ਕਿਸੇ ਦੇ ਕਨੇਡਾ ਆਉਣ ਲਈ ਇੱਕ - TopicsExpress



          

ਕਿਸੇ ਦੇ ਕਨੇਡਾ ਆਉਣ ਲਈ ਇੱਕ ਵਿਜ਼ਟਰ ਵੀਜ਼ਾ ਲੈਣ ਵਿੱਚ ਮੈਂ ਕਿਵੇਂ ਮਦਦ ਕਰ ਸਕਦਾ? ਵਿਜ਼ਟਰ ਉਹ ਵਿਅਕਤੀ ਹੁੰਦਾ ਹੈ ਜਿਹੜਾ ਅਸਥਾਈ ਜਾਂ ਥੋੜ੍ਹੇ ਸਮੇਂ ਲਈ ਕਨੇਡਾ ਆਉਂਦਾ ਹੈ। ਕੋਈ ਵਿਜ਼ਟਰ ਕਨੇਡੀਅਨ ਨਾਗਰਿਕ, ਸਥਾਈ ਨਿਵਾਸੀ ਜਾਂ ਮਨਿਸਟਰ ਦੇ ਪਰਮਿਟ ਵਾਲਾ ਨਹੀਂ ਹੁੰਦਾ। ਵਿਜ਼ਟਰਾਂ ਵਿੱਚ ਸ਼ਾਮਲ ਹੁੰਦੇ ਹਨ: ਸੈਲਾਨੀ (ਟੂਰਿਸਟਸ) ਕਨੇਡਾ ਵਿੱਚ ਪਰਿਵਾਰ ਨੂੰ ਮਿਲਣ ਆ ਰਹੇ ਲੋਕ ਬਿਜ਼ਨੈੱਸ ਯਾਤਰੀ ਵਿਦੇਸ਼ੀ ਵਿਦਿਆਰਥੀ, ਅਤੇ ਅਸਥਾਈ ਵਰਕਰਜ਼ ਕੁਝ ਦੇਸ਼ਾਂ ਦੇ ਨਾਗਰਿਕਾਂ ਨੂੰ ਕਨੇਡਾ ਆਉਣ ਤੋਂ ਪਹਿਲਾਂ ਵਿਜ਼ਟਰ ਵੀਜ਼ੇ ਲਈ ਜ਼ਰੂਰੀ ਹੀ ਅਰਜ਼ੀ ਦੇਣੀ ਪੈਂਦੀ ਹੈ।ਜਿਨਾਂ ਦੇਸ਼ਾਂ ਦੇ ਨਾਗਰਿਕਾਂ ਨੂੰ ਵੀਜ਼ਿਆਂ ਦੀ ਜ਼ਰੂਰਤ ਹੁੰਦੀ ਹੈ, ਉਨਾਂ ਦੇਸ਼ਾਂ ਦੀ ਸੂਚੀ ਵਾਸਤੇ, ਸਿਟੀਜ਼ਨਸ਼ਿਪ ਐਂਡ ਇਮੀਗਰੇਸ਼ਨ ਕਨੇਡਾ (ਸੀ ਆਈ ਸੀ) (Citizenship and Immigration Canada (CIC) (1) ਨਾਲ ਸੰਪਰਕ ਕਰੋ1ਕਈ ਵਾਰੀ ਕਨੇਡਾ ਆਉਣ ਲਈ ਟੈਂਪਰੇਰੀ ਰੈਜ਼ੀਡੈਂਟ ਵੀਜ਼ੇ (Temporary Resident Visa) ਲਈ ਅਰਜ਼ੀ ਦੇਣ ਵਾਲੇ ਵਿਅਕਤੀ ਨੂੰ ਕਨੇਡਾ ਤੋਂ ਕਿਸੇ ਕੋਲੋਂ ਇੱਕ ਲੈਟਰ ਆਫ਼ ਇਨਵੀਟੇਸ਼ਨ (letter of invitation) ਉਪਲਬਧ ਕਰਨ ਲਈ ਕਿਹਾ ਜਾਂਦਾ ਹੈ। ਇੱਕ ਲੈਟਰ ਆਫ਼ ਇਨਵੀਟੇਸ਼ਨ ਕੋਈ ਗਰੰਟੀ ਨਹੀਂ ਦਿੰਦਾ ਕਿ ਵਿਜ਼ਟਰ ਵੀਜ਼ਾ ਮਿਲ ਜਾਵੇਗਾ। ਵੀਜ਼ਾ ਅਫਸਰ ਚੈੱਕ ਕਰਨਗੇ ਕਿ ਕੀ ਵਿਜ਼ਟਰ ਵੀਜ਼ੇ ਲਈ ਅਰਜ਼ੀ ਦੇ ਰਿਹਾ ਵਿਆਕਤੀ ਇਮੀਗਰੇਸ਼ਨ ਐਂਡ ਰਿਫਿਊਜੀ ਪ੍ਰੋਟੈਕਸ਼ਨ ਐਕਟ ਐਂਡ ਰੈਗੂਲੇਸ਼ਨਜ਼ (Immigration and Refugee Protection Act) (2) ਦੇ ਨਿਯਮਾਂ ਨੂੰਪੂਰਾਕਰਦਾ ਹੈ। ਕੁਝ ਦਫਤਰ ਮੰਗ ਕਰ ਸਕਦੇ ਹਨ ਕਿ ਲੈਟਰ ਆਫ਼ ਇਨਵੀਟੇਸ਼ਨ ਨੂੰ ਕਨੇਡਾ ਦੇ ਕਿਸੇ ਨੋਟਰੀ ਪਬਲਿਕ ਕੋਲੋਂ ਤਸਦੀਕ (ਨੋਟਰਾਈਜ਼ਡ) ਕਰਵਾਇਆ ਜਾਵੇ। ਆਪਣੇ ਤਸਦੀਕ ਕਰਾਏ ਲੈਟਰ ਨੂੰ ਉਸ ਵਿਅਕਤੀ ਨੂੰ ਭੇਜ ਦਿਓ ਜਿਸ ਨੂੰ ਤੁਸੀਂ ਕਨੇਡਾ ਸੱਦ ਰਹੇ ਹੋ। ਉਨ੍ਹਾਂ ਨੂੰ ਫਿਰ ਇਸ ਲੈਟਰ ਨੂੰ ਕਨੇਡਾ ਤੋਂ ਬਾਹਰ ਦੀ ਕਨੇਡੀਅਨ ਅਮਬੈੱਸੀ ਜਾਂ ਕੌਂਸਲੇਟ ਨੂੰ ਜ਼ਰੂਰ ਪੇਸ਼ ਕਰ ਦੇਣਾ ਚਾਹੀਦਾ ਹੈ ਜਦੋਂ ਉਹ ਅਸਥਾਈ ਰੈਜ਼ੀਡੈਂਟ ਵੀਜ਼ੇ ਲਈ ਅਰਜ਼ੀ ਦਿੰਦੇ ਹਨ। courtsy: inmylanguage.org Anshu Khurana(AKay)
Posted on: Wed, 25 Sep 2013 11:58:54 +0000

Trending Topics



Recently Viewed Topics




© 2015