ਬਾਪੂ ਕਹਿੰਦਾ ਸਵੇਰੇ ਸਵੇਰੇ - TopicsExpress



          

ਬਾਪੂ ਕਹਿੰਦਾ ਸਵੇਰੇ ਸਵੇਰੇ ਉੱਠਜਾ ਪੁੱਤ ਹੁਣ, ਰਾਤ ਨੂੰ ਫਿਰ ਸੌਣਾ ਹੁੰਦਾ ਏ, ਤੇ ਸਹੇਲੀ ਕਹਿੰਦੀ ਸਵੇਰੇ ਜਲਦੀ ਨਾਂ ਉੱਠਿਆ ਕਰ, ਮੈਂ ਸੁਪਨੇ ਚ ਆਉਣਾ ਹੁੰਦਾ ਏ, ਬਾਪੂ ਕਹਿੰਦਾ ਮੈਂ ਚੱਲਿਆ ਖੇਤਾਂ ਚ ਤੂੰ ਵੀ ਆਂਜ਼ੀ ਤੇ ਸਹੇਲੀ ਕਹਿੰਦੀ ਅੱਜ ਮੈਨੂੰ ਆ ਕੇ Shopping ਕਰਾਂਜੀ, ਦੁਪਿਹਰ ਨੂੰ ਬਾਪੂ ਫੋਨ ਕਰਕੇ ਕਹਿੰਦਾ ਪੁੱਤ, ਮੇਰੀ ਰੋਟੀ ਲੈ ਕੇ ਨੀਂ ਆਇਆ, ਤੇ ਇੱਧਰ ਸਹੇਲੀ ਕਹਿੰਦੀ ਅੱਜ ਤੂੰ ਮੈਨੂ Pizza ਨੀ ਖਵਾਇਆ, ਘਰ ਆਏ ਤੋਂ ਬਾਪੂ ਕਹਿੰਦਾ, ਕੰਜਰਾ ਤੂੰ ਖੇਤਾਂ ਚ ਮੈਨੂੰ ਭੁੱਖਾ ਮਾਰਤਾ ਅੱਜ, ਤੇ ਸਹੇਲੀ ਫੋਨ ਕਰ ਕੇ ਕਹਿੰਦੀ ਤੈਨੂੰ ਕੱਲ ਨੂੰ ਲਾਊ ਰਗੜਾ, ਤੂੰ ਸਸਤੇ ਚ ਹੀ ਸਾਰਤਾ ਅੱਜ, ਸ਼ਾਮ ਨੂੰ ਬਾਪੂ ਕਹਿੰਦਾ ਅੱਜ ਕੱਖ ਲਿਆ ਮੱਝਾਂ ਵਾਸਤੇ, ਨਹੀਂ ਤਾਂ ਕੱਢਦੂੰ ਤੇਰੇ ਵਲ, ਤੇ ਸਹੇਲੀ ਕਹਿੰਦੀ ਮੇਰੇ ਨਾਲ ਹੁਣੇ ਕਰ ਫੋਨ ਤੇ ਗੱਲ, ਰਾਤੀ ਬਾਪੂ ਕਹਿੰਦਾ ਪੁੱਤ ਰੋਟੀ ਬਣਗੀ ਖਾ ਲੈ ਆ ਕੇ ਜਲਦੀ, ਤੇ ਸਹੇਲੀ ਕਹਿੰਦੀ ਹਾਲੇ 7 ਵੱਜੇ ਨੇਂ, ਹੁਣੇ ਤੋਂ ਤੇਰੇ ਢਿੱਡ ਚ ਅੱਗ ਬਲਗੀ, ਬਾਪੂ ਕਹਿੰਦਾ ਪੁੱਤ ਰਾਤ ਬੜੀ ਹੋਗੀ ਹੁਣ ਸੌ ਜਾ, ਤੇ ਸਹੇਲੀ ਕਹਿੰਦੀ ਛੇਤੀ ਛੇਤੀ Online ਹੋ ਜਾ, ਬਾਪੂ ਕਹਿੰਦਾ ਜੇ ਤੂੰ ਮੋਬਾਇਲ ਨਾਂ ਛੱਡਿਆ ਮੈਂ ਤੇਰੀ ਲੱਤ ਵੱਡ ਦੂੰ, ਤੇ ਸਹੇਲੀ ਕਹਿੰਦੀ ਜੇ ਤੂੰ Online ਨਾ ਹੋਇਆ ਤਾਂ ਮੈਂ ਤੈਨੂ ਛੱਡ ਦੂੰ, ਬਾਪੂ ਕਹਿੰਦਾ ਏਹਨੂ Facebook ਨੂੰ ਅੱਗ ਲਾਦੇ, ਤੇ ਸਹੇਲੀ ਕਹਿੰਦੀ ਕੋਈ ਘੈਂਟ ਜਿਹਾ Status ਪਾ ਦੇ, ਹੁਣ ਦੱਸੋ ਬੰਦਾ ਜਾਵੇ ਤਾਂ ਕਿੱਧਰ ਜਾਵੇ, ਇੱਕ ਤਾਂ ਸਾਡਾ ਬਾਪੂ ਕੰਮ ਸੁਣਾਵੇ, ਉਤੋ ਜਾਣ ਤੋਂ ਪਿਆਰੀ ਕੰਮ ਸੁਣਾਵੇ। #Lv_Sarpanch
Posted on: Sun, 13 Jul 2014 14:41:34 +0000

Trending Topics



Recently Viewed Topics




© 2015