Must read te vichaar v dena waheguru ji ,,, ਅੱਠ - TopicsExpress



          

Must read te vichaar v dena waheguru ji ,,, ਅੱਠ ਮੀਟਰ ਦੇ ਹੋ ਗਏ ਚਾਰ ਸੌ ਰੁਪਈਏ” ਦੁਕਾਨਦਾਰ ਨੇ ਕਿਹਾ ! ਕੱਟਾਂ ? ਦਰਸ਼ਨ ਸਿੰਘ ਦਾ ਦਿੱਲ ਅੰਦਰੋਂ ਕੰਬਿਆ,ਭਾਈ ਸਾਹਿਬ, ਇੱਕ ਕੰਮ ਕਰੋ ਕੀ ਦਸਤਾਰ ਛੇ ਮੀਟਰ ਹੀ ਕਰ ਦੇਓ ! ਕਹਿੰਦੇ ਕਹਿੰਦੇ ਉਸਦਾ ਦਿਲ ਅੰਦਰੋਂ ਭਰ ਆਇਆ, ਦੋ ਪਟਕੇ ਵੀ ਦੇ ਦੇਣਾ ਬੱਚੇ ਲਈ ! ਉਚੇਚੇ ਹੀ ਉਸਦਾ ਹੱਥ ਆਪਣੀ ਫਟੀ ਹੋਈ ਪੱਗ ਵੱਲ ਚਲਾ ਗਿਆ ! ਘਰ ਵੜ੍ਹਦਿਆਂ ਹੀ ਘਰਵਾਲੀ ਬਲਜੀਤ ਕੌਰ ਨੇ ਪੁਛਿਆ “ਕਾਕੇ ਦੇ ਪਟਕੇ ਲੈ ਆਏ ਹੋ” ? ਇੱਕ ਦਮ ਫੱਟ ਪਿਆ ਦਰਸ਼ਨ ! ਚਾਰ ਸੌ ਦੀ ਦਸਤਾਰ, ਚਾਲੀ ਰੁਪੈ ਤੋਂ ਘਟ ਪਟਕਾ ਹੀ ਨਹੀ ! ਕਿਰਪਾਨ, ਕੜੇ, ਕਛਹਿਰੇ, ਗੁਟਕੇ, ਪੰਜਾਬੀ ਦਿਆਂ ਕਿਤਾਬਾਂ, ਰੁਮਾਲੇ, ਸਬ ਮਹਿੰਗੇ ! ਲੰਗਰ ਲਾਉਣ ਦੇ ਸ਼ੌਕੀਨ ਸਿੱਖਾਂ ਕੋਲ ਬਹੁਤ ਪੈਸਾ ਹੈ, ਕਾਰ ਸੇਵਾ ਵਾਸਤੇ ਸਿੱਖਾਂ ਕੋਲ ਬਹੁਤ ਪੈਸਾ ਹੈ, ਸ਼ਿਰੋਮਣੀ ਕਮੇਟੀ ਦਾ ਸਾਲਾਨਾ ਬਜਟ ਛੇ ਸੌ ਪੰਜਾਹ ਕਰੋੜ ਰੁਪਈਏ ਦਾ ਹੈ ! ਪਰ ਓਹ ਪੈਸਾ ਸਿੱਖਾਂ ਵਾਸਤੇ, ਸਿੱਖੀ ਵਾਸਤੇ ਨਹੀ ਹੈ ! ਉਸ ਪੈਸੇ ਨਾਲ ਦਸਤਾਰ ਦੀ ਤੇ ਹੋਰ ਸਿੱਖੀ ਜਰੂਰਤ ਦੇ ਸਮਾਨ ਦੀ ਫੈਕਟਰੀ ਨਹੀ ਲਗਾਈ ਜਾਂਦੀ ਬਲਕਿ ਓਹ ਸਾਰਾ ਪੈਸਾ ਸਿੱਖਾਂ ਨੂੰ ਵੇਹਿਮ-ਭਰਮ ਦੇ ਜਾਲ ਵਿਚ ਫਸਾਉਣ ਲਈ ਖਰਚ ਕਿੱਤਾ ਜਾਂਦਾ ਹੈ ! ਨਵੇਂ ਨਵੇਂ ਧਾਮ (ਕਾਰ ਸੇਵਾ ਦੇ ਪੈਸੇ ਨਾਲ) ਬਣਾਉਣ ਵੱਲ ਧਿਆਨ ਹੈ ਇਨ੍ਹਾਂ ਦਾ ਕੀ ਕਿਵੇਂ ਆਮ ਬੰਦੇ ਨੂੰ ਭਾਮ੍ਬਲ੍ਭੂਸੇ ਵਿਚ ਪਾ ਕੇ ਹੋਰ ਹੋਰ ਮਾਇਆ ਕੱਠੀ ਕਿੱਤੀ ਜਾਵੇ ! ਬਲਜੀਤ ਕੌਰ ਹੈਰਾਨੀ ਭਰੀ ਨਜ਼ਰਾਂ ਨਾਲ ਦਰਸ਼ਨ ਸਿੰਘ ਨੂੰ ਵੇਖ ਰਹੀ ਸੀ ! ਦਰਸ਼ਨ ਸਿੰਘ ਬੋਲਦਾ ਰਿਹਾ …. ਜਿਤਨਾ ਪੈਸਾ ਅਸੀਂ ਜਗਤ ਵਿਖਾਵੇ (ਕੀਰਤਨ ਦਰਬਾਰ, ਨਗਰ ਕੀਰਤਨ, ਲੰਗਰ ਹਾਲ ਤੋਂ ਬਾਹਰ ਮਿੱਠੇ ਤੇ ਚਾਹ ਦਾ ਵਨਸੁਵੰਨਾ ਆਪਣਾ ਨਿਜੀ ਲੰਗਰ (ਗੁਰੂ ਦਾ ਨਹੀ) ਤੇ ਇੱਕ ਸਮੇਂ ਪਾਉਣ ਲਈ ਰੁਮਾਲਿਆਂ ਵਾਸਤੇ ਖਰਚ ਦਿੰਦੇ ਹਾਂ ਜੇਕਰ ਉਸਦੇ ਵਿਚੋਂ ਅਧੀ ਰਕਮ ਵੀ ਚੰਗੇ ਪਾਸੇ ਖਰਚ ਹੋ ਜਾਵੇ ਤੇ ਸਾਡੇ ਬੱਚੇ ਚੰਗੇ ਸਕੂਲ ਜਾਣ, ਉਨ੍ਹਾਂ ਨੂੰ ਚੰਗਾ ਇਲਾਜ਼ ਮਿੱਲੇ ! ਕੌਮ ਦੀ ਤਰੱਕੀ ਹੋਵੇ ! ਲੰਗਰ ਖੁਆ ਕੇ ਸਿੱਖ ਕਿਸੀ ਦਾ ਭਲਾ ਕਰਨ ਜਾਂ ਨਹੀ ਪਰ ਜੇਕਰ ਇੱਕ ਸਿੱਖ ਬੱਚਾ ਜੇਕਰ ਕਿਸੀ ਦੇ ਦਸਵੰਧ ਨਾਲ ਡਾਕਟਰ ਬਣ ਗਿਆ ਤੇ ਸਿੱਖੀ ਅਸੂਲਾਂ ਬਾਰੇ ਦੁਨੀਆਂ ਨੂੰ ਦਸਣਾ ਨਹੀ ਪਵੇਗਾ, ਬਲਕਿ ਓਹ ਇੱਕ ਡਾਕਟਰ ਹੀ ਚਲਦਾ ਫਿਰਦਾ ਗੁਰਮਤ ਪ੍ਰਚਾਰਕ ਆਪੇ ਹੀ ਬਣ ਜਾਵੇਗਾ ! ਅੱਜ ਭਾਰਤ ਦੀ ਸਿਵਿਲ ਸਰਵਿਸ ਵਿਚ ਸਿੱਖ ਨਾ ਦੇ ਬਰਾਬਰ ਹਨ, ਜੇਕਰ ਦਸ-ਵੀਹ ਬੱਚੇ ਵੀ ਸਿਵਿਲ ਸਰਵਿਸ ਵਿਚ ਆ ਗਏ ਤੇ ਆਪਣੇ ਆਪ ਹੀ ਸਿੱਖਾਂ ਦਾ ਅਕਸ ਚਮਕ ਉਠੇਗਾ ! ਦੇਸ਼ ਤੇ ਰਾਜ ਕਰਨ ਲਈ ਵਖਰਾ ਦੇਸ਼ ਨਹੀ ਬਲਕਿ ਵਖਰੀ ਸੋਚ ਚਾਹੀਦੀ ਹੈ ! ਦਸਵੰਧ ਦਾ ਪੈਸਾ ਇਨ੍ਹਾਂ ਨੌਜਵਾਨਾਂ ਦੀ ਕਾਰ- ਸੇਵਾ (ਪੜ੍ਹਾਈ-ਲਿਖਾਈ, ਮਾਇਕ ਮਦਦ) ਉਪਰ ਲਗਾਓ ਤਾਂਕਿ ਇਨ੍ਹਾਂ ਵਿਚੋਂ ਹਰ ਬੱਚਾ ਆਪਣੇ ਆਪ ਵਿਚ ਇੱਕ ਗੁਰੂਦੁਆਰਾ ਬਣ ਜਾਵੇ ! ਸੰਗਮਰਮਰ ਦੇ ਪੱਥਰਾਂ ਨਾਲੋਂ ਜਿਆਦਾ ਸੋਹਣਾ ਨਜ਼ਰਾਂ ਤੱਦ ਆਵੇਗਾ ਜਦੋਂ ਗਿਆਨ ਦੇ ਪੁਜਾਰੀ ਦੁਨਿਆ ਵਿਚ ਆਪਣੇ ਗਿਆਨ ਦਾ ਸਿੱਕਾ ਮਾਰਨਗੇ ! ਦਰਸ਼ਨ ਦੀ ਸਾਹ ਲਗਾਤਾਰ ਬੋਲਣ ਕਰ ਕੇ ਤੇਜ ਚਲਨ ਲੱਗ ਪਈ ਸੀ ! ਪਾਣੀ ਦਾ ਘੁੱਟ ਭਰ ਕੇ ਉਸਨੇ ਕਿਹਾ …. ਸਿੱਖੀ ਨੂੰ ਕਮਾਈ ਦਾ ਜਰਿਆ ਨਹੀ ਬਲਕਿ ਸਿੱਖਾਂ ਨੂੰ ਸਿੱਖੀ ਕਮਾਉਣ ਦੀ ਜਾਚ ਸਿਖਾਉਣਾ ਹੀ ਗੁਰਮਤ ਰਾਹ ਹੈ ! ਕਾਸ਼ ਕੋਈ ਸਮਝ ਲਵੇ …. ਭਾਵੇਂ ਇੱਕ ਇੱਕ ਕਰ ਕੇ ਹੀ ਸਮਝ,,,,,,,, by unknown,, sent by manjinder singh veer
Posted on: Fri, 18 Oct 2013 17:00:37 +0000

Trending Topics



ody" style="min-height:30px;">
Long Religious Prayers Impress God? Since I was a young boy, I
Im happy to announce the official(ist) launch of The Reading Queer
Breaking news: Now dollar finally reached the age of our finance

Recently Viewed Topics




© 2015