ਹੁੱਕਮਨਾਮਾ ਸ਼੍ਰੀ ਦਰਬਾਰ - TopicsExpress



          

ਹੁੱਕਮਨਾਮਾ ਸ਼੍ਰੀ ਦਰਬਾਰ ਸਹਿਬ ਸ਼੍ਰੀ ਅੰਮ੍ਰਿਤਸਰ ਸਹਿਬ ਤੋਂ ਜੀ ਅੱਜ ਦਾ ਮੁੱਖਵਾਕ 25- 9-2014 ਵੀਰਵਾਰ , 10 ਅਁਸੂ (ਸੰਮਤ ੫੪੬ ਨਾਨਕਸ਼ਾਹੀ) ਰਾਗੁ ਸੂਹੀ ਮਹਲਾ ੪ ਛੰਤ ਘਰੁ ੧ ੴ ਸਤਿਗੁਰ ਪ੍ਰਸਾਦਿ ॥ ਸਤਿਗੁਰੁ ਪੁਰਖੁ ਮਿਲਾਇ; ਅਵਗਣ ਵਿਕਣਾ, ਗੁਣ ਰਵਾ ਬਲਿ ਰਾਮ ਜੀਉ ॥ ਹਰਿ ਹਰਿ ਨਾਮੁ ਧਿਆਇ ਗੁਰਬਾਣੀ ਨਿਤ ਨਿਤ ਚਵਾ ਬਲਿ ਰਾਮ ਜੀਉ ॥ ਗੁਰਬਾਣੀ ਸਦ ਮੀਠੀ ਲਾਗੀ; ਪਾਪ ਵਿਕਾਰ ਗਵਾਇਆ ॥ ਹਉਮੈ ਰੋਗੁ ਗਇਆ ਭਉ ਭਾਗਾ; ਸਹਜੇ ਸਹਜਿ ਮਿਲਾਇਆ ॥ ਕਾਇਆ ਸੇਜ ਗੁਰ ਸਬਦਿ ਸੁਖਾਲੀ; ਗਿਆਨ ਤਤਿ ਕਰਿ ਭੋਗੋ ॥ ਅਨਦਿਨੁ ਸੁਖਿ ਮਾਣੇ ਨਿਤ ਰਲੀਆ; ਨਾਨਕ ਧੁਰਿ ਸੰਜੋਗੋ ॥੧॥ ਸਤੁ ਸੰਤੋਖੁ ਕਰਿ ਭਾਉ; ਕੁੜਮੁ ਕੁੜਮਾਈ ਆਇਆ ਬਲਿ ਰਾਮ ਜੀਉ ॥ ਸੰਤ ਜਨਾ ਕਰਿ ਮੇਲੁ; ਗੁਰਬਾਣੀ ਗਾਵਾਈਆ ਬਲਿ ਰਾਮ ਜੀਉ ॥ ਬਾਣੀ ਗੁਰ ਗਾਈ, ਪਰਮ ਗਤਿ ਪਾਈ; ਪੰਚ ਮਿਲੇ ਸੋਹਾਇਆ ॥ ਗਇਆ ਕਰੋਧੁ ਮਮਤਾ ਤਨਿ ਨਾਠੀ; ਪਾਖੰਡੁ ਭਰਮੁ ਗਵਾਇਆ ॥ ਹਉਮੈ ਪੀਰ ਗਈ ਸੁਖੁ ਪਾਇਆ; ਆਰੋਗਤ ਭਏ ਸਰੀਰਾ ॥ ਗੁਰ ਪਰਸਾਦੀ ਬ੍ਰਹਮੁ ਪਛਾਤਾ; ਨਾਨਕ, ਗੁਣੀ ਗਹੀਰਾ ॥੨॥ ਮਨਮੁਖਿ ਵਿਛੁੜੀ ਦੂਰਿ; ਮਹਲੁ ਨ ਪਾਏ ਬਲਿ ਗਈ, ਬਲਿ ਰਾਮ ਜੀਉ ॥ ਅੰਤਰਿ ਮਮਤਾ ਕੂਰਿ; ਕੂੜੁ ਵਿਹਾਝੇ, ਕੂੜਿ ਲਈ, ਬਲਿ ਰਾਮ ਜੀਉ ॥ ਕੂੜੁ ਕਪਟੁ ਕਮਾਵੈ, ਮਹਾ ਦੁਖੁ ਪਾਵੈ; ਵਿਣੁ ਸਤਿਗੁਰ ਮਗੁ ਨ ਪਾਇਆ ॥ ਉਝੜ ਪੰਥਿ ਭ੍ਰਮੈ ਗਾਵਾਰੀ; ਖਿਨੁ ਖਿਨੁ ਧਕੇ ਖਾਇਆ ॥ ਆਪੇ ਦਇਆ ਕਰੇ ਪ੍ਰਭੁ ਦਾਤਾ; ਸਤਿਗੁਰੁ ਪੁਰਖੁ ਮਿਲਾਏ ॥ ਜਨਮ ਜਨਮ ਕੇ ਵਿਛੁੜੇ ਜਨ ਮੇਲੇ; ਨਾਨਕ, ਸਹਜਿ ਸੁਭਾਏ ॥੩॥ ਆਇਆ ਲਗਨੁ ਗਣਾਇ; ਹਿਰਦੈ ਧਨ ਓਮਾਹੀਆ ਬਲਿ ਰਾਮ ਜੀਉ ॥ ਪੰਡਿਤ ਪਾਧੇ ਆਣਿ; ਪਤੀ ਬਹਿ ਵਾਚਾਈਆ ਬਲਿ ਰਾਮ ਜੀਉ ॥ ਪਤੀ ਵਾਚਾਈ, ਮਨਿ ਵਜੀ ਵਧਾਈ; ਜਬ ਸਾਜਨ ਸੁਣੇ ਘਰਿ ਆਏ ॥ ਗੁਣੀ ਗਿਆਨੀ ਬਹਿ ਮਤਾ ਪਕਾਇਆ; ਫੇਰੇ ਤਤੁ ਦਿਵਾਏ ॥ ਵਰੁ ਪਾਇਆ ਪੁਰਖੁ ਅਗੰਮੁ ਅਗੋਚਰੁ; ਸਦ ਨਵਤਨੁ ਬਾਲ ਸਖਾਈ ॥ ਨਾਨਕ, ਕਿਰਪਾ ਕਰਿ ਕੈ ਮੇਲੇ; ਵਿਛੁੜਿ ਕਦੇ ਨ ਜਾਈ ॥