ਸਭ ਦਾ ਬਚਪਨ ਤਕਰੀਬਨ ਇੱਕੋ - TopicsExpress



          

ਸਭ ਦਾ ਬਚਪਨ ਤਕਰੀਬਨ ਇੱਕੋ ਜਿਹਾ ਹੁੰਦਾ । ਜਿਵੇਂ ਘਰੋਂ ਨਵੇਂ ਰੰਗ ..ਨਵੀਂ ਕਾਪੀ ਮਿਲ ਜਾਣੀ ਤਾਂ ਕਈ ਕਈ ਦਿਨ ਚਾਅ ਨਾ ਲਹਿਣਾ । ਆਪਣੀ ਗੂਗਲ ਤਾਂ ਬੇਬੇ ਈ ਹੁੰਦੀ ਸੀ ... ਸਭ ਸਵਾਲਾਂ ਦੇ ਜਵਾਬ ਉਹਨਾ ਕੋਲ ਮਿਲਣੇ। ਜਹਾਜ਼ ਦੀ ਵਾਜ ਸੁਣਨੀ ਤਾਂ ਸਾਰੇ ਕੰਮ ਛੱਡ ਵਿਹੜੇ ਚ ਖੜ ਜਾਣਾ । ਲਾਲ ਪੈੱਨ ਨਾਲ ਲਿਖਣ ਦਾ ਬਹੁਤ ਚਾਅ ਹੋਣਾ ਮੇਰੇ ਅਰਗਿਆਂ ਨੂੰ । ਬਾਰ ਪਿੱਛੇ ਲੁਕ ਜਾਣਾ ਕੇ ਕੋਈ ਆਇਆ ਤਾਂ ਡਰਾਉਣਾ ਆ। ਕੰਧ ਤੋਂ ਮੀਂਹ ਦੀਆ ਕਣੀਆਂ ਤਿਲਕਣੀਆਂ ਤਾਂ ਐਦਾਂ ਨੀਝ ਲਾ ਕੇ ਦੇਖਣਾ ਵੀ ਪਹਿਲਾਂ ਥੱਲੇ ਕਿਹਡ਼ੀ ਆਊ । ਗੱਡੀ ਚ ਬੈਠੇ ਹੋਣਾ ਤਾਂ ਆਹੀ ਸਮਝਣਾ ਕਿ ਦਰਖਤ ਪਿੱਛੇ ਵੱਲ ਭੱਜਦੇ ਆ। ਜਾਮਣ ਖਾਂਦੇ ਜੇ ਗੁਠਲੀ ਅੰਦਰ ਲੰਘ ਜਾਵੇ ਤਾਂ ਆਹ ਈ ਸੋਚੀ ਜਾਣਾ ਦੀ ਅੰਦਰ ਈ ਜਾਮਣ ਨਾ ਉੱਗ ਪਵੇ। ,ਉਦੋਂ ਦੇ ਹਾਸੇ ਅਸਲੀ ਹੁੰਦੇ ਸੀ। ਟੁੱਟੇ ਖਿਡੌਣੇ , ਟੁੱਟਿਆਂ ਦਿਲਾਂ ਨਾਲੋਂ ਬਿਹਤਰ ਹੁੰਦੇ ਸੀ।... GURI DHARNI
Posted on: Mon, 22 Jul 2013 16:38:03 +0000

Trending Topics



Recently Viewed Topics




© 2015