ਦੋ ਸਿੱਖ ਬੱਚੇ ਦੁਰਗਾ ਦੇਵੀ - TopicsExpress



          

ਦੋ ਸਿੱਖ ਬੱਚੇ ਦੁਰਗਾ ਦੇਵੀ ਦੇ ਜਗਰਾਤੇ ਵਿੱਚ ਆਰਤੀ ਕਰਦੇ ਦਾਸ ਨੇ ਵੇਖੇ । ਉਨਾਂ ਨੂੰ ਮਿਲਕੇ ਜਦੋ ਪੁਛਿਆ ਕਿ"ਏਹ ਇਕ ਸਿੱਖ ਦੀ ਮਰਿਯਾਦਾ ਨਹੀਂ ਤੁਸੀਂ ਇਹ ਕੰਮ ਗੁਰਮਤਿ ਦੇ ਉਲਟ ਕਿਉਂ ਕਰ ਰਹੇ ਹੋ? ਤੇ ਉਨ੍ਹਾਂ ਜਵਾਬ ਦਿਤਾ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਵੀ ਤੇ"ਕਾਲਕਾ"ਦੀ ਉਸਤਤਿ ਕੀਤੀ ਤੇ ਉਸ ਨੂੰ ਪ੍ਰਗਟ ਕੀਤਾ ਸੀ। ਮੈਂ ਉਸ ਨੂੰ ਕਹਿਆ ਕਿ ਇਹ ਪੰਥ ਵਿਰੋਧੀ ਲੋਕਾਂ ਦੀ ਇਹ ਸਾਜਿਸ਼ ਹੈ, ਤੇ ਇਹ ਕੁਰੀਤੀ ਤੇ"ਅਖੌਤੀ ਦਸਮ ਗ੍ਰੰਥ"ਦੀ ਦੇਣ ਹੈ। ਉਸਨੇ ਫੌਰਨ ਜਵਾਬ ਦਿੱਤਾ ਕਿ ਇਹ ਦਸਮ ਗ੍ਰੰਥ ਨਹੀਂ, ਭਾਈ ਗੁਰਦਾਸ ਦੀ ਰਚਨਾ ਹੈ"ਗੁਰ ਸਿਮਰ ਮਨਾਈ ਕਾਲਾਕਾ, ਖੰਡੇ ਕੀ ....."ਕੀ ਇਹ ਵੀ ਕਿਸੇ ਬ੍ਰਾਹਮਣ ਦੀ ਲਿਖੀ ਹੋਈ ਹੈ? ਇਹ ਕਹਿ ਕੇ ਉਨਾਂ ਨੇ ਸਾਰੀ ਗਲ ਹੀ ਠੱਪ ਦਿਤੀ ਤੇ ਦੁਰਗਾ ਪੂਜਾ ਦੇ ਪੰਡਾਲ ਵਿੱਚ ਵਾਪਸ ਚਲੇ ਗਏ। ਉਸ ਦਿਨ ਹੀ ਇਸ ਗਲ ਦਾ ਮੈਨੂੰ ਇਹਸਾਸ ਹੋ ਚੁਕਾ ਸੀ, ਕਿ ਦੁਸ਼ਮਨ ਅਪਣੀ ਚਾਲ ਵਿੱਚ ਕਾਮਯਾਬ ਹੋ ਚੁਕਾ ਹੈ। ਉਹ ਜੋ ਚਾਹੁੰਦਾ ਸੀ, ਉਹ ਉਸ ਨੇ ਕਰ ਵਿਖਾਇਆ ਹੈ। ਉਨਾਂ ਬੱਚਿਆਂ ਨੂੰ ਸੜਕ ਤੇ ਖੜਾ ਕਰਕੇ ਇਹ ਨਹੀਂ ਸਮਝਾਇਆ ਜਾ ਸਕਦਾ ਸੀ ਕਿ ਇਸ ਸਾਰੀ ਸਾਜਿਸ਼ ਦੀ ਅਸਲਿਅਤ ਕੀ ਹੈ । ਜੇ ਅਕਾਲ ਤਖਤ ਦਾ ਸਾਬਕਾ ਹੈਡ ਗ੍ਰੰਥੀ, ਗਿਆਨੀ ਪੂਰਨ ਸਿੰਘ ਇਹ ਕਹਿੰਦਾ ਸੀ ਕਿ ਸਾਡੇ ਗੁਰੂ"ਲਵ ਕੁਸ਼ ਦੀ ਅੰਸ਼"ਨੇ ਤੇ ਉਸ ਨੂੰ ਸਾਰੇ ਗਾਲ੍ਹਾਂ ਕਡ੍ਹਨ ਲਈ ਤਿਆਰ ਹੋ ਜਾਂਦੇ ਸਨ। ਕਿਉਂਕਿ ਉਨ੍ਹਾਂ ਨੇ ਦਸਮ ਗ੍ਰੰਥ ਨਾਮ ਦੀ ਇਹ ਕਿਤਾਬ ਕਦੀ ਖੋਲ ਕੇ ਨਹੀਂ ਵੇਖੀ ਹੁੰਦੀ। ਜੇ ਉਨ੍ਹਾਂ ਨੇ ਇਹ ਕਿਤਾਬ ਪੜ੍ਹੀ ਹੁੰਦੀ ਤਾਂ ਇਸ ਨੂੰ ਕੋਟ ਕਰਨ ਵਾਲੇ ਪੂਰਨ ਸਿੰਘ ਦੀ ਥਾਂਵੇ ਇਸ ਕੂੜ ਕਿਤਾਬ ਦੇ ਮਗਰ ਪੈਂਦੇ। ਇਸ ਕਿਤਾਬ ਵਿੱਚ ਸਾਡੇ ਗੁਰੂਆਂ ਦਾ ਲਵ ਅਤੇ ਕੁਸ਼ ਦੀ ਅੰਸ਼ ਵਿੱਚੋ ਹੋਣ ਦਾ ਬਹੁਤ ਵੱਡਾ ਵਿਰਤਾਂਤ ਮੌਜੂਦ ਹੈ । ਇਹ ਵਿਰਤਾਂਤ ਬਹੁਤ ਲੰਬਾ ਹੈ ਇਸ ਦੀ ਇਕ ਵਾਂਨਗੀ ਇਥੇ ਦੇ ਰਿਹਾ ਹਾਂ - ਭੁਜੰਗ ਪ੍ਰਯਾਤ ਛੰਦ ॥ ਲਵੀ ਸਰਬ ਜੀਤੇ ਕੁਸੀ ਸਰਬ ਹਾਰੇ ॥ ਬਚੇ ਜੇ ਬਲੀ ਪ੍ਰਾਨ ਲੈ ਕੇ ਸਿਧਾਰੇ ॥ ਚਤੁਰ ਬੇਦ ਪਠਿਯੰ ਕੀਯੋ ਕਾਸਿ ਬਾਸੰ ॥ ਘਨੇ ਬਰਖ ਕੀਨੇ ਤਹਾਂ ਹੀ ਨਿਵਾਸੰ ॥੫੨॥ ਅਖੌਤੀ ਦਸਮ ਗਰੰਥ : ਪੰਨਾ 52 ਜਿਨੈ ਬੇਦ ਪਠਿਓ ਸੁ ਬੇਦੀ ਕਹਾਏ ॥ ਤਿਨੈ ਧਰਮ ਕੇ ਕਰਮ ਨੀਕੇ ਚਲਾਏ ॥ ਸਬੈ ਬੇਦ ਪਾਠੀ ਚਲੇ ਮੱਦ੍ਰ ਦੇਸੰ ॥ ਪ੍ਰਣਾਮੰ ਕੀਯੋ ਆਨ ਕੈ ਕੈ ਨਰੇਸੰ ॥੨॥ ਬੇਦੀ ਭਏ ਪ੍ਰਸੰਨ ਰਾਜ ਕਹ ਪਾਇ ਕੈ ॥ ਦੇਤ ਭਯੋ ਬਰਦਾਨ ਹੀਐ ਹੁਲਸਾਇ ਕੈ ॥ ਜਬ ਨਾਨਕ ਕਲਿ ਮੈ ਹਮ ਆਨ ਕਹਾਇਹੈਂ ॥ ਹੋ ਜਗਤ ਪੂਜ ਕਰਿ ਤੋਹਿ ਪਰਮ ਪਦ ਪਾਇਹੈਂ ॥੭॥ ਅਖੌਤੀ ਦਸਮ ਗਰੰਥ : ਪੰਨਾ 52 ਪੂਰਾ ਲੇਖ ਪੜ੍ਹਨ ਲਈ ਹੇਠ ਦਿੱਤੇ ਲਿੰਕ ਤੇ ਕਲਿਕ ਕਰੋ ਜ
Posted on: Tue, 09 Jul 2013 03:01:58 +0000

Trending Topics



Recently Viewed Topics




© 2015