................ ਦੋ ਸ਼ਬਦ ................ - TopicsExpress



          

................ ਦੋ ਸ਼ਬਦ ................ ਕਹਾਣੀ ਸੁੱਚਾ ਬਲਾਤਕਾਰ ਬਾਰੇ ਕਿਸੇ ਮਰਦ ਜਾਂ ਅੌਰਤ ਦੁਆਰਾ ਕਿਸੇ ਮਰਦ ਜਾਂ ਅੌਰਤ ਨਾਲ ਉਸਦੀ ਇੱਛਾ ਦੇ ਵਿਰੁੱਧ ਕੀਤਾ ਸੰਭੋਗ ਬਲਾਤਕਾਰ ਕਹਾਉਂਦਾ ਹੈ ।ਮੇਰੀ ਨਜ਼ਰ ਤੇ ਸੋਚ ਮੁਤਾਬਕ ਬਲਾਤਕਾਰ ਦੋ ਕਿਸਮ ਦੇ ਹੁੰਦੇ ਹਨ। ਕੋਈ ਵੀ ਮਰਦ ਕਿਸੇ ਅੌਰਤ ਨਾਲ ਭਰਾ ਆਪਣੀ ਭੈਣ ਨਾਲ ਪਿਉ ਆਪਣੀ ਧੀ ਨਾਲ ਜਾਂ ਅਧਿਆਪਕਾ ਆਪਣੇ ਵਿਦਿਆਰਥੀ ਨਾਲ ਉਸਦੀ ਇੱਛਾ ਦੇ ਉਲਟ ਉਸ ਨਾਲ ਸੈਕਸ ਸੰਬੰਧ ਬਣਾਵੇ ਇਸਨੂੰ ਬਲਾਤਕਾਰ ਕਹਾਂਗੇ। ਪਰ ਜੇ ਕੋਈ ਪਤੀ ਆਪਣੀ ਦੁਖੀ ਪਤਨੀ ਨਾਲ ਜਬਰਦਸਤੀ ਸੈਕਸ ਕਰੇ ਤਾਂ ਮੈਂ ਉਸਨੂੰ ਸੁੱਚਾ ਬਲਾਤਕਾਰ ਕਹਾਂਗਾ। ਕਿਉਂਕਿ ਜੇ ਕੋਈ ਪਤਨੀ ਚੀਖ ਚੀਖ ਕੇ ਵੀ ਕਹੇ ਕਿ ਮੇਰੇ ਪਤੀ ਨੇ ਮੇਰੇ ਨਾਲ ਬਲਾਤਕਾਰ ਕੀਤਾ ਹੈ ਤਾਂ ਲੋਕ ਉਸਨੂੰ ਪਾਗਲ ਤੇ ਬੇਸ਼ਰਮ ਕਿਹਕੇ ਉਸਦਾ ਮਜਾਕ ਉਡਾਉਣਗੇ। ਭਾਰਤੀ ਸਮਾਜ ਵਿੱਚ ਬਹੁਤ ਕੁਝ ਇਸ ਤਰ੍ਹਾਂ ਹੁੰਦਾ ਹੈ। ....... ਸੁੱਚਾ ਬਲਾਤਕਾਰ ....... ਸੁਖਜੀਤ ਇੱਕ ਘਰੇਲੂ ਅੌਰਤ ਦੀ ਜਿੰਦਗੀ ਜਿਉਂਦੀ ਹੈ। ਆਪਣੇ ਜਮਾਨੇ ਮੁਤਾਬਕ ਉਹ ਅੱਠਵੀ ਪਾਸ ਹੈ ਉਸਨੂੰ ਸਮਾਜਿਕ ਕਦਰਾਂ ਕੀਮਤਾਂ ਦੀ ਚੰਗੀ ਸੂਝ ਹੈ। ਅੌਰਤ ਹੋਣ ਦੇ ਨਾਤੇ ਉਹ ਹਰ ਅੌਰਤ ਦਾ ਦਰਦ ਚੰਗੀ ਤਰ੍ਹਾਂ ਸਮਝਦੀ ਹੈ। ਉਹ ਆਪਣੇ ਨਾਨਕਿਆਂ ਦੀ ਲਾਡਲੀ ਹੈ ਪਰ ਉਸਨੇ ਇਸ ਲਾਡ ਪਿਆਰ ਦਾ ਕਦੇ ਨਜਾਇਜ ਫਾਇਦਾ ਨੀ ਉਠਾਇਆ। ਉਹ ਇੱਕ ਚੰਗੀ ਤੇ ਸਿਆਣੀ ਕੁੜੀ ਹੈ। ਉਸਦੇ ਨਾਨਕਿਆ ਤੇ ਰਿਸ਼ਤੇਦਾਰਾਂ ਨੇ ਆਪਣੀ ਮਰਜ਼ੀ ਮੁਤਾਬਕ ਉਸਦਾ ਵਿਅਾਹ ਇੱਕ ਅਨਪੜ ਤੇ ਖੇਤੀ ਕਰਨ ਵਾਲੇ ਬੰਦੇ ਨਾਲ ਕੀਤਾ। ਸੁਖਜੀਤ ਨੂੰ ਆਪਣੇ ਪਾਲਣਹਾਰਾਂ ਦੀ ਖੁਸ਼ੀ ਚਾਹੀਦੀ ਸੀ ਉਸਨੇ ਜਰਾ ਵੀ ਵਿਰੋਧ ਨਾ ਕੀਤਾ ਪਰ ਉਸਨੂੰ ਅੰਦਰੋਂ ਦੁੱਖ ਜਰੂਰ ਸੀ ਜੋ ਉਸਨੇ ਸਬਰ ਨਾਲ ਪੀ ਲਿਆ। ਉਸਨੇ ਸੋਚ ਲਿਆ ਕਿ ਉਹ ਅਨਪੜ ਬੰਦੇ ਨਾਲ ਜਿੰਦਗੀ ਕਿਵੇਂ ਨਾ ਕਿਵੇਂ ਗੁਜਾਰ ਲਵੇਗੀ। ................ ਦਿਨ ਬੀਤਦੇ ਗਏ ਅਖੀਰ ਉਸਦੇ ਵਿਆਹ ਦਾ ਦਿਨ ਵੀ ਆ ਗਿਆ ਰਸਮਾਂ ਮੁਤਾਬਕ ਸਭ ਕੁਛ ਠੀਕ ਠਾਕ ਹੋ ਗਿਆ। ਉਹ ਆਪਣੇ ਸਹੁਰੇ ਘਰ ਚਲੀ ਗਈ। ਪਹਿਲੀ ਸ਼ਾਮ ਨੂੰ ਉਸਦਾ ਨਵੇਂ ਰਿਸ਼ਤੇਦਾਰਾਂ ਨਾਲ ਮੇਲ ਮਿਲਾਪ ਹੋਇਆ ।................ ਅਗਲੀ ਘੜੀ ਜਿਸਦਾ ਉਹ ਇੰਤਜ਼ਾਰ ਕਰ ਰਹੀ ਸੀ ਉਹ ਸੀ ਸੁਹਾਗਰਾਤ। ਇਕੱਲੀ ਬੈਠੀ ਉਹ ਪਤਾ ਨਹੀਂ ਕੀ ਸੋਚ ਰਹੀ ਸੀ ਅਚਾਨਕ ਦਰਵਾਜ਼ਾ ਖੁੱਲ੍ਹਦਾ ਹੈ ਉਸਦਾ ਜੀਵਨ ਸਾਥੀ ਬਲਦੇਵ ਅੰਦਰ ਆਇਆ ।ਉਹ ਕਾਫ਼ੀ ਸ਼ਰਾਬੀ ਸੀ ਦਰਵਾਜ਼ਾ ਵੀ ਮਸਾਂ ਬੰਦ ਕੀਤਾ। ਉਹ ਬੈੱਡ ਤੇ ਆ ਕੇ ਬੈਠ ਗਿਆ ਆਪਣੀ ਜੁੱਤੀ ਉਤਾਰ ਕੇ ਕੱਪਡ਼ੇ ਉਤਾਰਨ ਲੱਗਾ। ਉਸਨੇ ਸੁਖਜੀਤ ਨਾਲ ਕੋਈ ਗੱਲਬਾਤ ਨਾ ਕੀਤੀ। ਆਪਣੇ ਕੱਪਡ਼ੇ ਉਤਾਰ ਕੇ ਉਹ ਸੁਖਜੀਤ ਉਪਰ ਭੁੱਖੇ ਸ਼ੇਰ ਵਾਂਗ ਝਪਟਿਆ। ਸੁਖਜੀਤ ਨੂੰ ਕੁਛ ਵੀ ਸਮਝ ਨਹੀਂ ਆਇਆ ਕਿ ਉਹ ਕੀ ਕਰੇ ਉਹ ਬੇਵੱਸ ਹਿਰਨੀ ਵਾਂਗ ਭੁੱਖੇ ਸ਼ੇਰ ਬਲਦੇਵ ਅੱਗੇ ਪਈ ਰਹੀ। ਉਹ ਕਾਫ਼ੀ ਚਿਰ ਉਸਦੇ ਜਿਸਮ ਨੂੰ ਨੋਚਦਾ ਰਿਹਾ। ਇਸ ਸਾਰੀ ਘਟਨਾ ਵਿੱਚ ਪਿਆਰ ਦਾ ਇੱਕ ਕਿਣਕਾ ਵੀ ਨਹੀਂ ਸੀ ਬੱਸ ਜਿਸਮ ਦੀ ਭੁੱਖ ਦਾ ਜਨੂੰਨ ਸੀ। ਜਦੋਂ ਬਲਦੇਵ ਦੇ ਸਰੀਰ ਦੀ ਅੱਗ ਠੰਢੀ ਹੋ ਗਈ ਉਹ ਇੱਕ ਪਾਸੇ ਲੇਟ ਗਿਆ। ਪਿਆਰ ਨਾਂ ਦੀ ਮਹਿਕ ਤੋਂ ਬੇਖਬਰ ਉਹ ਘੂਕ ਸੌਂ ਗਿਆ। ਦੂਜੇ ਪਾਸੇ ਸੁਖਜੀਤ ਖੂਨ ਨਾਲ ਲਿਬੜੀ ਆਪਣੇ ਬੇਜਾਨ ਸਰੀਰ ਤੇ ਜਖਮੀ ਰੂਹ ਨਾਲ ਛੱਤ ਵੱਲ ਵੇਖ ਰਹੀ ਸੀ। ਉਸਨੇ ਖੂਨੀ ਹੰਝੂਆਂ ਦੇ ਘੁੱਟ ਸਬਰ ਨਾਲ ਪੀ ਲਏ। ................ ਇਹ ਵਰਤਾਰਾ ਉਸ ਨਾਲ ਲਗਭਗ ਹਰ ਰੋਜ਼ ਹੁੰਦਾ ਰਿਹਾ। ਉਸਨੇ ਕਿਸੇ ਕੋਲ ਅਹਿਸਾਸ ਨਾ ਹੋਣ ਦਿੱਤਾ ਕਿ ਉਹ ਕਿੰਨੀ ਦੁਖੀ ਹੈ। ਕਈ ਵਾਰ ਉਸਦੇ ਪੇਟ ਵਿੱਚ ਅੰਤਾਂ ਦੀ ਪੀੜ ਹੁੰਦੀ ਤੇ ਸੰਭੋਗ ਕਰਨ ਨੂੰ ਬਿਲਕੁਲ ਵੀ ਜੀਅ ਨਾ ਕਰਦਾ ਪਰ ਉਹ ਆਪਣੇ ਪਤੀ ਤੇ ਸਮਾਜ ਦੀਆਂ ਬੰਦਿਸ਼ਾਂ ਅੱਗੇ ਬੇਵੱਸ ਸੀ। ................ ਸਮਾਂ ਕਿਸੇ ਦੇ ਰੋਕਿਆ ਨਹੀਂ ਰੁਕਦਾ ।ਸੁਖਜੀਤ ਵੀ ਸਮਾਂ ਲੰਘਾ ਰਹੀ ਸੀ। ਹੁਣ ਉਸਦੀ ਉਮਰ ਤਕਰੀਬਨ ਚਾਲੀ ਸਾਲਾਂ ਦੀ ਹੋ ਚੁੱਕੀ ਸੀ। ਉਸਦੀ ਇੱਕ ਕੁੜੀ ਅਠਾਰਾਂ ਵਰਿਆਂ ਦੀ ਭਰ ਜੋਬਨ ਮੁਟਿਆਰ ਤੇ ਇੱਕ ਪੰਦਰਾਂ ਸਾਲਾਂ ਦਾ ਮੁੰਡਾ ਸੀ। ਦੁਨੀਆਦਾਰੀ ਅਨੁਸਾਰ ਉਹਨਾਂ ਦਾ ਇੱਕ ਛੋਟਾ ਤੇ ਸੁਖੀ ਪਰਿਵਾਰ ਸੀ ਜੋ ਵਧੀਆ ਜਿੰਦਗੀ ਬਤੀਤ ਕਰ ਰਿਹਾ ਸੀ ।