Hukamnama Sri Harmandir Sahib Ji 2nd Aug.,2014 Ang 605 [ SATURDAY - TopicsExpress



          

Hukamnama Sri Harmandir Sahib Ji 2nd Aug.,2014 Ang 605 [ SATURDAY ], 17th Sawan (Samvat 546 Nanakshahi) ਸੋਰਠਿ ਮਹਲਾ ੪ ॥ ਆਪੇ ਕੰਡਾ ਆਪਿ ਤਰਾਜੀ ਪ੍ਰਭਿ ਆਪੇ ਤੋਲਿ ਤੋਲਾਇਆ ॥ ਆਪੇ ਸਾਹੁ ਆਪੇ ਵਣਜਾਰਾ ਆਪੇ ਵਣਜੁ ਕਰਾਇਆ ॥ Sorath Mahala 4 ! Aapey Kandaa Aap Traaji Prab Aapey Tol Tolaya ! Aapey Saaho Aapey Vanjaara Aapey Vanaj Karaya ! सोरठि महला ४ ॥ आपे कंडा आपि तराजी प्रभि आपे तोलि तोलाइआ ॥ आपे साहु आपे वणजारा आपे वणजु कराइआ ॥ ☬ENGLISH TRANSLATION :- ☬ SORATH, FOURTH MEHL: God Himself is the balance scale, He Himself is the weigher, and He Himself weighs with the weights. He Himself is the banker, He Himself is the trader, and He Himself makes the trades. ☬ ਪੰਜਾਬੀ ਵਿਆਖਿਆ :- ☬ ਹੇ ਭਾਈ! ਪ੍ਰਭੂ ਨੇ ਆਪ ਹੀ ਧਰਤੀ ਪੈਦਾ ਕੀਤੀ ਹੋਈ ਹੈ (ਆਪਣੀ ਮਰਯਾਦਾ ਰੂਪ ਤੱਕੜੀ ਦੇ) ਪਿਛਲੇ ਛਾਬੇ ਵਿਚ ਚਾਰ ਮਾਸੇ ਦਾ ਵੱਟਾ ਰੱਖ ਕੇ (ਪ੍ਰਭੂ ਨੇ ਆਪ ਹੀ ਇਸ ਸ੍ਰਿਸ਼ਟੀ ਨੂੰ ਆਪਣੀ ਮਰਯਾਦਾ ਵਿਚ ਰੱਖਿਆ ਹੋਇਆ ਹੈ। ਇਹ ਕੰਮ ਉਸ ਪ੍ਰਭੂ ਵਾਸਤੇ ਬਹੁਤ ਸਾਧਾਰਨ ਤੇ ਸੌਖਾ ਜਿਹਾ ਹੈ)। ਉਹ ਤੱਕੜੀ ਭੀ ਪ੍ਰਭੂ ਆਪ ਹੀ ਹੈ, ਉਸ ਤੱਕੜੀ ਦੀ ਸੂਈ (ਬੋਦੀ) ਭੀ ਪ੍ਰਭੂ ਆਪ ਹੀ ਹੈ, ਪ੍ਰਭੂ ਨੇ ਆਪ ਹੀ ਵੱਟੇ ਨਾਲ (ਇਸ ਸ੍ਰਿਸ਼ਟੀ ਨੂੰ) ਤੋਲਿਆ ਹੋਇਆ ਹੈ (ਆਪਣੇ ਹੁਕਮ ਵਿਚ ਰੱਖਿਆ ਹੋਇਆ ਹੈ)। ARTH :- Hey Bhai! Prbhu ne aap hi dharti paida kiti hoyi Hai aapni mariyada roop takdi de pichle chabe wich char mase da vata rakh ke Prbhu ne aap hi is shristi nu aapni maryada wich rakhiya hoyia Hai. Eh kam us prbhu vaste bahut sadharan te sokha jiha Hai. Oh takdi bhi Prbhu aap hi Hai, Us takdi di sui bodi bhi prbhu aap hi hai, Prbhu ne aap hi vate naal is shristi nu toliya Hoyia Hai aapne hukam wich rakhiya Hoyia Hai. अर्थ :- ☬ हे भाई! प्रभु ने खुद ही धरती पैदा की हुई है (अपनी मर्यादा रूप तराजू के) पिछले छाबे में चार मासे का तोल रख के (प्रभु ने इस सृष्टि को अपनी मर्यादा में रखा हुआ है। यह काम उस प्रभु के लिए बहुत साधारण और आसन है)। वह तराजू भी प्रभु आप है, उस तराजू की सुई भी प्रभु आप ही है, प्रभु ने आप ही बाट(तोल) से (इस सृष्टि को ) तोला हुआ है (अपने हुकम में रखा हुआ है)। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ.. WAHEGURU JI KA KHALSA WAHEGURU JI KI FATEH JI..
Posted on: Sat, 02 Aug 2014 02:56:58 +0000

Trending Topics



Recently Viewed Topics




© 2015