੪॥੧॥ (ਅੰਗ 773 ) ☬ ਪੰਜਾਬੀ ਵਿਆਖਿਆ :- ☬ ਰਾਗੁ ਸੂਹੀ ਚੌਥੀ ਪਾਤਿਸ਼ਾਹੀ ਛੰਤ। ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ। ਕੁਰਬਾਨ ਹਾਂ, ਮੈਂ ਮੇਰੇ ਉਤੋਂ, ਹੇ ਮੇਰੇ ਪ੍ਰਭੂ! ਮੈਨੂੰ ਬਲਵਾਨ ਸੱਚੇ ਗੁਰਾਂ ਨਾਲ ਮਿਲਾ ਦੇ ਤਾਂ ਜੋ ਮੈਂ ਪਾਪਾਂ ਨੂੰ ਤਿਆਗ, ਤੇਰੀਆਂ ਸਿਫਤਾਂ ਦਾ ਉਚਾਰਨ ਕਰਾਂ। ਸੁਆਮੀ ਵਾਹਿਗੁਰੂ ਦੇ ਨਾਮ ਦਾ ਮੈਂ ਸਿਮਰਨ ਕਰਦਾ ਹਾਂ ਅਤੇ ਸਦਾ, ਸਦਾ ਹੀ ਗੁਰਬਾਣੀ ਉਚਾਰਦਾ ਹਾਂ। ਸੁਆਮੀ ਉਤੋਂ ਮੈਂ ਸਦਕੇ ਜਾਂਦਾ ਹਾਂ। ਗੁਰਾਂ ਦੀ ਬਾਣੀ ਮੈਨੂੰ ਹਮੇਸ਼ਾਂ ਮਿੱਠੜੀ ਲੱਗਦੀ ਹੈ ਤੇ ਮੈਂ ਆਪਣੇ ਗੁਨਾਹ ਤੇ ਮੰਦੇ ਅਮਲ ਤਿਆਗ ਦਿੱਤੇ ਹਨ। ਮੇਰੀ ਹੰਕਾਰ ਦੀ ਬੀਮਾਰੀ ਦੂਰ ਹੋ ਗਈ ਹੈ, ਮੇਰਾ ਡਰ ਦੌੜ ਗਿਆ ਹੈ, ਤੇ ਮੈਂ ਸੁਖੈਨ ਦੀ ਬੈਕੁੰਠੀ ਅੰਦਰ ਅਨੰਦ ਲੀਨ ਹੋ ਗਿਆ ਹਾਂ। ਗੁਰਾਂ ਦੇ ਉਪਦੇਸ਼ ਨਾਲ ਮੇਰੇ ਸਰੀਰ ਦਾ ਪਲੰਘ ਸੁਖਦਾਈ ਹੋ ਗਿਆ ਹੈ, ਤੇ ਮੈਂ ਹੁਣ ਬ੍ਰਹਮ-ਵੀਚਾਰ ਦੇ ਜੌਹਰ ਨੂੰ ਮਾਣਦਾ ਹਾਂ। ਰਾਤ ਦਿਨ ਮੈਂ ਹਮੇਸ਼ਾਂ ਆਰਾਮ ਅਤੇ ਅਨੰਦ ਭੋਗਦਾ ਹਾਂ। ਇਹੋ ਜਿਹੀ ਲਿਖਤਾਕਾਰ ਮੇਰੇ ਲਈ ਮੇਰੇ ਆਦਿ ਪੁਰਖ ਦੀ। ਕੰਨਿਆ ਨੂੰ ਪਵਿੱਤਰਤਾ, ਸੰਤੁਸ਼ਟਤਾ ਅਤੇ ਪ੍ਰੀਤ ਨਾਲ ਆਰਾਸਤਾ ਕਰ ਕੇ, ਉਸ ਦਾ ਬਾਬਲ, ਗੁਰਦੇਵ ਪ੍ਰਭੂ ਨਾਲ ਉਸ ਦਾ ਨਾਤਾ ਕਰਨ ਆਇਆ ਹੈ। ਕੁਰਬਾਨ ਹਾਂ, ਮੈਂ ਆਪਣੇ ਪ੍ਰਭੂ ਉਤੋਂ। ਪਵਿੱਤਰ ਪੁਰਸ਼ਾਂ ਨੂੰ ਇਕੱਤਰ ਕਰ ਕੇ ਮੈਂ ਗੁਰਾਂ ਦੀ ਬਾਣੀ ਗਾਇਨ ਕਰਦਾ ਹਾਂ। ਸਦਕੇ ਜਾਂਦਾ ਹਾਂ, ਮੈਂ ਆਪਣੇ ਪ੍ਰਭੂ ਉਤੋਂ। ਗੁਰਾਂ ਦੀ ਬਾਣੀ ਗਾਇਨ ਕਰਨ ਦੁਆਰਾ ਮੈਂ ਮਹਾਨ ਮਰਤਬਾ ਪਾ ਲਿਆ ਹੈ ਤੇ ਮੁੱਖੀ ਜਨਾਂ ਨਾਲ ਮਿਲ ਕੇ ਮੈਂ ਸ਼ਸ਼ੋਭਤ ਹੋ ਗਿਆ ਹਾਂ। ਮੇਰਾ ਗੁੱਸਾ ਬਿਨਸ ਗਿਆ ਹੈ ਸੰਸਾਰੀ ਮੋਹ ਮੇਰੀ ਦੇਹ ਪਾਸੋਂ ਦੌੜ ਗਿਆ ਹੈ ਅਤੇ ਦੰਭ ਤੇ ਸੰਦੇਹ ਮੈਂ ਬੂਹਿਓ ਬਾਹਰ ਕਰ ਦਿੱਤੇ ਹਨ। ਹੰਗਤਾ ਦੀ ਪੀੜ ਦੂਰ ਹੋ ਗਈ ਹੈ, ਮੈਂ ਆਰਾਮ ਵਿੱਚ ਹਾਂ ਅਤੇ ਮੇਰੀ ਦੇਹ ਰੋਗ-ਰਹਿਤ ਹੋ ਗਈ ਹੈ। ਹੇ ਨਾਠਕ! ਗੁਰਾਂ ਦੀ ਰਹਿਮਤ ਦੁਆਰਾ ਮੈਂ ਨੇਕੀਆਂ ਦੇ ਸਮੁੰਦਰ ਆਪਣੇ ਪ੍ਰਭੂ ਨੂੰ ਅਨੁਭਵ ਕਰ ਲਿਆ ਹੈ। ਆਪ-ਹੁਦਰੀ ਸਹੇਲੀ ਆਪਣੇ ਮਾਲਕ ਪਾਸੋਂ ਦੂਰ ਜੁਦਾ ਹੋਈ ਰਹਿੰਦੀ ਹੈ, ਉਸ ਦੇ ਮੰਦਰ ਨੂੰ ਪਰਾਪਤ ਨਹੀਂ ਹੁੰਦੀ ਅਤੇ ਸੜ-ਬਲ ਜਾਂਦੀ ਹੈ। ਉਸ ਦੇ ਹਿਰਦੇ ਅੰਦਰ ਅਪਣੱਤ ਤੇ ਝੂਠ ਹੈ ਅਤੇ ਝੂਠ ਦੀ ਠੱਗੀ ਹੋਈ, ਉਹ ਝੂਠ ਦਾ ਹੀ ਵਣਜ ਕਰਦੀ ਹੈ। ਉਹ ਝੂਠ ਅਤੇ ਵਲ ਛੱਲ ਕਮਾਉਂਦੀ ਹੈ, ਪਰਮ ਕਸ਼ਟ ਉਠਾਉਂਦੀ ਹੈ ਅਤੇ ਸੱਚ ਗੁਰਾਂ ਦੇ ਬਗੈਰ ਉਸ ਨੂੰ ਰਸਤਾ ਨਹੀਂ ਮਿਲਦਾ। ਬੇਸਮਝ ਮੁੰਧ ਸੁੰਨਸਾਨ ਰਸਤਿਆ ਅੰਦਰ ਭਟਕਦੀ ਫਿਰਦੀ ਹੈ ਅਤੇ ਹਰ ਮੁਹਤ ਉਹ ਧੱਕੇ ਹੀ ਖਾਂਦੀ ਹੈ। ਦਾਤਾਰ ਸੁਆਮੀ ਖੁਦ ਹੀ ਮਿਹਰ ਧਾਰਦਾ ਹੈ ਤੇ ਉਸ ਨੂੰ ਬਲਵਾਨ ਸੱਚੇ ਗੁਰਾਂ ਨਾਲ ਮਿਲਾ ਦਿੰਦਾ ਹੈ। ਨਾਨਕ, ਜੋ ਪ੍ਰਾਣੀ ਅਨੇਕਾਂ ਜਨਮਾਂ ਤੋਂ ਵਿਛੁੰਨੇ ਹੋਏ ਹਨ, ਉਨ੍ਹਾਂ ਨੂੰ ਆਰਾਤ ਤੇ ਅਡੋਲਤਾ ਨਾਲ ਗੁਰੂ ਜੀ ਪ੍ਰਭੂ ਨਾਲ ਮਿਲਾ ਦਿੰਦੇ ਹਨ। ਸ਼ੁਭ ਮਹੂਰਤ ਗਿਣ ਕੇ ਪਤੀ ਪਤਨੀ ਦੇ ਗ੍ਰਹਿ ਵਿੱਚ ਆ ਜਾਂਦਾ ਹੈ ਅਤੇ ਆਪਣੇ ਮਨ ਅੰਦਰ ਉਹ ਬੜੀ ਖੁਸ਼ ਹੁੰਦੀ ਹੈ। ਵਿਦਵਾਨ ਸਾਹਾ-ਸੋਧਣ ਵਾਲਾ ਆ ਕੇ ਪੱਤ੍ਰੀ ਨੂੰ ਪੜ੍ਹਨ ਲਈ ਬੈਠ ਗਿਆ। ਪੱਤ੍ਰੀ ਵਾਚ ਲਈ ਗਈ। ਪਤਨੀ ਦਾ ਚਿੱਤ ਪਰਮ ਪਰਸੰਨ ਹੋ ਗਿਆ ਜਦ ਆਪਣੇ ਮਿੱਤਰ ਦਾ ਘਰ ਵਿੱਚ ਆਉਣਾ ਉਸ ਦੇ ਕੰਨੀਂ ਪਿਆ। ਨੇਕ ਤੇ ਦਾਨੇ ਬੰਦਿਆਂ ਨੇ ਬੈਠ ਕੇ ਉਸ ਨੂੰ ਤੁਰਤ ਹੀ ਪ੍ਰਭੂ ਨਾਲ ਵਿਆਹ ਦੇਣ ਦਾ ਫੈਸਲਾ ਕਰ ਲਿਆ। ਉਸ ਨੂੰ ਸਰਬ-ਸ਼ਕਤੀਵਾਨ, ਬੇਮਿਸਾਲ ਅਤੇ ਅਗਾਧ ਸੁਆਮੀ ਅਪਣੇ ਭਰਤੇ ਵਜੋਂ ਪਰਾਪਤ ਹੋ ਗਿਆ ਹੈ, ਜੋ ਹਮੇਸ਼ਾਂ ਨਵੇਂਨੁਕ ਸਰੀਰ ਵਾਲਾ ਅਤੇ ਉਸ ਦਾ ਬਚਪਨ ਦਾ ਬੇਲੀ ਹੈ। ਨਾਨਕ, ਸੁਆਮੀ ਨੇ ਮਿਹਰ ਧਾਰ ਕੇ ਸਹੇਲੀ ਨੂੰ ਆਪਣੇ ਨਾਲ ਮਿਲਾ ਲਿਆ ਅਤੇ ਉਸ ਦਾ ਮੁੜ ਕੇ ਕਦੇ ਭੀ ਵਿਛੋੜਾ ਨਹੀਂ ਹੋਵੇਗਾ। ☬ENGLISH TRANSLATION :- ☬ Rag Suhi 4th Guru Chhant. There is but one God. By the True Gurus grace, he is obtained. A sacrifice, I am unto Thee, O my Lord. Make me meet the mighty True Guru so