Hukamnama Sri Harmandir Sahib Ji 30th December,2014 Ang - TopicsExpress



          

Hukamnama Sri Harmandir Sahib Ji 30th December,2014 Ang 733 [ Tusaday ], 15TH Poh ( Samvat 546 Nanakshahi ) ਸੂਹੀ ਮਹਲਾ ੪ ਘਰੁ ੬ ੴ ਸਤਿਗੁਰ ਪ੍ਰਸਾਦਿ ॥ ਨੀਚ ਜਾਤਿ ਹਰਿ ਜਪਤਿਆ ਉਤਮ ਪਦਵੀ ਪਾਇ ॥ ਪੂਛਹੁ ਬਿਦਰ ਦਾਸੀ ਸੁਤੈ ਕਿਸਨੁ ਉਤਰਿਆ ਘਰਿ ਜਿਸੁ ਜਾਇ ॥੧॥ ਹਰਿ ਕੀ ਅਕਥ ਕਥਾ ਸੁਨਹੁ ਜਨ ਭਾਈ ਜਿਤੁ ਸਹਸਾ ਦੂਖ ਭੂਖ ਸਭ ਲਹਿ ਜਾਇ ॥੧॥ ਰਹਾਉ ॥ ਰਵਿਦਾਸੁ ਚਮਾਰੁ ਉਸਤਤਿ ਕਰੇ ਹਰਿ ਕੀਰਤਿ ਨਿਮਖ ਇਕ ਗਾਇ ॥ ਪਤਿਤ ਜਾਤਿ ਉਤਮੁ ਭਇਆ ਚਾਰਿ ਵਰਨ ਪਏ ਪਗਿ ਆਇ ॥੨॥ Suhi Mahala 4 Ghar 6 Ek-Onkar Satgur Parsad ! Nech Jat Har Japtiya Utam Padvi Paye ! Pucho Birad Dasi Sut Kisan Utriya Ghar Jis Jaye !1| Har Ki Akath Katha Suno Jan Bhai Jit Shasaa Dukh Bhukh Sabh Lehi Jai ||1|| Rehaao || Ravidas Chamar Oustat Kare Har Kirt Nimakh Ek Gai || Patat Jat utam Baneai Char Varan Pae Pag Aai ||2|| सूही महला ४ घरु ६ ੴ सतिगुर प्रसादि ॥ नीच जाति हरि जपतिआ उतम पदवी पाइ ॥ पूछहु बिदर दासी सुतै किसनु उतरिआ घरि जिसु जाइ ॥१॥ हरि की अकथ कथा सुनहु जन भाई जितु सहसा दूख भूख सभ लहि जाइ ॥१॥ रहाउ ॥ रविदासु चमारु उसतति करे हरि कीरति निमख इक गाइ ॥ पतित जाति उतमु भइआ चारि वरन पए पगि आइ ॥२॥ ☬ENGLISH TRANSLATION :- ☬ SOOHEE, FOURTH MEHL, SIXTH HOUSE: ONE UNIVERSAL CREATOR GOD. BY THE GRACE OF THE TRUE GURU: When someone of low social class chants the Lords Name, he obtains the state of highest dignity. Go and ask Bidar, the son of a maid; Krishna himself stayed in his house. ||1|| Listen, O humble Siblings of Destiny, to the Unspoken Speech of the Lord; it removes all anxiety, pain and hunger. ||1||Pause|| Ravi Daas, the leather-worker, praised the Lord, and sang the Kirtan of His Praises each and every instant. Although he was of low social status, he was exalted and elevated, and people of all four castes came and bowed at his feet. ||2|| ☬ ਪੰਜਾਬੀ ਵਿਆਖਿਆ :- ☬ ਰਾਗ ਸੂਹੀ, ਘਰ ੬ ਵਿੱਚ ਗੁਰੂ ਰਾਮਦਾਸ ਜੀ ਦੀ ਬਾਣੀ। ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ। ਨੀਵੀਂ ਜਾਤਿ ਵਾਲਾ ਮਨੁੱਖ ਭੀ ਪਰਮਾਤਮਾ ਦਾ ਨਾਮ ਜਪਣ ਨਾਲ ਉੱਚਾ ਆਤਮਕ ਦਰਜਾ ਹਾਸਲ ਕਰ ਲੈਂਦਾ ਹੈ। (ਜੇ ਯਕੀਨ ਨਹੀਂ ਆਉਂਦਾ, ਤਾਂ ਕਿਸੇ ਪਾਸੋਂ) ਦਾਸੀ ਦੇ ਪੁੱਤਰ ਬਿਦਰ ਦੀ ਗੱਲ ਪੁੱਛ ਵੇਖੋ। ਉਸ ਬਿਦਰ ਦੇ ਘਰ ਵਿਚ ਕ੍ਰਿਸ਼ਨ ਜੀ ਜਾ ਕੇ ਠਹਿਰੇ ਸਨ ॥