ਅੱਜਕੱਲ ਫੇਸਬੁਕ ਉਤੇ ਸਿਖ - TopicsExpress



          

ਅੱਜਕੱਲ ਫੇਸਬੁਕ ਉਤੇ ਸਿਖ ਜਜਬਾਤਾਂ ਨੂੰ ਲਾਂਬੂ ਲਾਂਉਂਦੀਆਂ ਅਨੇਕਾਂ ਪੋਸਟਾਂ ਤੇ ਫੋਟੋਆਂ ਘੁੰਮ ਰਹੀਆਂ ਹਨ।ਜਿਵੇਂ ਪੰਥ-ਦੋਖੀਆਂ ਵਿਚ ਮੁਕਾਬਲਾ ਚੱਲ ਰਿਹਾ ਹੋਵੇ ਕਿ ਕੌਣ ਸਭ ਤੋਂ ਵੱਧ ਭੱਦੀ ਤੇ ਸਿਖਾਂ ਦੇ ਦਿਲ ਦੁਖਾਉਣ ਵਾਲੀ ਪੋਸਟ ਪਾਵੇਗਾ? ਇਨਾਂ ਨੀਚ ਹਰਕਤਾਂ ਤੋਂ ਅੱਕੇ ਹੋਏ ਕਈ ਸਿਖ ਵੀਰ ਉਨਾਂ ਜੁਝਾਰੂ ਸਿੰਘਾਂ ਨੂੰ ਯਾਦ ਕਰਦੇ ਹਨ ਜਿਹੜੇ ਧਰਮ ਹੇਤ ਸੀਸ ਵਾਰ ਗਏ।ਪਰ ਸਿਖ ਭਾਈਓ! ਯਾਦ ਕਰੋ ਕਿ ਕਿਵੇਂ ਉਨਾਂ ਸੂਰਮਿਆਂ ਨੂੰ ਹਿੰਦੂਵਾਦੀਆਂ ਦੇ ਮਗਰ ਲੱਗਕੇ ਅੱਤਵਾਦੀ ਕਹਿੰਦੇ ਰਹੇ ਹੋ,ਕਿਵੇਂ ਖਾਲਿਸਤਾਨ ਦੇ ਖਿਲਾਫ ਬੋਲਦੇ ਰਹੇ ਹੋ।ਕਈ ਤਾਂ ਹੁਣ ਵੀ ਨਹੀ ਰੁਕਦੇ।ਬਥੇਰੇ ਸਿਖ ਨੇ ਜਿਹੜੇ ਕਹਿੰਦੇ ਨੇ ਕਿ ਸੰਤ ਭਿੰਡਰਾਂਵਾਲਿਆਂ ਤੇ ਹੋਰ ਸਿੰਘਾਂ ਕਰਕੇ ਪੰਜਾਬ ੨੦ ਸਾਲ ਪਿਛੇ ਰਹਿ ਗਿਆ। ਇਹ ਲੋਕ ਸ਼ੁਕਰ ਕਰਦੇ ਨੇ ਕਿ ਖਾੜਕੂ ਲਹਿਰ ਖਤਮ ਹੋਈ ਤੇ ਅਕਾਲੀਆਂ ਦੀ ਸਰਕਾਰ ਬਣੀ।ਭਰਾਵੋ! ਕੌਮ ਲਈ ਸੋਚਣ ਵਾਲੇ ਬਹੁਤੇ ਮਾਰੇ ਗਏ,ਕਈ ਜੇਲੀਂ ਬੈਠੇ ਨੇ,ਬਾਕੀ ਪੰਥ-ਦੋਖੀਆਂ ਦੀਆਂ ਹਰਕਤਾਂ ਦੇਖ ਦੇਖ ਖੂੰਨ ਦੇ ਹੰਝੂ ਵਗਾ ਰਹੇ ਨੇ।ਭਰਾਵੋ! ਸਾਡੇ ਵਰਗੇ ਜਿਹੜੇ ਜੁਝਾਰੂ ਸਿੰਘਾਂ ਦੀ ਹਮਾਇਤ ਕਰਦੇ ਨੇ ਤੇ ਖਾਲਿਸਤਾਨ ਦੀ ਗੱਲ ਕਰਦੇ ਨੇ ,ਅਸੀ ਤਾਂ ਹੋਗੇ ਮਾੜੇ,ਅਸੀ ਤਾਂ ਹੋਗੇ ਗਲਤ! ਤੁਸੀ ਠੀਕ ਸਹੀ,ਤੁਹਾਡੇ ਇਹ ਸਿਆਸੀ ਭਲਵਾਬ ਅਕਾਲੀ ਵੀ ਠੀਕ ਸਹੀ।ਹੁਣ ਤਾਂ ਤੁਹਾਡੇ ਬਾਦਲਕਿਆਂ ਦੀ ਦਿਲੀ ਵਿਚ ਵੀ ਸਰਕਾਰ ਹੈ। ਵੀਰੋ,ਸਾਨੂੰ ਗਲਤ ਸਮਝ ਕੇ ਦੁਰਕਾਰ ਲਵੋ,ਪਰ ਜੋ ਸਤਿਗੁਰਾਂ ਦੀ ਬੇਅਦਬੀ ਹੋ ਰਹੀ ਹੈ,ਜੋ ਸਿਖੀ ਦੀ ਖਿੱਲੀ ਉਡ ਰਹੀ ਹੈ,ਜੋ ਸਿਖ ਜਜਬਾਤਾਂ ਨਾਲ ਛੇੜਖਾਨੀ ਹੋ ਰਹੀ ਹੈ,ਉਹ ਤਾਂ ਰੁਕਵਾ ਲਵੋ! ਬਾਦਲਕਿਆਂ ਦੀ ਤੂਤੀ ਵਜਾਉਣ ਵਾਲੇ ਸਿਖੋ! ਭਾਰਤ ਮਾਤਾ ਕੀ ਜੈ ਬੁਲਾਉਣ ਵਾਲੇ ਸਿਖੋ!ਦਿਲੀ ਦਰਬਾਰ ਦੀ ਬੋਲੀ ਬੋਲਣ ਵਾਲੇ ਸਿਖੋ! ਦਸ਼ਮੇਸ਼ ਪਿਤਾ ਅਤੇ ਸਤਿਗੁਰੂ ਨਾਨਕ ਸਾਹਿਬ ਬਾਰੇ ਜੋ ਕੁਝ ਕੁਫਰ ਤੋਲਿਆ ਜਾ ਰਿਹਾ ਹੈ,ਕੀ ਤੁਹਾਨੂੰ ਇਸਦੀ ਕੋਈ ਤਕਲੀਫ ਨਹੀ? ਕੀ ਤੁਹਾਨੂੰ ਇਸ ਪਾਪ ਦਾ ਕੋਈ ਦਰਦ ਨਹੀ? ਮੇਰੀ ਨਜਰ ਵਿਚ ਜੋ ਜੋ ਬੰਦਾ ਇਸ ਮੌਕੇ ਚੁਪ ਹੈ ਉਹ ਸਿਖੀ ਦੇ ਵੈਰੀਆਂ ਦੇ ਨਾਲ ਖੜ੍ਹਾ ਹੈ। ਸਤਿਗੁਰ ਕਿਰਪਾ ਕਰਨ,ਇਨਾਂ ਪੰਥ-ਦੋਖੀਆਂ ਨੂੰ ਸਿਖ ਰਵਾਇਤਾਂ ਅਨੁਸਾਰ ਸੋਧਾ ਲਾ ਸਕੀਏ।
Posted on: Tue, 15 Jul 2014 17:44:52 +0000

Trending Topics



Recently Viewed Topics




© 2015