ਸੋਚੋ ਜੇ ਦੁਨੀਆ ਤੇ ਸਾਰੇ - TopicsExpress



          

ਸੋਚੋ ਜੇ ਦੁਨੀਆ ਤੇ ਸਾਰੇ ਇਨਸਾਨਾਂ ਦੇ ਸਿੰਗ ਅਤੇ ਪੂੰਛ ਲੱਗੀ ਹੁੰਦੀ ਤਾਂ ਮਹੌਲ ਕਿਵੇਂ ਦਾ ਹੋਣਾ ਸੀ 01. ਵਿਆਹ ਤੇ ਘਰਵਾਲੇ ਅਤੇ ਘਰਵਾਲੀ ਦੀ ਫੋਟੋ ਖਿਚਣ ਵੇਲੇ ਫੋਟੋਗ੍ਰਾਫਰ ਨੇ ਕਹਿਣਾ ਸੀ , ਭਾਜੀ, ਥੋੜਾ ਜਿਹਾ ਸਿੰਗ ਇਧਰ ਨੂੰ ਘੁੰਮਾ ਲਓ, ਤੇ ਪੂੰਛ ਭੈਣ ਜੀ ਦੇ ਮੋਢਿਆਂ ਤੇ ਰਖ ਲਓ.. 02. ਬੱਸਾ ਦੇ ਵਿਚ ਲਿਖਿਆ ਹੋਣਾ ਸੀ.:- ਸਿੰਗ ਅਤੇ ਪੂੰਛ ਬਾਹਰ ਨਾ ਕਢੋ ਸਵਾਰੀ ਆਪਣੀ ਪੂੰਛ ਦੀ ਆਪ ਜ਼ਿਮੇਵਾਰ ਹੈ 1,2,3 ਸੀਟਾਂ ਤੇ ਪੂੰਛ ਮਾਰਨਾ ਮਨ੍ਹਾ ਹੈ ਲੰਡੀ ਸਵਾਰੀ ਨੂੰ ਸੀਟ ਨਹੀ ਮਿਲੇਗੀ 03.. ਪਿਓ ਨੇ ਆਪਣੇ ਵੇਹਲੇ ਪੁੱਤ ਨੂੰ ਕਹਿਣਾ ਸੀ, ਓਏ ਸਾਲਿਆ, ਕਿਉਂ ਸਾਰਾ ਦਿਨ ਕੁੜੀਆਂ ਪਿਛੇ ਪੂਛਾਂ ਮਾਰਦਾਂ ਤੁਰਿਆ-ਫਿਰਦਾਂ.... ਕੋਈ ਕੰਮ-ਧੰਦਾ ਕਰ ਲਿਆ ਕਰ.. 04. ਜਨਾਨੀਆਂ ਨੇ ਆਪਸ ਵਿਚ ਗੱਲਾਂ ਕਰਨੀਆਂ ਸੀ, ਨੀ ਮੇਰਾ ਵੱਡਾ ਮੁੰਡਾ ਸੋਨੂੰ ਤਾਂ ਵਾਲਾ ਈ ਸ਼ਰਾਰਤੀ ਹੋ ਗਿਆ. .. ਲੈ ਕੱਲ ਆਪਣੇ ਪਿਓ ਦੇ ਸੁੱਤੇ ਪਏ ਦੀ ਪੂਛ ਤੇ ਦੰਦੀ ਵੱਡਤੀ.. ਉਹਨਾਂ ਨੇ ਸਿੰਗਾਂ ਤੇ ਚੱਕ ਲਿਆ....ਮੈਂ ਮਸਾਂ ਛਡਾਇਆ.. 05. ਅਖਬਾਰਾਂ ਦੀਆਂ ਖਬਰਾਂ ਬਦਲ ਜਾਣੀਆਂ ਸੀ...ਅਖਬਾਰਾਂ ਦੀਆਂ ਸੁਰਖੀਆਂ ਹੋਣੀਆਂ ਸੀ... ਮੋਗੇ ਵਿਚ ਭੜਕੀ ਹੋਈ ਭੀੜ ਦਾ ਪੁਲਿਸ ਵਲੋਂ ਪੂਛਾਂ ਫੜ ਕੇ ਕੁਟਾਪਾ ਪਤਨੀ ਨੇ ਗੁੱਸੇ ਵਿਚ ਆ ਕੇ ਪਤੀ ਦੀ ਪੂਛ ਵੱਢੀ ਵਿਰੋਧੀ ਧਿਰ ਵਲੋਂ ਪੂਛਾਂ ਮਾਰ-ਮਾਰ ਕੇ ਪਾਰਲੀਮੈਂਟ ਵਿਚ ਸਪੀਕਰ ਦੀ ਕੁਰਸੀ ਤੋੜੀ 06. ਗੀਤ ਵੀ ਬਦਲ ਜਾਣੇ ਸੀ, Sad Song ਕਿਵੇਂ ਹੋਣਾ ਸੀ....!!! ਪੂਛ ਹਿਲਾ ਕੇ ਪਿਆਰ ਜਤਾਉਂਦੀ ਸੀ, ਸਿੰਗਾਂ ਨਾਲ ਸਿੰਗ ਟਕਰਾਉਂਦੀ ਸੀ, ਗਮਾਂ ਦੀ ਕੜਿਕੀ ਵਿਚ ਸੋਹਣੀਏ, ਨੀ ਹੁਣ ਸਾਡੀ ਪੂਛ ਅੜ ਗਈ, ਰੋਵਾਂ ਕੰਧਾਂ ਨਾਲ ਸਿੰਗ ਮਾਰ-ਮਾਰ ਕੇ, ਨੀ ਜਦੋਂ ਦੀ ਤੂੰ ਡੋਲੀ ਚੜ ਗਈ.... :D :P
Posted on: Tue, 12 Aug 2014 06:13:31 +0000

Trending Topics



Recently Viewed Topics




© 2015