ਸਾਰੇ ਨੌਜਵਾਨ ਮੁੰਡੇ-ਕੁੜੀਆਂ - TopicsExpress



          

ਸਾਰੇ ਨੌਜਵਾਨ ਮੁੰਡੇ-ਕੁੜੀਆਂ ਇਹ ਵੀਡੀਓ ਜ਼ਰੂਰ ਦੇਖਣ, ਕੋਈ ਅਸ਼ਲੀਲਤਾ ਜਾਂ ਚੰਚਲਤਾ ਮਹਿਸੂਸ ਕਰਨ ਦੀ ਲੋੜ੍ਹ ਨਹੀ, ਆਪਾਂ Future ਵਿੱਚ ਮਾਪੇ ਬਣਨਾ ਤੇ ਕੁਝ ਮਾਪੇ ਬਣ ਵੀ ਗਏ ਹੋਣਗੇ ਜਿੰਨਾ ਦੇ ਛੋਟੇ-ਛੋਟੇ ਬੱਚੇ ਹਨ ਓਹ ਵੀ ਇਹ ਜ਼ਰੂਰ ਦੇਖਣ | ਸਮਾਜ ਦੂਜਿਆਂ ਦੇ ਘਰ ਤੇ ਓਹਨਾਂ ਦੇ ਸਮਾਜ ਵਿੱਚ ਵਿਚਰਨ ਦੀ ਵਿਰਤੀ ਨੂੰ ਨਹੀ ਕਹਿੰਦੇ ਸਮਾਜ ਸਾਡੇ ਘਰ ਤੋਂ ਹੀ ਸ਼ੁਰੂ ਹੁੰਦਾ, ਤੇ ਬੱਚੇ ਅਜਿਹੇ ਸਮਾਜ ਦਾ ਭਵਿੱਖ ਹਨ | ਜੇਕਰ ਆਪਾਂ ਓਹਨਾਂ ਨੂੰ ਵਧੀਆ ਇਨਸਾਨ ਨਹੀ ਬਣਾ ਸਕਦੇ ਘੱਟੋ ਘੱਟ ਆਮ ਇਨਸਾਨ ਤਾ ਬਣਾ ਹੀ ਸਕਦੇ ਹਾਂ, ਬੱਚੇ ਦਾ ਘਰ ਮੁਢਲੀ ਪਾਠਸ਼ਾਲਾ ਹੁੰਦਾ| ਇਸ ਵੀਡੀਓ ਵਾਲੇ ਬੱਚੇ ਸਾਡੇ ਸਮਾਜ ਦੀ ਹੀ ਪੈਦਾਇਸ਼ ਨੇ ਇਹ ਅਜਿਹਾ ਕੁਝ ਪੱਛਮ ਵਾਲੇ ਦੇਸ਼ਾਂ ਤੋਂ ਨਹੀ ਆਪਣੇ ਮਾਪਿਆਂ ਤੋਂ ਹੀ ਸਿੱਖੇ ਹਨ| ਇਹ ਲਾਪਰਵਾਹੀ ਦੇ ਨਤੀਜੇ ਬਲਾਤਕਾਰੀ ਨਾਗਰਿਕਾਂ ਦੇ ਰੂਪ ਵਿੱਚ ਸਾਹਮਣੇ ਆਉਂਗੀਆਂ | ਸ਼ਾਯਿਦ ਤੁਸੀਂ ਮੇਰੀ ਗੱਲ ਪਕੜ ਗਏ ਹੋਵੋ, ਪਰ ਸਮੇਂ ਦੀ ਲੋੜ੍ਹ ਖੁੱਲ ਕੇ ਗੱਲ ਕਰਨ ਦੀ ਹੈ ਸੋ ਵਿਸਥਾਰ ਕਾਰਨਾਂ ਬਾਰੇ ਗੱਲ ਕਰਨਾ ਇਸ ਵਿਸ਼ੇ ਦੀ ਮੁਢਲੀ ਲੋੜ੍ਹ ਹੈ - ਮਾਪਿਆਂ ਦਾ ਫਰਜ਼ ਬਣਦਾ ਬੱਚੇ ਨੂੰ ਤੇ ਜੀਵਨ ਸਾਥੀ ਨੂੰ ਇੱਕੋ ਧਾਗੇ ਵਿੱਚ ਪ੍ਰੋਅ ਕੇ ਨਾ ਰੱਖਨ, ਬੱਚੇ ਹੁਣ ਓਹ ਨੀ ਰਹੇ ਜਦ ਓਹਨਾਂ ਨਾਲ 12-13 ਸਾਲਾਂ ਤੱਕ bedroom share ਕੀਤਾ ਜਾਂਦਾ ਸੀ, ਹੁਣ ਨਵੀਂ ਪੀੜ੍ਹੀ ਵਧੇਰੇ ਅੱਗੇ ਹੈ | ਬੇਸ਼ੱਕ TV/Internet ਵੀ ਇਸਦਾ ਜ਼ਿੰਮੇਵਾਰ ਕਾਰਨਾਂ ਵਿਚੋਂ ਇੱਕ ਹੈ, ਪਰ ਇਹਨਾਂ ਕਾਰਨਾਂ ਨੂੰ complete ਦੋਸ਼ੀ ਨੀ ਕਿਹਾ ਜਾ ਸਕਦਾ | ਮਾਪਿਆਂ ਨੂੰ 16 ਸਾਲਾਂ ਦੇ ਬੱਚਿਆਂ ਤੱਕ ਤਾ ਨਿਗਰਾਨੀ ਹੇਠ ਰੱਖਣਾ ਚਾਹੀਦਾ, internet ਤੇ ਬਹੁਤ software ਹਨ ਜਿਹਨਾਂ ਦੀ ਮਦਦ ਨਾਲ ਬੱਚਿਆਂ ਨੂੰ track ਕੀਤਾ ਜਾ ਸਕਦਾ ਓਹ ਕੀ search ਕਰਦੇ ਹਨ ਤੇ ਕਿਸ ਚੀਜ਼ ਤੇ ਵਧੇਰੇ ਸਮਾਂ ਬਤੀਤ ਕਰਦੇ ਹਨ | TV ਤੇ ਵੀ child lock/channel lock ਦੀ ਸੁਵੀਧਾ ਲੱਗਭਗ ਹਰੇਕ ਤਰ੍ਹਾਂ ਤੇ TV ਤੇ ਮੌਜੂਦ ਹੁੰਦੀ ਹੈ | ਮਾਪਿਆਂ ਨੂੰ ਅਜਿਹੇ ਵਿਸ਼ੇ ਤੇ ਸਹੀ ਸਮਾਂ ਆਉਣ ਤੇ ਬੱਚੇ ਨੂੰ ਸਿਖਿਅਤ ਵੀ ਕਰਨਾ ਚਾਹੀਦਾ, ਕਿਉਂਕਿ ਨਾ ਤਾ ਸਾਡੇ study system ਵਿੱਚ ਅਜਿਹਾ ਕੋਈ ਪ੍ਰਬੰਧ ਆ ਨਾ ਹੀ ਅਸੀਂ ਧਿਆਨ ਦਿੰਦੇ ਹਾਂ| ਜੇਕਰ ਬੱਚਾ ਆਪਣੇ ਸਾਥੀਆਂ ਤੋਂ ਨੂੰ ਹੋਰ ਸਰੋਤਾਂ ਤੋ ਅਜਿਹੀ ਜਾਣਕਾਰੀ ਹਾਸਿਲ ਕਰੇਗਾ ਤਾ ਜਿਆਦਾ chance ਆ ਓਹ ਗਲਤ ਰਸਤੇ ਤੇ ਤੁਰੇਗਾ ਤੇ ਓਹਦੀ ਜਾਣਕਾਰੀ ਵੀ ਅਧੂਰੀ ਹੀ ਰਹੇਗੀ | ਆਪਣੇ ਸਮਾਜ ਨੂੰ ਧਰਮ ਤੇ ਕਦਰਾਂ-ਕੀਮਤਾਂ ਤੋਂ ਉੱਪਰ ਉਠਨ ਦੀ ਲੋੜ੍ਹ ਹੈ ਧਰਮ ਇਨਸਾਨੀਅਤ ਦੀ ਸਮਝ ਬਿਨ੍ਹਾਂ ਅਧੂਰਾ ਹੈ ਤੇ ਰਹੇਗਾ, ਸੰਗ ਤੇ ਸ਼ਰਮ ਵਿੱਚ ਜੇਕਰ ਅਸੀਂ ਧਰੇ-ਢਕੇ ਰਹਿ ਗਏ ਫੇਰ ਆਪਣੇ ਕੋਲ ਬਲਾਤਕਾਰੀ ਨੂੰ ਫਾਂਸੀ ਦੇਣ ਦੀ ਅਪੀਲ ਨੂੰ ਲੈ ਕੇ ਸੜਕਾਂ ਤੇ ਕੈਂਡਲ ਮਾਰਚ ਕਰਨ ਤੋਂ ਬਿਨ੍ਹਾਂ ਕੋਈ ਚਾਰਾ ਨੀ ਰਹਿ ਜਾਵੇਗਾ| ਲੋੜ੍ਹ ਹੈ ਬਲਾਤਕਾਰੀ ਫਸਲ ਦਾ ਮੁੜ੍ਹ ਤੋਂ ਇਲਾਜ਼ ਕਰਨ ਦੀ.......(facebook/asilaragesathi)
Posted on: Mon, 28 Jul 2014 08:54:00 +0000

Recently Viewed Topics




© 2015