ਜ਼ਰੂਰੀ ਨਹੀਂ ਕੇ ਮੈਂ ਜੋ ਵੀ - TopicsExpress



          

ਜ਼ਰੂਰੀ ਨਹੀਂ ਕੇ ਮੈਂ ਜੋ ਵੀ ਪੋਸਟ ਕਰਾਂ ਹਰ ਕੋਈ ਉਸ ਨਾਲ ਸਹਿਮਤ ਹੋਵੇ, ਜੇ ਮੈਂ ਆਪਣਾ ਵਿਚਾਰ ਇਥੇ ਰੱਖਿਆ ਹੈ ਤੇ ਤੁਸੀਂ ਸਹਿਮਤ ਨਹੀਂ ਹੋ ਤਾਂ ਇਸਦਾ ਮਤਲਬ ਇਹ ਨਹੀਂ ਬਣ ਜਾਂਦਾ ਤੁਸੀਂ ਗਾਲਾਂ ਕੱਢੋ, ਜੇ ਦਿਲ ਕਰਦਾ ਹੈ ਕੱਢ ਦਿਓ, ਮੈਨੂ ਕੋਈ ਫ਼ਰਕ ਨਹੀਂ ਪੈਂਦਾ, ਪਰ ਤੁਸੀਂ ਇੰਨੇ Members ਅੱਗੇ ਆਪਣੀ ਅਕਲ ਦਾ ਜਨਾਜ਼ਾ ਆਪ ਕੱਢ ਰਹੇ ਹੋਵੋਗੇ, ਜੇ ਮੇਰਾ ਵਿਚਾਰ ਨਹੀ ਸਹੀ ਲੱਗਦਾ ਤਾਂ ਤੁਸੀਂ ਮੈਨੂੰ ਤਰਕ ਤੇ Logic ਨਾਲ ਕੋਈ ਹੋਰ ਵਿਚਾਰ ਦਿਓ, ਤਾਂ ਜੋ ਮੈਂ ਆਪਣਾ ਪਹਿਲੇ ਵਾਲਾ ਛੱਡ ਦਵਾਂ ਤੇ ਤੁਹਾਡੇ ਵਾਲਾ ਆਪਣਾ ਲਵਾਂ, ਪਰ ਗਾਲੀ ਗਲੋਚ ਕਰਨ ਨਾਲ ਕੀ ਬਦਲਇਆ ਤੇ ਕੀ ਸਿਖਿਆ ? ਤੁਸੀਂ ਮੈਨੂੰ ਕੋਮੇੰਟਾ ਵਿੱਚ ਲੱਖ ਨਾਮਾਂ ਨਾਲ ਨਿਵਾਜ ਸਕਦੇ ਹੋ, ਇਲਜ਼ਾਮ ਦੋਸ਼ ਲਾ ਸਕਦੇ ਹੋ, ਪਰ ਮੁੱਦੇ ਵਾਰੇ ਵੀ ਗੱਲ ਹੁਣੀ ਚਾਹੀਦੀ ਹੈ ਦਲੀਲ ਨਾਲ... ਹਵਾਂ ਚ ਤੀਰ ਮਾਰਨ ਵਾਲੀਆਂ ਗੱਲਾਂ ਛੱਡਕੇ, ਤਰਕ ਦਾ ਰਸਤਾ ਅਪਣਾਓ, ਜਿਸ ਤੋਂ ਕਿਸੇ ਦਾ ਕੁਝ ਸੁਧਰ ਜਾਂ ਬਣ ਸਕੇ... - ਮਨਜੀਤ ਸੂਮਲ. ਹਰ ਇੱਕ ਇਨਸਾਨ ਵੱਖੋ ਵੱਖਰੀ ਸੋਚ ਦਾ ਮਾਲਿਕ ਹੈ, ਅਸੀ ਸਾਰੇ ਹੀ ਇਹ ਗੱਲ ਭਲੀ ਭਾਂਤੀ ਜਾਣਦੇ ਹਾਂ। ਕਿਸੇ ਦੇ ਗਲਤੀ ਕੱਢਣ ਲਈ, ਉਸਦੇ ਲਿਖੇ ਨੂੰ ਗਲਤ ਦੱਸਣ ਲਈ ਤਰਕ ਨਾਲ ਗੱਲ ਕਰਨ ਦੀ ਜਰੂਰਤ ਹੈ, ਨਾ ਕਿ ਗਾਲਾ ਕੱਢਕੇ ਆਪਣੇ ਆਪ ਨੂੰ ਉੱਚਾ ਦਰਸਾਉਣ ਤੇ ਦੂਸਰੇ ਸਖਸ਼ ਨੂੰ ਗਲਤ ਸਾਬਿਤ ਕਰਨ ਦੀ ! ਅੱਜ ਗਾਲਾ ਕੱਡਕੇ ਬੋਲਣ ਵਾਲੇ ਤਾਂ ਸਾਰੇ ਹੀ ਹਨ, ਪਰ ਹਿਸਾਬ ਨਾਲ ਤੇ ਤਰਕ ਨਾਲ ਬੋਲਣ ਵਾਲਾ ਕੋਈ ਕੋਈ. ਇਸ ਪੇਜ ਉੱਤੇ ਤੁਸੀ ਆਪਣੇ ਵਿਚਾਰ, ਸੋਚ ਸਭ ਦੇ ਸਾਹਮਣੇ ਰਖੋ, ਪਰ ਇੱਥੇ ਮੈ ਇੱਕ ਕੁੜੀ ਹੋਣ ਦੇ ਨਾਤੇ ਤੇ ਉਹਨਾ ਸਭ ਨੂੰ ਇੱਕ ਗੱਲ ਕਹਿਣਾ ਚਾਹੁੰਦੀ ਹਾਂ ਜੋ ਗਾਲਾ ਕੱਡਕੇ ਇਥੇ ਗੱਲ ਕਰਦੇ ਹਨ ਗਾਲਾ ਕੱਢਕੇ ਬੋਲਣ ਨਾਲ ਤੁਹਾਡੀ ਸਖਸ਼ੀਅਤ ਤੇ ਤੁਹਾਡੀ ਸੋਚ ਬਹੁਤ ਉਚਾਰੂ ਨੀ ਹੁੰਦੀ ਸਗੋ ਤੁਹਾਡਾ ਪ੍ਰਭਾਵ ਬਹੁਤ ਮਾੜਾ ਪੈਦਾ ਹੈ, ਖਾਸਕਰ ਜਦ ਇਸ ਪੇਜ ਉਪਰ Female Members ਇਦਾਂ ਦੇ Comments ਪੜਦੀਆਂ ਨੇ ! ਗਾਲਾਂ ਕੱਢਣ ਨਾਲ ਬੰਦਾ ਮਰਦ ਨੀਂ ਬਣਦਾ, ਨਵਾਂ ਰਸਤਾ ਜਾਂ ਸੋਚ ਪੇਸ਼ ਕਰਨ ਵਾਲਾ ਅਸਲੀ ਬਣਦਾ ਹੈ, ਗਾਲਾਂ ਖੁਸਰੇ ਵੀ ਕੱਢ ਲੈਂਦੇ ਨੇ - ਨੂਰ ਸੰਧੂ.
Posted on: Wed, 17 Dec 2014 14:39:27 +0000

Trending Topics



Recently Viewed Topics




© 2015