ਪਰ ਸੁਖਜੀਤ ਦੀ ਆਪਣੀ ਜਿੰਦਗੀ ਹੌਲੀ ਹੌਲੀ ਹੋ ਰਹੀ ਮੌਤ ਵਰਗੀ ਸੀ । ................ ਅੱਜ ਕਰਵਾ ਚੌਥ ਹੈ ।ਅੌਰਤਾਂ ਇਸ ਦਿਨ ਆਪਣੇ ਸੁਹਾਗ ਦੀ ਲੰਮੀ ਉਮਰ ਲਈ ਵਰਤ ਰੱਖਦੀਆਂ ਨੇ। ਬਲਦੇਵ ਨੇ ਭਾਵੇਂ ਕਦੇ ਵੀ ਸੁਖਜੀਤ ਦਾ ਦੁੱਖ ਨਹੀਂ ਸਮਝਿਆ ਪਰ ਉਸਨੇ ਫਿਰ ਵੀ ਉਹਦੀ ਲੰਮੀ ਉਮਰ ਵਾਸਤੇ ਵਰਤ ਰੱਖਿਆ। ਸਾਰਾ ਦਿਨ ਉਸਨੇ ਕੁਝ ਨਾ ਖਾਧਾ ਪੀਤਾ। ਇਸ ਦਿਨ ਵਿਆਹੀਆਂ ਅੌਰਤਾਂ ਸਾਰਾ ਦਿਨ ਭੁੱਖੀਆਂ ਰਹਿਕੇ ਰਾਤ ਨੂੰ ਚੰਦ ਵੇਖ ਕੇ ਰੋਟੀ ਖਾਂਦੀਆਂ ਨੇ। ਉਹ ਚੰਦ ਵਿੱਚ ਆਪਣੇ ਸੁਹਾਗ ਦੀ ਤਸਵੀਰ ਕਲਪਦੀਆਂ ਨੇ । ................ ਸ਼ਾਮ ਦਾ ਸੂਰਜ ਢਲ ਚੁੱਕਾ ਸੀ। ਦਿਨ ਕਾਫੀ ਉਦਾਸੀ ਭਰਿਆ ਰਿਹਾ। ਰਾਤ ਦਾ ਹਨੇਰਾ ਘਰਾਂ ਦੇ ਬਨੇਰਿਆਂ ਤੇ ਆ ਬੈਠਾ ।ਸੁਖਜੀਤ ਦੇ ਪੇਟ ਵਿੱਚ ਬਹੁਤ ਦਰਦ ਹੋ ਰਿਹਾ ਸੀ। ਕੁਝ ਤਾਂ ਸਾਰੇ ਦਿਨ ਦੀ ਭੁੱਖ ਕਰਕੇ ਪਰ ਅਸਲੀ ਸੱਚ ਹੋਰ ਸੀ ।ਬਲਦੇਵ ਬਾਹਰੋਂ ਆਇਆ ਉਸਦੇ ਕਦਮ ਲੜਖੜਾ ਰਹੇ ਸੀ। ਅੱਜ ਕੁਛ ਜਿਆਦਾ ਸ਼ਰਾਬੀ ਲੱਗਦਾ ਸੀ। ਸੁਖਜੀਤ ਉਹਦੀ ਹਾਲਤ ਵੇਖ ਕੇ ਕੁਝ ਸਹਿਮ ਜਿਹੀ ਗਈ। ਦੋਵੇਂ ਬੱਚੇ ਰੋਟੀ ਖਾਕੇ ਆਪਣੇ ਕਮਰੇ ਚ ਟੀ ਵੀ ਵੇਖਣ ਚ ਮਸ਼ਰੂਫ ਸਨ। ਕੁੜੀ ਨੂੰ ਪਿਓ ਦੇ ਆਉਣ ਦੀ ਵਿੜਕ ਆਈ ਤਾਂ ਉਸਨੇ ਰੋਟੀ ਪਾਕੇ ਬਲਦੇਵ ਨੂੰ ਖਵਾਈ। ਰੋਟੀ ਖਾਕੇ ਬਲਦੇਵ ਕਮਰੇ ਵਿੱਚ ਚਲਾ ਗਿਆ। ਕੁੜੀ ਨੇ ਗਲੀ ਵਾਲਾ ਬੂਹਾ ਬੰਦ ਕੀਤਾ ਬਾਹਰਲੀਆਂ ਲਾਈਟਾਂ ਬੁਝਾ ਕੇ ਆਪਣੀ ਮਾਂ ਨੂੰ ਵੀ ਅੰਦਰ ਪੈਣ ਲਈ ਕਿਹਾ। ਦੋਵੇਂ ਬੱਚੇ ਫੇਰ ਟੀਵੀ ਵੇਖਣ ਚ ਮਸਤ ਹੋਗੇ। ਰਾਤ ਦੇ ਅੱਠ ਵੱਜ ਚੁੱਕੇ ਸੀ ।