ਦੋਸਤੋ, ਅੱਜ ਉਹਨਾਂ ਸੱਜਣਾਂ - TopicsExpress



          

ਦੋਸਤੋ, ਅੱਜ ਉਹਨਾਂ ਸੱਜਣਾਂ ਦੇ ਸੁਝਾਵਾਂ ਦੀ ਲੋੜ ਪੈ ਗਈ ਹੈ ਜਿੰਨਾ ਨੂੰ ਬੈਂਕ ਦੇ ਕੰਮਾਂ ਦੀ ਚੰਗੀ ਜਾਣਕਾਰੀ ਹੋਵੇ. ਗੱਲ ਇਸ ਤਰਾਂ ਹੈ ਕਿ ਮੈਨੂੰ ਆਪਣੇ ਪਹਿਲੇ ਆਰਟੀਕਲ ਜੋ ਕਿ ਪੰਜਾਬੀ ਟ੍ਰਿਬਿਊਨ ਵਿੱਚ 22-5-2014 ਨੂੰ ਲੱਗਾ ਸੀ, ਦਾ ਮਾਣ-ਭੱਤਾ (contribution fee) ਇੱਕ ਡਰਾਫਟ ਦੇ ਰੂਪ ਵਿਚ ਆਇਆ ਹੈ. ਪਹਿਲੇ ਆਰਟੀਕਲ ਦੀ ਪਹਿਲੀ ਰਕਮ, ਖੁਸ਼ੀ ਤਾਂ ਬੜੀ ਹੋਈ ਪਰ ਇੱਕ ਸਮੱਸਿਆ ਖੜੀ ਹੋ ਗਈ. ਮੇਰਾ ਨਾਮ ਸਰਕਾਰੀ ਅਤੇ ਬੈਂਕ ਰਿਕਾਰਡ ਵਿਚ Gurdit Singh ਹੈ ਪਰ ਮੇਰਾ ਕਲਮੀ ਨਾਮ (pen name) G.S. Gurdit ਹੈ. ਟ੍ਰਿਬਿਊਨ ਟਰਸਟ ਨੇ ਤਾਂ G.S. Gurdit ਦੇ ਨਾਮ ਤੇ ਹੀ ਡਰਾਫਟ ਭੇਜਿਆ ਹੈ. ਪਰ ਬੈਂਕ ਵਾਲੇ ਕਹਿੰਦੇ ਐ ਕਿ ਅਸੀਂ ਤਾਂ Gurdit Singh ਨੂੰ ਇਹ ਰਕਮ ਨਹੀਂ ਦੇ ਸਕਦੇ ਅਤੇ ਮੇਰੇ ਖਾਤੇ ਵਿਚ ਉਹ ਡਰਾਫਟ ਲੱਗ ਨਹੀਂ ਸਕਦਾ. ਜਦੋਂ ਮੈਂ ਟ੍ਰਿਬਿਊਨ ਨੂੰ ਪੁਛਿਆ ਤਾਂ ਉਹ ਕਹਿੰਦੇ ਕਿ ਅਸੀਂ ਤਾਂ ਉਸੇ ਨਾਮ ਤੇ ਹੀ ਰਕਮ ਜਾਰੀ ਕਰਾਂਗੇ ਜਿਸ ਨਾਮ ਤੇ ਤੁਸੀਂ ਅਖਬਾਰ ਵਿਚ ਛਪਦੇ ਹੋ. ਇਹੀ ਨਿਯਮ ਅਨੁਸਾਰ ਹੈ. ਨਾ ਹੁਣ ਬੈਂਕ ਵਾਲੇ ਮੰਨਦੇ ਐ ਤੇ ਨਾ ਹੀ ਟ੍ਰਿਬਿਊਨ ਵਾਲੇ. ਮੇਰੀ ਤਾਂ ਗਰੀਬ ਮਾਰ ਹੋਈ ਪਈ ਹੈ ਯਾਰ. ਹਾਹਾਹਾਹਾਹਾਹਾਹਾ ਕੋਈ ਸੱਜਣ ਇਸ ਮਸਲੇ ਦਾ ਹੱਲ ਦੱਸੋ.
Posted on: Fri, 22 Aug 2014 09:16:29 +0000

Trending Topics



Recently Viewed Topics




© 2015