ਗਰਭ ਵਿੱਚ ਬੱਚੀ ਦੀ ਹੱਤਿਆ ਦਾ - TopicsExpress



          

ਗਰਭ ਵਿੱਚ ਬੱਚੀ ਦੀ ਹੱਤਿਆ ਦਾ ਅੱਖੋਂ ਦੇਖੀ ਹਾਲ... ( ਸੱਚੀ ਘਟਨਾ ਤੇ ਅਧਾਰਿਤ ) ਅਮਰੀਕਾ ਵਿੱਚ ਸੰਨ 1984 ਵਿੱਚ ਇੱਕ ਸਮੇਲਨ ਹੋਇਆ ਸੀ ਜਿਸਦਾ ਨਾਮ National Right To Life Convention ਸੀ. ਇਸੇ ਸਮੇਲਨ ਦੇ ਇੱਕ ਪਰਤੀਨਿਧੀ ਨੇ Dr. Barnados Netherson ਦੀ ਗਰਭਪਾਤ ਉੱਤੇ ਬਣਾਈ ਇੱਕ Ultra Sound Film ਨਾਮ Silent Scream ਮਤਲਬ ਕੇ ਗੂੰਗੀ ਚੀਕ ਵਾਰੇ ਸਮੇਲਨ ਵਿੱਚ ਦੱਸਿਆ... ਉਸਦੇ ਬੋਲ ਇਸ ਤਰਾਂ ਸਨ... ਗਰਭ ਵਿੱਚ ਓਹ ਮਾਸੂਮ ਬੱਚੀ ਅਜੇ 10 ਹਫ਼ਤਿਆਂ ਦੀ ਸੀ ਤੇ ਓਹ ਕਾਫ਼ੀ ਚੁਸਤ ਸੀ, ਅਸੀਂ ਓਹਨੂੰ ਆਪਣੀ ਮਾਂ ਦੀ ਕੁੱਖ ਵਿੱਚ ਖੇਡਦੇ, ਅੰਗੜਾਈ ਲੈਂਦੇ ਤੇ ਅੰਗੂਠਾ ਚੂਸਦੇ ਹੋਏ ਦੇਖ ਰਹੇ ਸੀ. ਅਸੀਂ ਓਹਦੇ ਦਿਲ ਦੀ ਧੜਕਨ ਵੀ ਦੇਖ ਸਕਦੇ ਸੀ, ਜੋ ਉਸ ਸਮੇਂ 120 ਦੀ ਸਧਾਰਨ ਗਤੀ ਨਾਲ ਧੜਕ ਰਿਹਾ ਸੀ. ਸਾਰਾ ਕੁੱਝ ਬਿਲਕੁਲ Normal ਸੀ. ਪਰ ਜਿਦਾਂ ਹੀ ਪਹਿਲੇ ਔਜਾਰ ਨੇ (ਸਕਸਨ ਪੰਪ) ਗਰਭ ਦੀ ਦੀਵਾਰ ਨੂੰ ਛੂਹਿਆ, ਓਹ ਮਾਸੂਮ ਬੱਚੀ ਡਰ ਨਾਲ ਇੱਕਦਮ ਇੱਕਠੀ ਹੋ ਕੇ ਸੂੰਗੜ ਗਈ ਤੇ ਓਹਦੇ ਦਿਲ ਦੀ ਧੜਕਨ ਵੀ ਕਾਫ਼ੀ ਵੱਧ ਗਈ. ਹਾਲਾਂਕਿ ਕਿਸੇ ਵੀ ਔਜਾਰ ਨੇ ਬੱਚੀ ਨੂੰ ਅਜੇ ਤੱਕ ਛੂਹਿਆ ਵੀ ਨਹੀਂ ਸੀ, ਪਰ ਓਹਨੂੰ ਅਹਿਸਾਸ ਹੋ ਗਿਆ ਸੀ ਕੇ ਕੋਈ ਚੀਜ਼ ਉਸਦੀ ਆਰਾਮਦਾਇਕ ਅਤੇ ਸੁਰਖਿਅਤ ਜਗਾਹ ਤੇ ਹਮਲਾ ਕਰਨ ਦਾ ਯਤਨ ਕਰ ਰਹੀ ਹੈ. ਅਸੀਂ ਦਹਿਸ਼ਤ ਨਾਲ ਭਰੇ ਇਹ ਸਭ ਦੇਖ ਰਹੇ ਸੀ ਕੇ ਕਿਸ ਤਰਾਂ ਓਹ ਔਜਾਰ ਨੰਨੀ ਮਾਸੂਮ ਗੁੱਡੀ ਜਿਹੀ ਬੱਚੀ ਦੇ ਟੁੱਕੜੇ ਟੁੱਕੜੇ ਕਰ ਰਿਹਾ ਸੀ. ਪਹਿਲਾਂ ਕਮਰ, ਫ਼ਿਰ ਪੈਰ ਆਦਿ ਦੇ ਟੁੱਕੜੇ ਇਸ ਤਰਾਂ ਕੱਟੇ ਜਾ ਰਹੇ ਸਨ ਜਿਦਾਂ ਓਹ ਇੱਕ ਜ਼ਿੰਦਾ ਜੀਵ ਹੋਣ ਦੀ ਵਜਾਏ ਕੋਈ ਗਾਜਰ, ਮੂਲੀ ਹੋਵੇ, ਤੇ ਓਹ ਬੱਚੀ ਦਰਦ ਨਾਲ ਤੜਫ਼ ਰਹੀ ਸੀ, ਹਿਲ ਰਹੀ ਸੀ ਤੇ ਇੱਕਠੀ ਹੋ ਕੇ ਸੂੰਗੜਨ ਦਾ ਯਤਨ ਕਰ ਰਹੀ ਸੀ ਤਾਂ ਜੋ ਉਸ ਔਜਾਰ ਤੋ ਬਚ ਸਕੇ, ਓਹ ਇੰਨੀ ਬੁਰੀ ਤਰਾਂ ਡਰ ਗਈ ਸੀ ਕੇ ਇੱਕ ਸਮੇਂ ਉਸਦੇ ਦਿਲ ਦੀ ਧੜਕਨ 200 ਤੱਕ ਪਹੁੰਚ ਗਈ ਸੀ. ਮੈਂ ਖ਼ੁਦ ਆਪਣੀਆਂ ਅੱਖਾਂ ਨਾਲ ਉਸਨੂੰ ਆਪਣਾ ਸਿਰ ਪਿਛੇ ਝੱਟਕਾਉਂਦੇ ਹੋਏ ਤੇ ਮੂੰਹ ਖੋਲਕੇ ਚੀਕ ਮਾਰਨੇ ਦੀ ਕੋਸ਼ਿਸ਼ ਕਰਦੇ ਹੋਏ ਦੇਖਿਆ, ਜਿਸਨੂੰ Dr. Barnados Netherson ਨੇ ਐਸੇ ਲਈ ਗੂੰਗੀ ਚੀਕ ਜਾਂ ਅਣਸੁਣੀ ਪੁਕਾਰ ਕਿਹਾ ਸੀ... ਅੰਤ ਵਿੱਚ ਅਸੀਂ ਓਹ ਵੀ ਭਿਆਨਕ ਦਰਿਸ਼ ਦੇਖਿਆ ਜਿਥੇ ਸੰਡਸੀ ਉਸਦੀ ਖੋਪੜੀ ਨੂੰ ਟੋਲ ਰਹੀ ਸੀ ਤੇ ਫ਼ਿਰ ਦਬਾਕੇ ਉਸ ਕਠੋਰ ਖੋਪੜੀ ਨੂੰ ਤੋੜ ਰਹੀ ਸੀ, ਕਿਉਂਕਿ ਸਿਰ ਦਾ ਇਹ ਹਿੱਸਾ ਬਿਨਾਂ ਤੋੜੇ Tube ਵਿਚੋਂ ਬਾਹਰ ਨਹੀਂ ਕੱਢ਼ੀਆ ਜਾ ਸਕਦਾ ਸੀ. ਹੱਤਿਆ ਦੇ ਇਸ ਖੇਡ ਨੂੰ ਮੁੱਕਣ ਵਿੱਚ 15 ਮਿੰਟ ਲੱਗੇ ਸਨ, ਇਹ ਇੰਨਾ ਜ਼ਿਆਦਾ ਦਰਦਨਾਕ ਤੇ ਭਿਆਨਕ ਸੀ ਕੇ ਜਿਸ ਡਾਕਟਰ ਨੇ ਇਹ ਗਰਭਪਾਤ ਕੀਤਾ ਸੀ, ਉਸਨੇ ਇਹ ਫਿਲਮ ਬਣਾ ਕੇ ਦੇਖੀ ਤਾਂ ਜ਼ਰੂਰ ਪਰ ਓਹ ਵਾਪਿਸ ਆਪਣੇ ਕਲੀਨਿਕ ਕਦੇ ਨਹੀਂ ਆਇਆ... Save Girls ! Save Relations ! Save World Sonu
Posted on: Tue, 09 Dec 2014 04:46:14 +0000

Trending Topics



Recently Viewed Topics




© 2015