“ਬਾਪੂ......!!!!ਕਲਮ ਦੀ - TopicsExpress



          

“ਬਾਪੂ......!!!!ਕਲਮ ਦੀ ਸਿਆਹੀ.....ਸ਼ਬਦਾਂ ਦੀ ਵਾਹੀ....ਵਾਰ-ਵਾਰ ਹੈ ਕਰਦੀ ਮਾਂ ਦਾ ਜ਼ਿਕਰ ਤੇ…….. ਕਰਨਾ ਵੀ ਬਣਦਾ.....!!!!ਪਰ………ਬਾਪੂ ਦੀ ਗੱਲ ਕਰਨਾ.......ਕਿਉਂ ਕੋਈ ਭੁੱਲ ਜਾਂਦਾ.......!!!! ਬਾਪੂ ਦੀ ਹੁੰਦੀ ਹੈ ....ਘਰ ਵਿੱਚ ਉੱਚੀਥਾਂ.....ਧੀਆਂ-ਪੁੱਤ ਨਾ ਖੋਲਦੇ....ਬਾਪੂ ਦੇ ਮੂਹਰੇ ਜ਼ੁਬਾਨ.......!!!! .ਮਾਂ ਮਮਤਾ ਦੀ ਮੂਰਤ.....ਇਹ ਗੱਲ ਮੰਨਦਾ.....ਅੱਜ ਜਹਾਨ ਸਾਰਾ.....ਬਿਨਾਂ ਬਾਪੂ ਦੇ ਔਖਾ ਹੀ ਹੁੰਦਾ.....ਘਰ ਦਾ ਗੁਜ਼ਾਰਾ......!!!!!ਬਾਪੂ ਦੇ ਬੋਲਾਂ ਬਿਨਾ......ਵਿਹੜਾ ਸੁੰਨਾ ਜਾਪਦਾ........ਬੱਲੇ ਓ ਸ਼ੇਰਿਆਸ਼ਾਵਾ ਪੁੱਤ ਮੇਰਿਆ....ਕੋਈ ਵੀ ਨਾ ਆਖਦਾ......!!!! ....ਪਿਓ ਦੀ ਜੁੱਤੀ ਆਉਂਦੀ ਜਦ ਪੁੱਤ ਦੇ ਮੇਚੇ......ਬਾਪੂ ਪਾ ਲੈਂਦਾ....ਪੁੱਤ ਨਾਲ਼ ਯਾਰੀ......!!!! .ਧੀ ਦੀ ਲਾਹੀ....ਪਹਿਲੀ ਕੱਚੀ-ਪੱਕੀ ਰੋਟੀ ਵਿੰਗ-ਤੜਿੰਗੀ.....ਸ਼ਾਹੀ ਪਕਵਾਨਾਂ ਤੋਂ ਵੀ.....ਬਾਪੂ ਨੂੰ ਲੱਗਦੀ ਬਹੁਤੀ ਜ਼ਿਆਦਾ ਚੰਗੀ.......!!!!!ਜ਼ਿੰਦਗੀ ਦੇ ਹਰ ਪੰਨੇ ‘ਤੇ ਬਾਪੂ ਦਾ ਆਵੇ......ਸਭ ਤੋਂ ਪਹਿਲਾ ਨਾਂ.....ਕੋਈ ਵੀ ਨਹੀਂ ਲੈ ਸਕਦਾ.....ਧੀਆਂ-ਪੁੱਤਾਂ ਦੇ ਜੀਵਨ ‘ਚ.....ਬਾਪੂ ਦੀ ਬਣਦੀ ਥਾਂ......!!! Love u dad
Posted on: Fri, 30 Aug 2013 15:03:56 +0000

Trending Topics



Recently Viewed Topics




© 2015