ਕੈਨੇਡੀਅਨ ਪੰਜਾਬੀ ਸ਼ਾਇਰੀ : - TopicsExpress



          

ਕੈਨੇਡੀਅਨ ਪੰਜਾਬੀ ਸ਼ਾਇਰੀ : ਨਜ਼ਮ : ਕੁੱਤਿਆਂ ਦੀ ਭੀੜ -ਸੁਖਿੰਦਰ ਹਰ ਪਾਸੇ ਕੁੱਤਿਆਂ ਦੀ ਭੀੜ ਏਨੀ ਵੱਧ ਗਈ ਹੈ ਆਦਮੀ ਦੀ ਆਵਾਜ਼ ਅਤੇ ਸਰੋਕਾਰ, ਅਣਗੌਲੇ ਹੋ ਕੇ ਰਹਿ ਗਏ ਹਨ- ਪਾਰਲੀਮੈਂਟਾਂ, ਧਰਮ ਸਥਾਨਾਂ, ਸਮਾਜਿਕ ਅਦਾਰਿਆਂ ਚ ਮਹੱਤਵ-ਪੂਰਨ, ਲੋਕ-ਮਸਲਿਆਂ ਬਾਰੇ ਸੁਆਲ ਉਠਾਏ ਜਾਣ ਉੱਤੇ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਆਪਸ ਵਿੱਚ, ਇੰਜ ਗਾਲੀ-ਗਲੋਚ ਕਰਦੇ ਹਨ, ਜਿਵੇਂ ਕੁੱਤੇ ਹੱਡਾ-ਰੋੜੀ ਉੱਤੇ, ਭੌਂਕ ਰਹੇ ਹੋਣ ਅਜਿਹੇ ਸਮਿਆਂ ਵਿੱਚ, ਆਦਮੀਅਤ ਤਾਂ, ਉਨ੍ਹਾਂ ਅੰਦਰੋਂ, ਲੱਭਿਆਂ ਵੀ ਨਹੀਂ ਲੱਭਦੀ, ਭਾਵੇਂ ਉਨ੍ਹਾਂ ਦੀਆਂ ਕਰਤੂਤਾਂ ਟੀਵੀ ਸਕਰੀਨਾਂ ਰਾਹੀਂ, ਸਾਰਾ ਹੀ ਦੇਸ਼ ਕਿਉਂ ਨ ਦੇਖ ਰਿਹਾ ਹੋਵੇ ਕੁੱਤਿਆਂ ਦੀ ਭੀੜ ਏਨੀ ਵੱਧ ਗਈ ਹੈ ਕਾਰਾਂ, ਬੱਸਾਂ, ਗੱਡੀਆਂ ਚ ਬੱਚਿਆਂ ਦੇ ਸਮੂਹਕ ਬਲਾਤਕਾਰ ਹੋ ਰਹੇ ਹਨ, ਜਵਾਨ ਔਰਤਾਂ ਨਾਲ, ਜਿਨਸੀ ਭੁੱਖ ਮਿਟਾ ਕੇ ਇਹ ਕੁੱਤੇ, ਉਨ੍ਹਾਂ ਦੇ ਜਿਸਮਾਂ ਨੂੰ ਆਪਣੇ ਖੂੰਖਾਰ ਦੰਦਾਂ ਨਾਲ ਟੁੱਕੜੇ, ਟੁੱਕੜੇ ਕਰ ਰਹੇ ਹਨ ਕੁੱਤਿਆਂ ਦੀ ਭੀੜ ਕੁੱਤਾ ਸਭਿਆਚਾਰ ਪੈਦਾ ਕਰ ਰਹੀ ਹੈ- ਵਿਸ਼ਵ-ਸੁੰਦਰਤਾ ਮੁਕਾਬਲਿਆਂ ਦੇ ਨਾਮ ਉੱਤੇ ਪਰਾ-ਆਧੁਨਿਕ ਅਰਥਾਂ ਵਾਲੇ, ਰੰਡੀ ਬਾਜ਼ਾਰ ਵਿਕਸਤ ਕੀਤੇ ਜਾ ਰਹੇ ਹਨ ਇੰਟਰਨੈੱਟ ਡੇਟਿੰਗ ਸਰਵਸਿਸ ਦੇ ਨਾਮ ਉੱਤੇ ਦੱਲੇ, ਦੇਸ-ਵਿਦੇਸ ਦੀਆਂ ਅੱਲ੍ਹੜ ਮੁਟਿਆਰਾਂ ਨੂੰ, ਫਾਈਵ ਸਟਾਰ ਹੋਟਲਾਂ ਵਿੱਚ, ਜ਼ਾਇਕੇਦਾਰ ਤੰਦੂਰੀ ਚਿਕਨ ਵਾਂਗ ਤਸ਼ਤਰੀਆਂ ਵਿੱਚ ਸਜਾ ਕੇ ਗ੍ਰਾਹਕਾਂ ਅੱਗੇ ਪਰੋਸ ਰਹੇ ਹਨ ਏਸ ਤੋਂ ਪਹਿਲਾਂ, ਕਿ ਹਰ ਪਾਸੇ, ਕੁੱਤਿਆਂ ਦੇ ਝੁੰਡ ਹੀ ਵਿਖਾਈ ਦੇਣਾ ਸ਼ੁਰੂ ਕਰ ਦੇਣ- ਸਾਡੇ ਲਈ, ਇਹ ਜ਼ਰੂਰੀ ਹੋ ਗਿਆ ਹੈ ਕਿ, ਅਸੀਂ- ਕੁੱਤਾ ਸਭਿਆਚਾਰ ਅਤੇ ਮਾਨਵੀ ਸਭਿਆਚਾਰ ਦਰਮਿਆਨ ਇੱਕ ਸਪੱਸ਼ਟ ਅਤੇ ਉੱਘੜਵੀਂ ਲੀਕ ਵਾਹ ਦੇਈਏ (ਮਾਲਟਨ, ਅਪ੍ਰੈਲ 21, 2014) -Sukhinder Editor : SANVAD Toronto Canada
Posted on: Sat, 24 Jan 2015 01:42:36 +0000

Trending Topics



Recently Viewed Topics




© 2015