ਪੰਜਾਬ ਸਰਕਾਰ ਨੇ ਖੇਤੀ - TopicsExpress



          

ਪੰਜਾਬ ਸਰਕਾਰ ਨੇ ਖੇਤੀ ਹਾਦਸੇ ਚ ਮਰਨ ਵਾਲੇ ਕਿਸਾਨ ਲਈ 2 ਲੱਖ ਰੁਪਏ ਦੀ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਫ਼ਿਰੋਜ਼ਪੁਰ / ਐਮ.ਐਸ.ਨਿਓਜ਼.ਬਿਓਰੋ. 22 ਸਤੰਬਰ / ਪੰਜਾਬ ਸਰਕਾਰ ਖੇਤੀ ਹਾਦਸਿਆਂ ਚ ਮਰਨ ਵਾਲੇ ਤੇ ਜ਼ਖ਼ਮੀ ਹੋਣ ਵਾਲੇ ਖੇਤੀਬਾੜੀ ਨਾਲ ਸਬੰਧਿਤ ਲੋਕਾਂ ਨੂੰ ਵਧੇਰੇ ਸਹੂਲਤਾਂ ਦੇਣ ਲਈ ਪੂਰੀ ਤਰ੍ਹਾਂ ਯਤਨਸ਼ੀਲ ਹੈ। ਇਹ ਜਾਣਕਾਰੀ ਸ਼੍ਰੋਮਣੀ ਅਕਾਲੀ ਦਲ ਯੂਥ ਵਿੰਗ ਦੇ ਕੌਮੀ ਸਲਾਹਕਾਰ ਨਰਦੇਵ ਸਿੰਘ ਮਾਨ ਨੇ ਪੰਜਾਬ ਮੰਡੀ ਬੋਰਡ ਵੱਲੋਂ ਕਰਵਾਏ ਗਏ ਇੱਕ ਸਾਦੇ ਤੇ ਪ੍ਰਭਾਵਸ਼ਾਲੀ ਸਮਾਗਮ ਚ ਮ੍ਰਿਤਕ ਕਿਸਾਨ ਗੁਰਸੇਵਕ ਸਿੰਘ ਵਾਸੀ ਸੈਦੇ ਕੇ ਨੋਲ ਦੇ ਪਿੰਡ ਗੁਰਬਚਨ ਸਿੰਘ ਨੂੰ 2 ਲੱਖ ਰੁਪਏ ਦੀ ਵਿੱਤੀ ਸਹਾਇਤਾ ਪ੍ਰਦਾਨ ਕਰਨ ਸਮੇਂ ਕੀਤਾ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਸੂਬੇ ਦੇ ਕਿਸਾਨਾਂ ਨੂੰ ਖੇਤੀ ਕਰਦੇ ਸਮੇਂ ਹਾਦਸਿਆਂ ਦਾ ਸ਼ਿਕਾਰ ਹੋ ਜਾਣ ਵਾਲੇ ਵਿਅਕਤੀਆਂ ਖ਼ਾਸ ਕਰਕੇ ਮ੍ਰਿਤਕ ਕਿਸਾਨਾਂ ਦੇ ਵਾਰਿਸਾਂ ਨੂੰ ਇਹ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਜਾਂਦੀ ਹੈ। ਨੋਨੀ ਮਾਨ ਨੇ ਦੱਸਿਆ ਕਿ ਸਰਹੱਦੀ ਖੇਤਰ ਦੇ ਹੁਣ ਤੱਕ 200 ਤੋਂ ਵੱਧ ਕਿਸਾਨਾਂ ਨੂੰ ਵਿੱਤੀ ਸਹਾਇਤਾ ਦਿੱਤੀ ਜਾ ਚੁੱਕੀ ਹੈ।
Posted on: Mon, 22 Sep 2014 12:04:30 +0000

Trending Topics



Recently Viewed Topics




© 2015