Hukamnama from Shri Harmandir Sahib, Shri Amritsar Sahib - TopicsExpress



          

Hukamnama from Shri Harmandir Sahib, Shri Amritsar Sahib :- VIDEO HUKAMNAMA SRI DARBAR SAHIB Sunday 24 November 2013 ਐਤਵਾਰ 09 ਮੱਘਰ(ਸੰਮਤ ੫੪੫ ਨਾਨਕਸ਼ਾਹੀ) (ਅੰਗ :746) ਸੂਹੀ ਮਹਲਾ ੫ ॥ ਤਉ ਮੈ ਆਇਆ ਸਰਨੀ ਆਇਆ ॥ ਭਰੋਸੈ ਆਇਆ ਕਿਰਪਾ ਆਇਆ ॥ ਜਿਉ ਭਾਵੈ ਤਿਉ ਰਾਖਹੁ ਸੁਆਮੀ ਮਾਰਗੁ ਗੁਰਹਿ ਪਠਾਇਆ ॥੧॥ ਰਹਾਉ ॥ ਮਹਾ ਦੁਤਰੁ ਮਾਇਆ ॥ ਜੈਸੇ ਪਵਨੁ ਝੁਲਾਇਆ ॥੧॥ ਸੁਨਿ ਸੁਨਿ ਹੀ ਡਰਾਇਆ ॥ ਕਰਰੋ ਧ੍ਰਮਰਾਇਆ ॥੨॥ ਗ੍ਰਿਹ ਅੰਧ ਕੂਪਾਇਆ ॥ ਪਾਵਕੁ ਸਗਰਾਇਆ ॥੩॥ ਗਹੀ ਓਟ ਸਾਧਾਇਆ ॥ ਨਾਨਕ ਹਰਿ ਧਿਆਇਆ ॥ ਅਬ ਮੈ ਪੂਰਾ ਪਾਇਆ ॥੪॥੩॥੪੬॥ ਪੰਜਾਬੀ ਵਿਆਖਿਆ : ਹੇ ਪ੍ਰਭੂ! ਮੈਂ ਤੇਰੀ ਸਰਨ ਆਇਆ ਹਾਂ, ਇਸ ਭਰੋਸੇ ਨਾਲ ਆਇਆ ਹਾਂ ਕਿ ਤੂੰ ਕਿਰਪਾ ਕਰੇਂਗਾ । ਸੋ, ਹੇ ਮਾਲਕ ਪ੍ਰਭੂ! ਜਿਵੇਂ ਤੈਨੂੰ ਚੰਗੇ ਲੱਗੇ, ਮੇਰੀ ਰੱਖਿਆ ਕਰ । (ਮੈਨੂੰ ਤੇਰੇ ਦਰ ਤੇ) ਗੁਰੂ ਨੇ ਭੇਜਿਆ ਹੈ, (ਮੈਨੂੰ ਤੇਰੇ ਦਰ ਦਾ) ਰਸਤਾ ਗੁਰੂ ਨੇ (ਵਿਖਾਇਆ ਹੈ) ।੧।ਰਹਾਉ।ਹੇ ਪ੍ਰਭੂ! ਜਿਵੇਂ (ਤੇਜ਼) ਹਵਾ ਧੱਕੇ ਮਾਰਦੀ ਹੈ, ਤਿਵੇਂ ਮਾਇਆ (ਦੀਆਂ ਲਹਿਰਾਂ ਧੱਕੇ ਮਾਰਦੀਆਂ ਹਨ) (ਤੇਰੀ ਰਚੀ) ਮਾਇਆ (ਇਕ ਵੱਡਾ ਸਮੁੰਦਰ ਹੈ ਜਿਸ ਤੋਂ) ਪਾਰ ਲੰਘਣਾ ਬਹੁਤ ਔਖਾ ਹੈ ।੧।ਹੇ ਪ੍ਰਭੂ! ਮੈਂ ਤਾਂ ਇਹ ਸੁਣ ਸੁਣ ਕੇ ਹੀ ਡਰ ਰਿਹਾ ਹਾਂ ਕਿ ਧਰਮਰਾਜ ਬੜਾ ਕਰੜਾ (ਹਾਕਮ) ਹੈ ।੨।ਹੇ ਪ੍ਰਭੂ! ਇਹ ਸੰਸਾਰ ਇਕ ਅੰਨ੍ਹਾ ਖੂਹ ਹੈ, ਇਸ ਵਿਚ ਸਾਰੀ (ਤ੍ਰਿਸ਼ਨਾ ਦੀ) ਅੱਗ ਹੀ ਅੱਗ ਹੈ ।ਹੇ ਨਾਨਕ (ਆਖ—ਹੇ ਪ੍ਰਭੂ! ਜਦੋਂ ਤੋਂ) ਮੈਂ ਗੁਰੂ ਦਾ ਆਸਰਾ ਲਿਆ ਹੈ, ਮੈਂ ਪਰਮਾਤਮਾ ਦਾ ਨਾਮ ਸਿਮਰ ਰਿਹਾ ਹਾਂ, ਤੇ, ਮੈਨੂੰ ਪੂਰਨ ਪ੍ਰਭੂ ਲੱਭ ਪਿਆ ਹੈ ।੪।੩।੪੬। English Meaning :- Raag => Suhi, Fifth Mahalla (NANAK): I have come to You. I have come to Your Sanctuary. I have come to place my faith in You. I have come seeking Mercy. If it pleases You, save me, O my Lord and Master. The Guru has placed me upon the Path. ||1||Pause|| Maya is very treacherous and difficult to pass through. It is like a violent wind-storm. ||1|| I am so afraid to hear that the Righteous Judge of Dharma is so strict and stern. ||2|| The world is a deep, dark pit; it is all on fire. ||3|| I have grasped the Support of the Holy Saints. Nanak meditates on the Lord. Now, I have found the Perfect Lord. ||4||3||46|| Ang => 746 Suhi mhlla 5. Taou mae aaea sarani aaea. Bharosae aaea kirpa aaea. Jiou bhavae tiou rakho suaami marag gureh pathaieaa.1. Rahaou. Maha dutar maea. Jaese pavan jhulaieaa.1. Arth :- Hey Prabhu, mae teri sharan aaea haan, ies bharose naal aaea haan ki tu kirpa krenga. So, hey malak, Prbhu ! jivain tainu changa lagge, meri rakhea kar. Mainun tere dar te guru ne bhejea hae, maenun tere dar da rasta Guru nen dikhaeaa hae.1. Rahaou. English Meaning :- Raag => Suhi, Fifth Mahalla (NANAK): I have come to You. I have come to Your Sanctuary. I have come to place my faith in You. I have come seeking Mercy. If it pleases You, save me, O my Lord and Master. The Guru has placed me upon the Path. ||1||Pause|| Maya is very treacherous and difficult to pass through. It is like a violent wind-storm. ||1|| I am so afraid to hear that the Righteous Judge of Dharma is so strict and stern. ||2|| The world is a deep, dark pit; it is all on fire. ||3|| I have grasped the Support of the Holy Saints. Nanak meditates on the Lord. Now, I have found the Perfect Lord. ||4||3||46|| WJKK WJKF
Posted on: Sun, 24 Nov 2013 08:32:25 +0000

Trending Topics



Recently Viewed Topics




© 2015