that shaking of the sins I may utter Thine eulogies. Meditate I on the Lord Gods Name and ever, ever utter Gurbani. Unto the Lord I am a sacrifice. The Gurbani is ever sweet unto me and I have shaken off my sins and misdeeds. My ailment of ego is eliminated. My fear has fled and I have easily merged in celestial bliss. With the Gurus instruction, my body bed has become cozy and I now enjoy the quintessence of Divine knowledge. Night and day I ever enjoy peace and pleasure. Such is the writ of the Primal Lord for me. Embellishing the girl with chastity, contentment and love her father, the Guru, has come to betroth her to her Lord. A sacrifice I am unto my Lord. Joining together the pious persons, sing I the Gurus hymns. Devoted am I unto my Lord. Singing the Gurus hymns I have attained the supreme status and meeting with the elect I am adorned. I am rid of wrath, worldly love has flied from my body and I have eliminated hypocrisy and doubt. The pain of pride is gone, I am in peace and my body has become disease-free. O Nanak, by Gurus grace I have realised my Lord, the Ocean of virtues. The self-willed bride remains after separated from her Lord, obtains not His mansion and is burnt away. Within her mind is egoism and falsehood and deluded by falsehood, she deals in falsehood. She practises falsehood sorrow and without the True Guru finds not the way. The ignorant bride wanders in dismal paths and suffers buffets every moment. The Munificent Master Himself shows mercy and make her meet the Mighty True Guru. Nanak, with peace and poise the Guru unites with the Lord, the mortals, who are separated from Him since many births. Calculating the auspicious moment, the Groom comes into the brides home, and she is greatly pleased in her mind. The learned marriage-counselor came and sat down to read the almanac. The almanac was looked into. The brides mind was enraptured when she heard the coming home of her Friend. The men of virtue and wisdom sat down and resolved to marry her instantaneously to the Lord. She has obtained the Omnipotent, Unparalleled and Incomprehensible Lord as her Spouse, who is ever of fresh Body and the friend from her childhood. Nanak, the Lord has mercifully united the bride with Him and she will never be separated again. WAHEGURU JI KA KHALSA WAHEGURU JI KI FATEH JI.
Posted on: Thu, 25 Sep 2014 00:51:41 +0000

Trending Topics




ANNOUNCEMENT: here is a partial list of SHOW dates for the second
Four Season News merupakan blog dengan visitor / pengunjung
A SECOND Beast will Rise. The coming Antichrist will have a
When we choose to be parents, we accept another human being as

Recently Viewed Topics




© 2015