ਹੁੱਕਮਨਾਮਾ ਸ਼੍ਰੀ ਦਰਬਾਰ - TopicsExpress



          

ਹੁੱਕਮਨਾਮਾ ਸ਼੍ਰੀ ਦਰਬਾਰ ਸਹਿਬ ਸ਼੍ਰੀ ਅੰਮ੍ਰਿਤਸਰ ਸਹਿਬ ਤੋਂ ਜੀ ਅੱਜ ਦਾ ਮੁੱਖਵਾਕ 06-7-2014 ਐਤਵਾਰ , 22 ਹਾੜ (ਸੰਮਤ ੫੪੬ ਨਾਨਕਸ਼ਾਹੀ) ਜੈਤਸਰੀ ਮਹਲਾ ੫ ਘਰੁ ੩ ਦੁਪਦੇ ੴ ਸਤਿਗੁਰ ਪ੍ਰਸਾਦਿ ॥ ਦੇਹੁ ਸੰਦੇਸਰੋ; ਕਹੀਅਉ, ਪ੍ਰਿਅ ਕਹੀਅਉ ॥ ਬਿਸਮੁ ਭਈ ਮੈ, ਬਹੁ ਬਿਧਿ ਸੁਨਤੇ; ਕਹਹੁ ਸੁਹਾਗਨਿ ਸਹੀਅਉ ॥੧॥ ਰਹਾਉ ॥ ਕੋ ਕਹਤੋ, ਸਭ ਬਾਹਰਿ ਬਾਹਰਿ; ਕੋ ਕਹਤੋ, ਸਭ ਮਹੀਅਉ ॥ ਬਰਨੁ ਨ ਦੀਸੈ, ਚਿਹਨੁ ਨ ਲਖੀਐ; ਸੁਹਾਗਨਿ ਸਾਤਿ ਬੁਝਹੀਅਉ ॥੧॥ ਸਰਬ ਨਿਵਾਸੀ, ਘਟਿ ਘਟਿ ਵਾਸੀ; ਲੇਪੁ ਨਹੀ ਅਲਪਹੀਅਉ ॥ ਨਾਨਕੁ ਕਹਤ, ਸੁਨਹੁ ਰੇ ਲੋਗਾ! ਸੰਤ ਰਸਨ ਕੋ ਬਸਹੀਅਉ ॥੨॥੧॥੨॥ (ਅੰਗ 700) ☬ ਪੰਜਾਬੀ ਵਿਆਖਿਆ :- ☬ ਜੈਤਸਰੀ ਪੰਜਵੀਂ ਪਾਤਿਸ਼ਾਹੀ ਦੁਪਦੇ। ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪ੍ਰਾਪਤ ਹੁੰਦਾ ਹੈ। ਮੈਨੂੰ ਮੇਰੇ ਪ੍ਰੀਤਮ ਦਾ ਸੁਨੇਹਾ ਦਿਓ, ਅਤੇ ਉਸ ਦੇ ਮੁਤੱਅਲਕ ਕੁੱਛ ਦੱਸੋ, ਜ਼ਰੂਰ ਦੱਸੋ। ਉਸ ਦੇ ਬਹੁਤੀਆਂ ਕਿਸਮਾਂ ਦੇ ਸਮਾਚਾਰ ਸੁਣ ਕੇ, ਮੈਂ ਹੈਰਾਨ ਹੋ ਗਈ ਹਾਂ, ਮੈਂ ਤੁਹਾਨੂੰ ਉਹ ਦੱਸਦੀ ਹਾਂ। ਹੋ ਸੁਖੀ ਵਸਦੀਓ ਪਤਨੀਓ! ਮੇਰੀਓ ਸਹੇਲੀਓ! ਠਹਿਰਾਉ। ਕਈ ਆਖਦੇ ਹਨ, ਉਹ ਸੰਸਾਰ ਤੋਂ ਬਿਲਕੁਲ ਪਰੇਡੇ, ਪਰੇਡੇ ਹਨ, ਕਈ ਆਖਦੇ ਹਨ, ਉਹ ਇਸ ਦੇ ਬਿਲਕੁਲ ਵਿੱਚ ਹੀ ਹੈ। ਉਸ ਦਾ ਰੰਗ ਦਿਸਦਾ ਨਹੀਂ, ਉਸ ਦੇ ਮੁਹਾਂਦਰੇ ਦਾ ਪਤਾ ਨਹੀਂ ਲੱਗਦਾ, ਹੇ ਸੁਭਾਗੀ ਪਤਨੀਓ! ਮੈਨੂੰ ਸੱਚੋ ਸੱਚ ਦੱਸੋ। ਉਹ ਸਾਰਿਆਂ ਅੰਦਰ ਰਮਿਆ ਹੋਇਆ ਹੈ। ਹਰ ਦਿਲ ਵਿੱਚ ਉਹ ਵਸਦਾ ਹੈ। ਉਸ ਨੂੰ ਮੈਲ ਨਹੀਂ ਲੱਗਦੀ, ਉਹ ਨਿਰਲੇਪ ਹੈ। ਗੁਰੂ ਜੀ ਫੁਰਮਾਉਂਦੇ ਹਨ, ਸੁਣੋ ਹੇ ਲੋਕੋ! ਮੇਰਾ ਪ੍ਰਭੂ ਸੰਦਾਂ ਦੀ ਜੀਭਾ ਉਤੇ ਨਿਵਾਸ ਰੱਖਦਾ ਹੈ। ☬ENGLISH TRANSLATION :- ☬ Jaitsri 5th Guru. Dupadas There is but One God, By True Gurus grace is He obtained. Give me intelligence, and tell, do tell me something of my Beloved. I am wonder struck hearing of His many sorts of accounts I relate them to you, O happy wives, my mates. Pause. Some say He is altogether beyond the world, some say, he is altogether within it. His colour is not seen and His outline is not distinguished. O happy wives, tell me the truth. He pervadeth all, abideth in every heart, is soiled not and is uncontaminated. Says Nanak, listen, O ye people, my Lord dwells on the tongue of the saints. WAHEGURU JI KA KHALSA WAHEGURU JI KI FATEH JI.
Posted on: Sun, 06 Jul 2014 04:11:35 +0000

Trending Topics



Recently Viewed Topics




© 2015