇ ਸਾਰੇ ਜਗਤ ਨੂੰ ਆਪਣੇ ਵੱਸ ਵਿਚ ਕੀਤਾ ਹੋਇਆ ਹੈ। ਜਿਤਨਾ ਭੀ ਜਗਤ ਦਿੱਸ ਰਿਹਾ ਹੈ (ਇਸ ਆਸਾ ਮਨਸਾ ਦੇ ਕਾਰਨ ਜਗਤ ਦਾ) ਹਰੇਕ ਜੀਵ ਆਤਮਕ ਮੌਤ ਦੇ ਪੰਜੇ ਵਿਚ ਹੈ। (ਪਰ) ਇਹ ਆਤਮਕ ਮੌਤ (ਪਰਮਾਤਮਾ ਦੇ) ਹੁਕਮ ਵਿਚ ਹੀ ਵਿਆਪਦੀ ਹੈ (ਇਸ ਵਾਸਤੇ ਇਸ ਤੋਂ) ਉਹੀ ਬਚਦਾ ਹੈ ਜਿਸ ਉਤੇ ਕਰਤਾਰ ਮਿਹਰ ਕਰਦਾ ਹੈ (ਤੇ, ਪਰਮਾਤਮਾ ਬਖ਼ਸ਼ਸ਼ ਕਰਦਾ ਹੈ ਗੁਰੂ ਦੀ ਰਾਹੀਂ)। ਹੇ ਨਾਨਕ! ਜਦੋਂ ਗੁਰੂ ਦੀ ਕਿਰਪਾ ਨਾਲ ਮਨੁੱਖ (ਆਪਣੇ ਅੰਦਰੋਂ) ਅਹੰਕਾਰ ਦੂਰ ਕਰਦਾ ਹੈ, ਜਦੋਂ ਗੁਰੂ ਦੇ ਸ਼ਬਦ ਵਿਚ ਸੁਰਤ ਜੋੜਦਾ ਹੈ ਤਦੋਂ ਮਨੁੱਖ ਆਸਾ ਮਨਸਾ ਨੂੰ ਮੁਕਾ ਲੈਂਦਾ ਹੈ (ਦੁਨੀਆ ਦੀ ਕਿਰਤ-ਕਾਰ ਕਰਦਾ ਹੋਇਆ ਹੀ) ਆਸਾਂ ਤੋਂ ਉਤਾਂਹ ਰਹਿੰਦਾ ਹੈ, ਤਦੋਂ ਮਨੁੱਖ ਦਾ ਮਨ (ਆਸਾ ਮਨਸਾ ਦੀ ਘੁੰਮਣ-ਘੇਰੀ ਵਿਚੋਂ) ਪਾਰ ਲੰਘ ਜਾਂਦਾ ਹੈ ॥੨॥ ਪਉੜੀ ॥ Pourree || पउड़ी ॥ Pauree: ਪਉੜੀ॥ ਜਿਥੈ ਜਾਈਐ ਜਗਤ ਮਹਿ ਤਿਥੈ ਹਰਿ ਸਾਈ ॥ Jithhai Jaaeeai Jagath Mehi Thithhai Har Saaee || जिथै जाईऐ जगत महि तिथै हरि साई ॥ Wherever I go in this world, I see the Lord there. ਜਿਥੈਜਾਈਐਜਗਤਮਹਿਤਿਥੈਹਰਿਸਾਈ॥ ਹੇ ਭਾਈ! ਸੰਸਾਰ ਵਿਚ ਜਿਸ ਥਾਂ ਭੀ ਜਾਈਏ, ਉਥੇ ਹੀ ਮਾਲਕ-ਪ੍ਰਭੂ ਹਾਜ਼ਰ ਹੈ। ਮਹਿ = ਵਿਚ। ਤਿਥੈ = ਉਥੇ ਹੀ। ਸਾਈ = ਸਾਈਂ, ਖਸਮ। ਅਗੈ ਸਭੁ ਆਪੇ ਵਰਤਦਾ ਹਰਿ ਸਚਾ ਨਿਆਈ ॥ Agai Sabh Aapae Varathadhaa Har Sachaa Niaaee || अगै सभु आपे वरतदा हरि सचा निआई ॥ In the world hereafter as well, the Lord, the True Judge Himself, is pervading and permeating everywhere. ਅਗੈਸਭੁਆਪੇਵਰਤਦਾਹਰਿਸਚਾਨਿਆਈ॥ ਪਰਲੋਕ ਵਿਚ ਭੀ ਹਰ ਥਾਂ ਸੱਚਾ ਨਿਆਂ ਕਰਨ ਵਾਲਾ ਪਰਮਾਤਮਾ ਆਪ ਹੀ ਕਾਰ ਚਲਾ ਰਿਹਾ ਹੈ। ਅਗੈ = ਪਰਲੋਕ ਵਿਚ। ਸਭੁ = ਹਰ ਥਾਂ। ਆਪੇ = ਆਪ ਹੀ। ਵਰਤਦਾ = ਮੌਜੂਦ ਹੈ, ਕਾਰ ਚਲਾ ਰਿਹਾ ਹੈ। ਸਚਾ = ਸਦਾ ਕਾਇਮ ਰਹਿਣ ਵਾਲਾ। ਨਿਆਈ = ਨਿਆਂ ਕਰਨ ਵਾਲਾ। ਕੂੜਿਆਰਾ ਕੇ ਮੁਹ ਫਿਟਕੀਅਹਿ ਸਚੁ ਭਗਤਿ ਵਡਿਆਈ ॥ Koorriaaraa Kae Muh Fittakeeahi Sach Bhagath Vaddiaaee || कूड़िआरा के मुह फिटकीअहि सचु भगति वडिआई ॥ The faces of the false are cursed, while the true devotees are blessed with glorious greatness. ਕੂੜਿਆਰਾਕੇਮੁਹਫਿਟਕੀਅਹਿਸਚੁਭਗਤਿਵਡਿਆਈ॥ (ਉਸ ਦੀ ਹਜ਼ੂਰੀ ਵਿਚ) ਮਾਇਆ-ਗ੍ਰਸੇ ਜੀਵਾਂ ਨੂੰ ਫਿਟਕਾਰਾਂ ਪੈਂਦੀਆਂ ਹਨ। (ਪਰ ਜਿਨ੍ਹਾਂ ਦੇ ਹਿਰਦੇ ਵਿਚ) ਸਦਾ-ਥਿਰ ਹਰਿ-ਨਾਮ ਵੱਸਦਾ ਹੈ ਪ੍ਰਭੂ ਦੀ ਭਗਤੀ ਟਿਕੀ ਹੋਈ ਹੈ, ਉਹਨਾਂ ਨੂੰ ਆਦਰ ਮਿਲਦਾ ਹੈ। ਕੂੜਿਆਰ = ਕੂੜ ਦੇ ਵਪਾਰੀ, ਮਾਇਆ-ਗ੍ਰਸੇ ਜੀਵ। ਫਿਟਕੀਅਹਿ = ਫਿਟਕਾਰੇ ਜਾਂਦੇ ਹਨ। ਸਚੁ = ਸਦਾ-ਥਿਰ ਰਹਿਣ ਵਾਲਾ ਹਰਿ-ਨਾਮ। ਵਡਿਆਈ = ਆਦਰ। ਸਚੁ ਸਾਹਿਬੁ ਸਚਾ ਨਿਆਉ ਹੈ ਸਿਰਿ ਨਿੰਦਕ ਛਾਈ ॥ Sach Saahib Sachaa Niaao Hai Sir Nindhak Shhaaee || सचु साहिबु सचा निआउ है सिरि निंदक छाई ॥ True is the Lord and Master, and true is His justice. The heads of the slanderers are covered with ashes. ਸਚੁਸਾਹਿਬੁਸਚਾਨਿਆਉਹੈਸਿਰਿਨਿੰਦਕਛਾਈ॥ ਹੇ ਭਾਈ! ਮਾਲਕ-ਪ੍ਰਭੂ ਸਦਾ ਕਾਇਮ ਰਹਿਣ ਵਾਲਾ ਹੈ ਉਸ ਦਾ ਇਨਸਾਫ਼ ਭੀ ਅਟੱਲ ਹੈ। (ਉਸ ਦੇ ਨਿਆਂ ਅਨੁਸਾਰ ਹੀ ਗੁਰਮੁਖਾਂ ਦੀ) ਨਿੰਦਾ ਕਰਨ ਵਾਲੇ ਬੰਦਿਆਂ ਦੇ ਸਿਰ ਸੁਆਹ ਪੈਂਦੀ ਹੈ। ਸਿਰਿ = ਸਿਰ ਉਤੇ। ਛਾਈ = ਸੁਆਹ। ਜਨ ਨਾਨਕ ਸਚੁ ਅਰਾਧਿਆ ਗੁਰਮੁਖਿ ਸੁਖੁ ਪਾਈ ॥੫॥ Jan Naanak Sach Araadhhiaa Guramukh Sukh Paaee ||5|| जन नानक सचु अराधिआ गुरमुखि सुखु पाई ॥५॥ Servant Nanak worships the True Lord in adoration; as Gurmukh, he finds peace. ||5|| ਜਨਨਾਨਕਸਚੁਅਰਾਧਿਆਗੁਰਮੁਖਿਸੁਖੁਪਾਈ॥੫॥ ਹੇ ਨਾਨਕ! ਜਿਨ੍ਹਾਂ ਮਨੁੱਖਾਂ ਨੇ ਗੁਰੂ ਦੀ ਸ਼ਰਨ ਪੈ ਕੇ ਸਦਾ-ਥਿਰ ਪ੍ਰਭੂ ਨੂੰ ਸਿਮਰਿਆ ਹੈ ਉਹਨਾਂ ਨੂੰ ਆਤਮਕ ਆਨੰਦ ਮਿਲਿਆ ਹੈ ॥੫॥ ਗੁਰਮੁਖਿ = ਗੁਰੂ ਦੀ ਸਰਨ ਪੈ ਕੇ ॥੫॥ ਹੇ ਭਾਈ! ਸੰਸਾਰ ਵਿਚ ਜਿਸ ਥਾਂ ਭੀ ਜਾਈਏ, ਉਥੇ ਹੀ ਮਾਲਕ-ਪ੍ਰਭੂ ਹਾਜ਼ਰ ਹੈ। ਪਰਲੋਕ ਵਿਚ ਭੀ ਹਰ ਥਾਂ ਸੱਚਾ ਨਿਆਂ ਕਰਨ ਵਾਲਾ ਪਰਮਾਤਮਾ ਆਪ ਹੀ ਕਾਰ ਚਲਾ ਰਿਹਾ ਹੈ। (ਉਸ ਦੀ ਹਜ਼ੂਰੀ ਵਿਚ) ਮਾਇਆ-ਗ੍ਰਸੇ ਜੀਵਾਂ ਨੂੰ ਫਿਟਕਾਰਾਂ ਪੈਂਦੀਆਂ ਹਨ। (ਪਰ ਜਿਨ੍ਹਾਂ ਦੇ ਹਿਰਦੇ ਵਿਚ) ਸਦਾ-ਥਿਰ ਹਰਿ-ਨਾਮ ਵੱਸਦਾ ਹੈ ਪ੍ਰਭੂ ਦੀ ਭਗਤੀ ਟਿਕੀ ਹੋਈ ਹੈ, ਉਹਨਾਂ ਨੂੰ ਆਦਰ ਮਿਲਦਾ ਹੈ। ਹੇ ਭਾਈ! ਮਾਲਕ-ਪ੍ਰਭੂ ਸਦਾ ਕਾਇਮ ਰਹਿਣ ਵਾਲਾ ਹੈ ਉਸ ਦਾ ਇਨਸਾਫ਼ ਭੀ ਅਟੱਲ ਹੈ। (ਉਸ ਦੇ ਨਿਆਂ ਅਨੁਸਾਰ ਹੀ ਗੁਰਮੁਖਾਂ ਦੀ) ਨਿੰਦਾ ਕਰਨ ਵਾਲੇ ਬੰਦਿਆਂ ਦੇ ਸਿਰ ਸੁਆਹ ਪੈਂਦੀ ਹੈ। ਹੇ ਨਾਨਕ! ਜਿਨ੍ਹਾਂ ਮਨੁੱਖਾਂ ਨੇ ਗੁਰੂ ਦੀ ਸ਼ਰਨ ਪੈ ਕੇ ਸਦਾ-ਥਿਰ ਪ੍ਰਭੂ ਨੂੰ ਸਿਮਰਿਆ ਹੈ ਉਹਨਾਂ ਨੂੰ ਆਤਮਕ ਆਨੰਦ ਮਿਲਿਆ ਹੈ ॥੫॥
Posted on: Wed, 19 Nov 2014 00:17:23 +0000

Trending Topics



Recently Viewed Topics




© 2015