ਬਾਲ ਕਵਿਤਾ ਭੈਣੋ ਵੀਰੋ ਤੇ - TopicsExpress



          

ਬਾਲ ਕਵਿਤਾ ਭੈਣੋ ਵੀਰੋ ਤੇ ਭਰਜਾਈਓ ਮਾਮੀਓ, ਮਾਸੀਓ, ਚਾਚੀਓ-ਤਾਈਓ ਆਓ ਕਰੀਏ ਇੱਕ ਵਿਚਾਰ ਜਦ ਵੀ ਜਾਈਏ ਵਿੱਚ ਬਾਜ਼ਾਰ ਆਹ ਕੰਮ ਕਰੀਏ ਸਭ ਤੋਂ ਪਹਿਲਾ ਲੈ ਕੇ ਜਾਈਏ ਹੱਥ ਵਿੱਚ ਥੈਲਾ। ਜੇਕਰ ਹੱਥ ਵਿੱਚ ਥੈਲਾ ਹੋਵੇ ਫਿਰ ਕੋਈ ਨਾ ਬਹਿ ਕੇ ਰੋਵੇ। ਰਾਮ ਲਾਲ ਦੀ ਸੁਣੋ ਕਹਾਣੀ ਬਹੁਤੀ ਨਹੀਂ ਇਹ ਗੱਲ ਪੁਰਾਣੀ। ਖਾਲੀ ਹੱਥ ਸੀ ਗਿਆ ਬਾਜ਼ਾਰ ਪੋਲੀਥੀਨ ਵਿੱਚ ਲਏ ਅਨਾਰ। ਇੱਕ ਲਿਫਾਫੇ ਵਿੱਚ ਕਰੇਲੇ ਸੇਬ-ਸੰਤਰੇ ਤੇ ਕੁੱਝ ਕੇਲੇ। ਅਪਣੇ ਘਰ ਨੂੰ ਮੁੜਿਆ ਆਵੇ ਢਿਚਕੂੰ-ਢਿਚਕੂੰ ਤੁਰਿਆ ਆਵੇ। ਰਸਤੇ ਵਿੱਚ ਸੀ ਪੈਂਦਾ ਮੰਦਰ ਮੰਦਰ ਤੇ ਚੜ੍ਹ ਬੈਠੇ ਬੰਦਰ। ਬੰਦਰ ਬੜੇ ਹੀ ਪੰਗੇਬਾਜ਼ ਬੰਦੇ ਨਾਲ ਭਲਾ ਕੀ ਲਿਹਾਜ? ਮਾਰਿਆ ਝਪੱਟਾ ਪਾੜ ਲਿਫਾਫੇ ਸੜਕ ਤੇ ਦਿੱਤੇ ਝਾੜ ਲਿਫਾਫੇ। ਕੋਈ ਸੰਤਰਾ, ਕੋਈ ਕੇਲਾ ਲੈ ਗਿਆ ਆਇਆ ਹੱਥ ਕਰੇਲਾ ਲੈ ਗਿਆ। ਰਾਮ ਲਾਲ ਪਿਆ ਬਿੱਟ-ਬਿੱਟ ਝਾਕੇ ਕੀਹਦੀ ਮਾਂ ਨੂੰ ਮਾਸੀ ਆਖੇ? ਓਧਰੋਂ ਆਈ ਗਾਂ ਅਵਾਰਾ ਸਣੇ ਲਿਫਾਫੇ ਕਰ ਗਈ ਕਾਰਾ। ਪੋਲੀਥੀਨ ਸਣੇ ਕੇਲੇ ਖਾ ਗਈ ਕੋੜੇ ਕੀ, ਕਰੇਲੇ ਖਾ ਗਈ। ਖਬਰ ਭਲਕ ਦੀ ਵਿੱਚ ਅਖਬਾਰ ਗਊ ਮਾਤਾ ਸੀ ਇੱਕ ਬੀਮਾਰ। ਪੋਲੀਥੀਨ ਸੀ ਚਰ ਗਈ ਗਾਂ ਤੜਫ-ਤੜਫ ਕੇ ਮਰ ਗਈ ਗਾਂ। ਵਰਤੇ ਜਾਂਦੇ ਥੋਕ ਲਿਫਾਫੇ ਸੀਵਰੇਜ਼ ਕਰਨ ਬਲੋਕ ਲਿਫਾਫੇ। ਨਾ ਇਹ ਸੜਦੇ, ਨਾ ਇਹ ਗਲ਼ਦੇ ਅੱਜ ਦੇ ਸਾਥੀ, ਦੁਸ਼ਮਣ ਕੱਲ੍ਹ ਦੇ। ਸਾਡੀ ਅਰਜ਼ ਨੂੰ ਕਰੋ ਕਬੂਲ ਜ਼ਿੰਦਗੀ ਦਾ ਲਓ ਜਾਣ ਅਸੂਲ। ਧਰਤੀ ਸੋਹਣੀ ਸਵੱਛ ਬਣਾਉਣੀ ਪੋਲੀਥੀਨ ਦੀ ਦੱਦ ਮੁਕਾਉਣੀ। ਆਓ ਮਿਲਕੇ ਸਭ ਲਾਈਏ ਨਾਅਰਾ ਪੋਲੀਥੀਨ ਦੁਸ਼ਮਣ ਹਮਾਰਾ।
Posted on: Thu, 21 Nov 2013 12:40:39 +0000

Trending Topics



Recently Viewed Topics




© 2015