ਹੁੱਕਮਨਾਮਾ ਸ਼੍ਰੀ ਦਰਬਾਰ - TopicsExpress



          

ਹੁੱਕਮਨਾਮਾ ਸ਼੍ਰੀ ਦਰਬਾਰ ਸਹਿਬ ਸ਼੍ਰੀ ਅੰਮ੍ਰਿਤਸਰ ਸਹਿਬ ਤੋਂ ਜੀ ਅੱਜ ਦਾ ਮੁੱਖਵਾਕ 10 -10-2014 ਸ਼ੁਕਰਵਾਰ , 25 ਅਁਸੂ (ਸੰਮਤ ੫੪੬ ਨਾਨਕਸ਼ਾਹੀ) ਸਲੋਕੁ ਮਃ ੪ ॥ ਅੰਤਰਿ ਅਗਿਆਨੁ, ਭਈ ਮਤਿ ਮਧਿਮ; ਸਤਿਗੁਰ ਕੀ ਪਰਤੀਤਿ ਨਾਹੀ ॥ ਅੰਦਰਿ ਕਪਟੁ, ਸਭੁ ਕਪਟੋ ਕਰਿ ਜਾਣੈ; ਕਪਟੇ ਖਪਹਿ ਖਪਾਹੀ ॥ ਸਤਿਗੁਰ ਕਾ ਭਾਣਾ ਚਿਤਿ ਨ ਆਵੈ; ਆਪਣੈ ਸੁਆਇ ਫਿਰਾਹੀ ॥ ਕਿਰਪਾ ਕਰੇ ਜੇ ਆਪਣੀ; ਤਾ ਨਾਨਕ ਸਬਦਿ ਸਮਾਹੀ ॥੧॥ ਮਃ ੪ ॥ ਮਨਮੁਖ ਮਾਇਆ ਮੋਹਿ ਵਿਆਪੇ; ਦੂਜੈ ਭਾਇ ਮਨੂਆ ਥਿਰੁ ਨਾਹਿ ॥ ਅਨਦਿਨੁ ਜਲਤ ਰਹਹਿ ਦਿਨੁ ਰਾਤੀ; ਹਉਮੈ ਖਪਹਿ ਖਪਾਹਿ ॥ ਅੰਤਰਿ ਲੋਭੁ ਮਹਾ ਗੁਬਾਰਾ; ਤਿਨ ਕੈ ਨਿਕਟਿ ਨ ਕੋਈ ਜਾਹਿ ॥ ਓਹਿ ਆਪਿ ਦੁਖੀ, ਸੁਖੁ ਕਬਹੂ ਨ ਪਾਵਹਿ; ਜਨਮਿ ਮਰਹਿ ਮਰਿ ਜਾਹਿ ॥ ਨਾਨਕ, ਬਖਸਿ ਲਏ ਪ੍ਰਭੁ ਸਾਚਾ; ਜਿ ਗੁਰ ਚਰਨੀ ਚਿਤੁ ਲਾਹਿ ॥੨॥ ਪਉੜੀ ॥ ਸੰਤ ਭਗਤ ਪਰਵਾਣੁ; ਜੋ ਪ੍ਰਭਿ ਭਾਇਆ ॥ ਸੇਈ ਬਿਚਖਣ ਜੰਤ; ਜਿਨੀ ਹਰਿ ਧਿਆਇਆ ॥ ਅੰਮ੍ਰਿਤੁ ਨਾਮੁ ਨਿਧਾਨੁ; ਭੋਜਨੁ ਖਾਇਆ ॥ ਸੰਤ ਜਨਾ ਕੀ ਧੂਰਿ; ਮਸਤਕਿ ਲਾਇਆ ॥ ਨਾਨਕ ਭਏ ਪੁਨੀਤ; ਹਰਿ ਤੀਰਥਿ ਨਾਇਆ ॥੨੬॥ (ਅੰਗ 652,653 ) ☬ ਪੰਜਾਬੀ ਵਿਆਖਿਆ :- ☬ ਸਲੋਕ ਚੌਥੀ ਪਾਤਿਸ਼ਾਹੀ। ਜਿਸ ਦੇ ਅੰਦਰ ਆਤਮਕ ਅੰਨ੍ਹੇਰਾ ਹੈ, ਅਤੇ ਜੋ ਸੱਚੇ ਗੁਰਾਂ ਉਤੇ ਭਰੋਸਾ ਨਹੀਂ ਧਾਰਦਾ, ਉਸ ਦੀ ਬੁੱਧੀ ਮੰਦ ਪੈ ਜਾਂਣੀ ਹੈ। ਜਿਸ ਦੇ ਅੰਦਰ ਛਲ ਫਰੇਬ ਹੈ, ਉਹ ਸਾਰਿਆਂ ਨੂੰ ਛਲੀਏ ਸਮਝਦਾ ਹੈ, ਅਤੇ ਇਸ ਛਲ ਫਰੇਬ ਰਾਹੀਂ ਉਹ ਬਿਲਕੁੱਲ ਤਬਾਹ ਹੋ ਜਾਂਦਾ ਹੈ। ਸੱਚੇ ਗੁਰਾਂ ਦੀ ਰਜ਼ਾ ਉਸ ਦੇ ਮਨ ਵਿੰਚ ਪ੍ਰਵੇਸ਼ ਨਹੀਂ ਕਰਦੀ ਤੇ ਉਹ ਆਪਣੇ ਨਿੱਜ ਦੇ ਮਨੋਰਥ ਲਈ ਭਟਕਦਾ ਫਿਰਦਾ ਹੈ। ਜੇਕਰ ਸੁਆਮੀ ਆਪਣੀ ਰਹਿਮਤ ਧਾਰੇ, ਤਦ ਹੀ ਨਾਨਕ ਉਸ ਦੇ ਨਾਮ ਅੰਦਰ ਲੀਨ ਹੁੰਦਾ ਹੈ। ਚੌਥੀ ਪਾਤਿਸ਼ਾਹੀ। ਆਪ-ਹੁਦਰੇ ਦੌਲਤ ਦੀ ਪ੍ਰੀਤ ਵਿੱਚ ਖੱਚਤ ਹੋਏ ਹੋਏ ਹਨ। ਹੋਰਸ ਦੀ ਪ੍ਰੀਤ ਦੇ ਕਾਰਣ ਉਹਨਾਂ ਦਾ ਮਨ ਅਸਥਿਰ ਨਹੀਂ ਰਹਿੰਦਾ। ਦਿਹੁੰ ਰੈਣ, ਉਹ ਸਦਾ ਸੜਦੇ ਰਹਿੰਦੇ ਹਨ ਅਤੇ ਹੰਕਾਰ ਦੁਆਰਾ ਬਿਲਕੁੱਲ ਤਬਾਹ ਹੋ ਗਏ ਹਨ। ਉਹਨਾਂ ਦੇ ਮਨ ਵਿੱਚ ਲੋਭ ਦਾ ਅੰਨ੍ਹੇਰਾ-ਘੁੱਪ ਹੈ। ਕੋਈ ਭੀ ਉਹਨਾਂ ਦੇ ਲਾਗੇ ਨਹੀਂ ਲੱਗਦਾ। ਉਹ ਖੁਦ ਗਮ-ਮਾਰੇ ਹਨ ਅਤੇ ਕਦਾਚਿੱਤ ਸੁਖ ਨਹੀਂ ਪਾਉਂਦੇ। ਊਹ ਮਰ ਜਾਂਦੇ ਹਨ ਅਤੇ ਜੰਮਦੇ ਤੇ ਮਰਦੇ ਰਹਿੰਦੇ ਹਨ। ਨਾਨਕ, ਸੱਚਾ ਸੁਆਮੀ ਉਹਨਾਂ ਨੂੰ ਮਾਫ ਕਰ ਦਿੰਦਾ ਹੈ, ਜਿਹੜੇ ਆਪਣੇ ਮਨ ਨੂੰ ਗੁਰਾਂ ਦੇ ਚਰਣਾਂ ਨਾਲ ਜੋੜਦੇ ਹਨ। ਪਉੜੀ। ਉਹ ਸਾਧੂ ਤੇ ਸ਼ਰਧਾਲੂ ਕਬੂਲ ਪੈ ਜਾਂਦਾ ਹੈ ਜਿਸ ਨੂੰ ਸੁਆਮੀ ਪਿਆਰ ਕਰਦਾ ਹੈ। ਸਿਆਣੇ ਹਨ ਉਹ ਪੁਰਸ਼ ਜੋ ਆਪਣੇ ਸੁਆਮੀ ਦਾ ਸਿਮਰਨ ਕਰਦੇ ਹਨ। ਉਹ ਸੁਧਾ ਸਰੂਪ ਨਾਮ ਦਾ ਖਾਣਾ ਖਾਂਦੇ ਹਨ, ਜੋ ਸਾਰੀਆਂ ਨੇਕੀਆਂ ਦਾ ਖਜ਼ਾਨਾ ਹੈ। ਪਵਿੱਤਰ ਪੁਰਸ਼ਾਂ ਦੇ ਪੈਰਾਂ ਦੀ ਧੂੜ ਉਹ ਆਪਣੇ ਮੱਥੇ ਨੂੰ ਲਾਉਂਦੇ ਹਨ। ਨਾਨਕ ਪ੍ਰਭੂ ਦੇ ਧਰਮ ਅਸਥਾਨ ਤੇ ਨ੍ਹਾ ਕੇ ਉਹ ਪਵਿੱਤਰ ਥੀ ਵੰਞਦੇ ਹਨ। ☬ENGLISH TRANSLATION :- ☬ Slok 4th Guru. He, within whom is spiritual ignorance and who puts not faith in the True Guru, his understanding is rendered dim. He, within whom is deceit, deems all deceitful and through this deception, he is utterly ruined. The True Gurus will enters not his mind and he wanders about for his own interests. If the Lord bestows His mercy, then is Nanak absorbed in His Name. 4th Guru. The way-ward are engrossed in the love of wealth, because of anothers love their mind becomes not steady. Day and night, they ever continue burning and by egotism they are utterly ruined. In their mind is the pitch darkness of avarice and none draws near them. They themselves are miserable and obtain not peace ever. They die and continue coming and going. Nanak, the True Lord forgives, those, who attach their mind to Gurus feet. Pauri. That saint and devotee becomes acceptable to the Lord whom He loves. Wise are the persons, who meditate on their Lord. They partake of the food of the Nectar-Name the treasure of all the virtues The dust of the pious persons feet, they, apply to their forehead. Nanak, bathing at the Lords shrine, they are rendered immaculate. WAHEGURU JI KA KHALSA WAHEGURU JI KI FATEH JI.
Posted on: Fri, 10 Oct 2014 01:40:00 +0000

Trending Topics



Recently Viewed Topics




© 2015