ਅਮਰੀਕਾ ਚ ਨਸਲੀ ਹਮਲਿਆਂ ਦੇ - TopicsExpress



          

ਅਮਰੀਕਾ ਚ ਨਸਲੀ ਹਮਲਿਆਂ ਦੇ ਵਿਰੋਧ ਚ ਸਿੱਖਾਂ ਨੇ ਅਪਣਾਇਆ ਨਿਵੇਕਲਾ ਢੰਗ ਚੰਡੀਗੜ੍ਹ, 4 ਜੁਲਾਈ : ਅਕਸਰ ਦੇਖਿਆ ਗਿਆ ਹੈ ਕਿ ਪੱਗ ਕਾਰਨ ਮੁਸਲਮਾਨ ਹੋਣ ਦੇ ਪੈਂਦੇ ਭੁਲੇਖੇ ਕਾਰਨ ਕਈ ਦੇਸ਼ਾਂ ਚ ਸਿੱਖਾਂ ਤੇ ਨਸਲੀ ਹਮਲੇ ਹੋਏ ਹਨ। ਹੁਣ ਅਮਰੀਕਾ ਦੇ ਸਿੱਖ ਭਾਈਚਾਰੇ ਨੇ ਇਸ ਤੋਂ ਬਚਣ ਦਾ ਇਕ ਨਿਵੇਕਲਾ ਢੰਗ ਲੱਭਿਆ ਹੈ, ਜਿਸ ਤਹਿਤ ਹੁਣ ਅਮਰੀਕਾ ਦੇ ਸਥਾਨਕ ਨਿਵਾਸੀਆਂ ਨੂੰ ਸਿੱਖਾਂ ਬਾਰੇ ਜਾਗਰੂਕ ਕਰਨ ਲਈ ਸਥਾਨਕ ਟੀ. ਵੀ. ਚੈਨਲਾਂ ਤੇ ਇਕ ਵੀਡੀਓ ਬਣਾਕੇ ਚਲਾਇਆ ਜਾ ਰਿਹਾ ਹੈ। ਅਮਰੀਕਾ ਦੇ ਟੀ. ਵੀ. ਚੈਨਲਾਂ ਤੇ 30 ਸੈਕਿੰਡ ਦਾ ਇਕ ਵੀਡੀਓ ਪ੍ਰਸਾਰਿਤ ਕੀਤਾ ਜਾ ਰਿਹਾ ਹੈ, ਜਿਸ ਚ ਸਿੱਖਾਂ ਨੂੰ ਅਮਰੀਕਾ ਦੇ ਸੱਭਿਆਚਾਰ ਦਾ ਅਨਿੱਖੜਵਾਂ ਅੰਗ ਦੱਸਿਆ ਜਾ ਰਿਹਾ ਹੈ। ਇਸ ਵੀਡੀਓ ਚ ਅਮਰੀਕਾ ਦੇ ਮਸ਼ਹੂਰ ਸਿੱਖ ਕਲਾਕਾਰ ਵਾਰਸ ਆਹਲੂਵਾਲੀਆ ਲੋਕਾਂ ਸਾਹਮਣੇ ਸਿੱਖਾਂ ਦੀ ਸਹੀ ਪਛਾਣ ਰੱਖ ਰਹੇ ਹਨ। 9/11 ਦੇ ਅੱਤਵਾਦੀ ਹਮਲੇ ਤੋਂ ਬਾਅਦ ਅਮਰੀਕਾ ਚ ਸਿੱਖਾਂ ਤੇ ਹਮਲੇ ਵਧ ਗਏ ਸਨ। ਗੋਰੇ ਸਿੱਖਾਂ ਨੂੰ ਕੱਟੜ ਮੁਸਲਮਾਨ ਸਮਝ ਕੇ ਇਨ੍ਹਾਂ ਤੇ ਹਮਲੇ ਕਰ ਰਹੇ ਸਨ। ਲਿਹਾਜਾ ਸਿੱਖ ਅਮਰੀਕਨ ਲੀਗਲ ਡਿਫੈਂਸ ਐਂਡ ਐਜੂਕੇਸ਼ਨ ਫੰਡ ਨੇ ਆਪਣੀ ਸਹੀ ਪਛਾਣ ਜ਼ਾਹਰ ਕਰਨ ਲਈ ਟੀ. ਵੀ. ਦੇ ਮਾਧਿਅਮ ਨਾਲ ਲੋਕਾਂ ਤੱਕ ਸਿੱਧੀ ਪਹੁੰਚ ਕਰਨ ਦਾ ਫੈਸਲਾ ਕੀਤਾ। ਇਸ ਇਸ਼ਤਿਹਾਰ ਦੇ ਪ੍ਰਸਾਰਣ ਲਈ ਬਰੋਡ ਕਾਸਟਿੰਗ ਕੰਪਨੀ ਕੋਮਕਾਸਟ ਇਕ 10 ਲੱਖ ਡਾਲਰ ਦੀ ਰਕਮ ਕੇਬਲ ਚੈਨਲਾਂ ਨੂੰ ਅਦਾ ਕਰ ਰਹੀ ਹੈ। By Jatinder Sabharwal Journalist
Posted on: Sat, 05 Jul 2014 05:49:03 +0000

Trending Topics



Recently Viewed Topics




© 2015