ਮੈਂ ਇਹ ਨਾਂ ਸੁਣਾਂ ਗੋਬਿੰਦ - TopicsExpress



          

ਮੈਂ ਇਹ ਨਾਂ ਸੁਣਾਂ ਗੋਬਿੰਦ ਸਿੰਘ ਨੇ ਸਿੰਘ ਹੋਰ ਸਮਝੇ ਤੇ ਪੁੱਤ ਹੋਰ ਸਮਝੇ… Jaur Suno & Share By Bhai Avtar Singh Taari. ਸਵਾਲ ਜਵਾਬ – ਭਾਈ ਦਇਆ ਸਿੰਘ ਅਤੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਜ਼ਰੂਰ ਸੁਣੋ ਭਾਈ ਅਵਤਾਰ ਸਿੰਘ ਤਾਰੀ ਵਲੋਂ ਧਾਰਮਿਕ ਕਵਿਤਾ ਵੇਖ ਲਾ ਮੈਦਾਨ ਵਿਚ ਜ਼ਰਾ ਨਿਗ੍ਹਾ ਮਾਰ ਕੇ..ਸਿੰਘ ਵੀ ਸ਼ਹੀਦ ਕਿੰਨੇ ਹੋਏ ਜਾਨਾਂ ਵਾਰ ਕੇ, ਖਾਲਸੇ ਨੂੰ ਛੱਡ ਪਿਆਰ ਪੁੱਤਾ ਦਾ ਜਤਾ ਦਿਆਂ.. ਉਹ ਦਇਆ ਸਿੰਘਾਂ ਸਿੱਖੀ ਵਿਚ ਵਖਰੇਵਾਂ ਕਿੱਦਾਂ ਪਾ ਦਿਆ ਪੰਥ ਦੇ ਸ਼ਹੀਦ ਨਹੀਂ ਕੱਫਨਾਂ ਨੂੰ ਲੋੜਦੇ......... Full Text : ਚਮਕੋਰ ਦੀ ਗੜੀ ਵਿਚ ਦਇਆ ਸਿੰਘ ਨਾਲ ਗੁਰੂ ਗੋਬਿੰਦ ਸਿੰਘ ਜੀ ਦੀ ਵਾਰਤਾਲਾਪ ਬਦਲਾ ਚੋ ਬਿਜਲੀ ਚਮਕੇ ਸੀ ਗੀ ਮਾਰ ਦੀ, ਹੋਈ ਰੁਸ਼ਨਾਈ ਸੁਨਹੇਰੀ ਜਹੀ ਤਾਰ ਦੀ, ਦਇਆ ਸਿੰਘ ਵਲੇ ਨਿਗਹਾ ਗਈ ਜਾ ਦਾਤਾਰ ਦੀ, ਓ ਪੱਟਾ ਉਤੇ ਲੋਥ ਲੈ ਕੇ ਬੈਠਾ ਸੀ ਝੂਜਾਰ ਦੀ ਮੋਤ ਦੇ ਨਸ਼ੇ ਚ ਓਥੇ ਜਿੰਦਗੀ ਸੀ ਝੂਮਦੀ ਬੋਲੇ ਦਇਆ ਸਿੰਘ ਲਾਸ਼ ਤਕ ਕੇ ਮਾਸੂਮ ਦੀ, ਓ ਜਿੰਦਗੀ ਦੇ ਦਾਤੇਆ, ਸੁਨਹੇਰੀ ਬਾਜਾ ਵਾਲੇਆ, ਬੜੇ ਹੀ ਪਿਆਰ ਨਾਲ ਪੁੱਤਾ ਨੂ ਤੂ ਪਾਲਿਆ ਵੇਖ ਕੇ ਝੂਜਾਰ ਨੂ ਕਿਓ ਪੈਰ ਖਿਸਕਾ ਲਇਆ ਦਾਤਾ ਇਕ ਵਾਰ ਚੁੱਕ ਕੇ ਕਲੇਜੇ ਕਿਓ ਨਾ ਲਾ ਲਇਆ ਲੱਗਾ ਹੋਇਆ ਪਾਤਸਾਹ ਤੂ ਪਿਛੇ ਕੇਹੜੀ ਗੱਲ ਦੇ ਹਾਏ ਪੁੱਤਰਾ ਦੀ ਪੀੜ ਤਾ ਪਖੇਰੂ ਵੀ ਨੀ ਝਲਦੇ ਜੀ ਚਉਂਦਾ ਇਥੇ ਕੁਝ ਪਿਆਰ ਜਤਲਾ ਦੇਆ ਨਿਭਾਈ ਦੀ ਅਖੀਰ ਜਿਹੜੀ ਓਹ ਰਸਮ ਨਿਭਾ ਦੇਆ ਪੱਗ ਲਾ ਕੇ ਸੀਸ ਦੀ ਦੋ ਟੁਟਕੇ ਬਣਾ ਦੇਆ ਦਾਤਾ ਅਧੀ ਅਧੀ ਦੋਹਾ ਦੇ ਸਰੀਰ ਉਤੇ ਪਾ ਦੇਆ .. ਬੜੇ ਹੀ ਗਰੀਬ ਹੀ ਮਾਪੇ ਇਸ ਜੱਗ ਵਿਚ ਪਏ ਨੇ ਪਰ ਕਫਨੋ ਬੈਗੇਰ ਦੱਸੋ ਕੀਹਦੇ ਪੁੱਤ ਗਏ ਨੇ. ਗੁਰੂ ਸਾਬ ਦਾ ਜਵਾਬ................................................. ਬੋਲੇ ਦਸ਼ਮੇਸ ਪਿਤਾ ਮੁਖੋ ਲਲਕਾਰ ਕੇ ਓ ਲੈਣਾ ਕੀ ਤੂ ਸਿੰਘਾ ਮੇਰੇ ਪੁੱਤਾ ਨੂ ਪਿਆਰ ਕੇ ਵੇਖ ਨਾ ਮੈਦਾਨ ਵਿਚ ਤੂ ਜਰਾ ਨਿਗਾਹ ਮਾਰ ਕੇ ਸਿੰਘ ਵੀ ਸਹੀਦ ਕੀਨੇ ਹੋਏ ਜਾਨਾ ਵਾਰ ਕੇ, ਖਾਲਸੇ ਨੂ ਛਡ ਪਿਆਰ ਪੁੱਤਾ ਦਾ ਜਤਾ ਦੇਆ ਓ ਦਇਆ ਸਿੰਘਾ ਸਿਖੀ ਚ ਵੇਖੇਵਾ ਕਿਵੇ ਪਾ ਦੇਆ ਔਖ ਸੌਖ ਏ ਮੇਰੇ ਸਿੰਘ ਭਾਈਵਾਲ ਨੇ, ਵੇਖ ਨਾ ਮੈਦਾਨ ਵਿਚ ਪਏ ਕਿਹੜੇ ਹਾਲ ਨੇ, ਇਹਨਾ ਲਾਲਾ ਤੋ ਪਿਆਰੇ ਇਹ ਵੀ ਮਾਪੇਆ ਦੇ ਲਾਲ ਨੇ ਓ ਬਿਨਾ ਤਨ੍ਖਾਓ ਜਿਹੜੇ ਰਹੇ ਮੇਰੇ ਨਾਲ ਨੇ ਜਦੋ ਤਕ ਇਹਨਾ ਦਾ ਹਿਸਾਬ ਨਹੀਓ ਮੁਕਦਾ ਅਜੀਤ ਤੇ ਝੂਜਾਰ ਦੀ ਮੈਂ ਲਾਸ਼ ਨਹੀਓ ਚੁਕਦਾ ਦਇਆ ਸਿੰਘਾ ਮੋਹ ਵਾਲੇ ਤੂ ਤਿਨਕੇ ਤਰੋੜ ਦੇ ਛੋੜ ਦੇ ਝੂਜਾਰ ਦਾ ਖਿਆਲ ਇਥੇ ਛੋੜ ਦੇ ਪੰਥ ਦੇ ਸਹੀਦ ਨਹੀ ਕਫਨਾ ਨੂ ਲੋੜ ਦੇ ਤੂ ਇਹਦਾ ਹੀ ਦੁਮਾਲਾ ਇਹਦੇ ਮੁਹ ਉਤੇ ਓੜ ਦੇ ਦਇਆ ਸਿੰਘਾ ਕਿਓ ਦਈ ਜਾਨਾ ਏ ਮੋਹ ਦੀਆ ਥਾਮੀਆ ਚਲ ਸਿਖੀ ਦੀਆ ਵਾਟਾ ਅਜੇ ਹੋਰ ਵੀ ਨੇ ਲਮੀਆ
Posted on: Tue, 18 Nov 2014 06:59:05 +0000

Trending Topics



Recently Viewed Topics




© 2015