੧॥ ਹੇ ਸੱਜਣੋ! ਪਰਮਾਤਮਾ ਦੀ ਅਸਚਰਜ ਸਿਫ਼ਤ-ਸਾਲਾਹ ਸੁਣਿਆ ਕਰੋ, ਜਿਸ ਦੀ ਬਰਕਤਿ ਨਾਲ ਹਰੇਕ ਕਿਸਮ ਦਾ ਸਹਿਮ ਹਰੇਕ ਦੁੱਖ ਦੂਰ ਹੋ ਜਾਂਦਾ ਹੈ, (ਮਾਇਆ ਦੀ) ਭੁੱਖ ਮਿਟ ਜਾਂਦੀ ਹੈ ॥੧॥ ਰਹਾਉ॥ (ਭਗਤ) ਰਵਿਦਾਸ (ਜਾਤਿ ਦਾ) ਚਮਾਰ (ਸੀ, ਉਹ ਪਰਮਾਤਮਾ ਦੀ) ਸਿਫ਼ਤ-ਸਾਲਾਹ ਕਰਦਾ ਸੀ, ਉਹ ਹਰ ਵੇਲੇ ਪ੍ਰਭੂ ਦੀ ਕੀਰਤੀ ਗਾਂਦਾ ਰਹਿੰਦਾ ਸੀ। ਨੀਵੀਂ ਜਾਤਿ ਦਾ ਰਵਿਦਾਸ ਮਹਾਂ ਪੁਰਖ ਬਣ ਗਿਆ। ਚੌਹਾਂ ਵਰਨਾਂ ਦੇ ਮਨੁੱਖ ਉਸ ਦੇ ਪੈਰੀਂ ਆ ਕੇ ਲੱਗ ਪਏ ॥੨॥ ARTH :- ☬ Raag suhi, ghar 6 Vich guru Ramdas Ji di Bani akal purkh ek hai Ate Satguru Di kirpa sadka milda hai | Hey Bhai! Nivi Jaat wala manukh bhi Parmatma da Naam japan naal ucha aatmak darja hasal kar lainda Hai Je yakin nahi aaounda, ta kise paso dasi de putar bidar di gaal puch vekho. Us bidar de Ghar wich krishan ji ja ke Thehre San.|1| Hey sjno! Parmatma di ascarj sirft - salha suniya karo, jis di barkat naal Harek kisam da shim Harek Dukh dur ho Janda hai, (maiya di) bhukh mit jandi hai |1|rahaoo Hey bhai! (bgt) ravidas (jat da) cmar (si, oh Parmatma di) sirft - salaha krda si, oho Har vele prabhu di kirti ganda rahunda si |nivi jat da ravidas Maha purkh ban gya |coha varna de Manukh us de peri aa ke lag paye |2| अर्थ :- ☬ राग सूही घर ६ में गुरु रामदास जी की बाणी। अकाल पुरख एक है और सतगुरु की कृपा द्वारा मिलता है। नीची जात वाला मनुख भी परमात्मा का नाम जपने से ऊँची आत्मिक अवस्था का दर्जा हासिल कर लेता है। (अगर यकीन नहीं आता तो किसी से) दासी के पुत्र बिदर की बात पूछ देखो। उस बिदर के घर में कृष्ण जी जा कर ठहरे थे॥१॥ हे सज्जनों! परमात्मा की आश्चर्यजनक सिफत-सलाह सुना करो, जिस की बरकत से हरेक प्रकार का सहम, हरेक प्रकार का दुःख दूर हो जाता है, (माया की) भूख मिट जाती है॥१॥रहाउ॥ (भगत) रविदास (जात का) चमार (था , वह परमात्मा की) सिफत सलाह करता था, वह हर समय प्रभु की कीर्ति करता था। नीची जात का रविदास महापुरख बन गया। चारों वर्णों के मनुख उस के चरण आ कर लग गए॥२॥ ੧ਓ-=ਵਾਹਿਗੁਰੂ ਜੀ ਕਾ ਖਾਲਸਾ-ਵਾਹਿਗੁਰੂ ਜੀ ਕੀ ਫਤਹਿ ਜੀ=-੧ਓ WAHEGURU JI KA KHALSA WAHEGURU JI KI FATH
Posted on: Tue, 30 Dec 2014 03:18:48 +0000

Trending Topics



Recently Viewed Topics




© 2015