ਚੰਦ ਚੜਨ ਵਿੱਚ ਹਾਲੇ ਤਕਰੀਬਨ ਇੱਕ ਘੰਟਾ ਪਿਆ ਸੀ। ਸੁਖਜੀਤ ਬੁਝੇ ਜੇ ਮਨ ਨਾਲ ਉੱਠੀ ਤੇ ਕਮਰੇ ਚ ਚਲੀ ਗਈ। ਉਹ ਬਲਦੇਵ ਦੇ ਨਾਲ ਵਾਲੇ ਮੰਜੇ ਤੇ ਜਾਕੇ ਪੈ ਗੀ। ਬਲਦੇਵ ਹਾਲੇ ਜਾਗ ਰਿਹਾ ਸੀ ਪਤਾ ਨੀ ਮੂੰਹ ਚ ਕੀ ਬੁੜਬੜਾ ਰਿਹਾ ਸੀ। ਸੁਖਜੀਤ ਦਾ ਦਿਲ ਡੁਬਦਾ ਜਾਂਦਾ ਸੀ। ਉਹ ਬਲਦੇਵ ਤੋਂ ਕਾਫੀ ਦੂਰ ਮੰਜੇ ਦੀ ਬਾਹੀ ਨਾਲ ਸੁੰਗੜ ਕੇ ਪੈ ਗੀ। ਦਸਾਂ ਕ ਮਿੰਟਾਂ ਬਾਅਦ ਬਲਦੇਵ ਸੁਖਜੀਤ ਵਾਲੇ ਪਾਸੇ ਮੰਜੇ ਤੇ ਬੈਠ ਗਿਆ। ਉਸਨੇ ਸੁਖਜੀਤ ਨੂੰ ਬਾਂਹ ਫੜਕੇ ਆਪਣੇ ਵੱਲ ਖਿੱਚਿਆ। ਸੁਖਜੀਤ ਜਿਸ ਗੱਲੋਂ ਡਰਦੀ ਸੀ ਉਹ ਸਮਾਂ ਆ ਗਿਆ। ਉਸਨੇ ਬਹੁਤ ਮਿੰਨਤਾ ਕਰੀਆਂ ਕਿ ਅੱਜ ਦੀ ਰਾਤ ਰਹਿਣ ਦਿਓ ਮੇਰੀ ਸਿਹਤ ਠੀਕ ਨੀ ਸਾਰੇ ਦਿਨ ਦਾ ਕੁਛ ਖਾਧਾ ਵੀ ਨੀ। ਪਰ ਬਲਦੇਵ ਨੇ ਇੱਕ ਨਾ ਸੁਣੀ ਤੇ ਇੱਕੋ ਝਟਕੇ ਵਿੱਚ ਸੁਖਜੀਤ ਦੀ ਸਲਵਾਰ ਦਾ ਨਾਲਾ ਤੋੜਤਾ। ਉਸਨੂੰ ਆਪਣੇ ਭਾਰੇ ਸਰੀਰ ਥੱਲੇ ਲੁਕੋ ਕੇ ਨੋਚਣਾ ਸ਼ੁਰੂ ਕਰਤਾ। ਸੁਖਜੀਤ ਦਾ ਦਿਲ ਕੀਤਾ ਕਿ ਉੱਚੀ ਉੱਚੀ ਚੀਕਾਂ ਮਾਰੇ ਕਿ ਉਸਨੂੰ ਇਸ ਰਾਖਸ਼ ਤੋਂ ਕੋਈ ਬਚਾਵੇ। ਪਰ ਉਹਨੇ ਤਾਂ ਖੁਦ ਬਲਦੇਵ ਦੀ ਲੰਮੀ ਉਮਰ ਖਾਤਰ ਵਰਤ ਰੱਖਿਆ ਹੈ। ਕੁਦਰਤ ਨੇ ਸਾਰਾ ਸਬਰ ਅੌਰਤ ਜਾਤੀ ਨੂੰ ਦਿੱਤਾ ਹੈ। ਸੁਖਜੀਤ ਵੀ ਆਪਣੀ ਮੌਤ ਸਾਹਮਣੇ ਉਹੀ ਸਬਰ ਰੱਖੀ ਬੈਠੀ ਸੀ। ਅਚਾਨਕ ਉਸਨੂੰ ਲੱਗਿਆ ਕਿ ਕਿਸੇ ਨੇ ਬਲਦੀ ਤਲਵਾਰ ਉਸਦੇ ਪੇਟ ਵਿੱਚ ਧੱਕ ਦਿੱਤੀ ਹੋਵੇ ਜੋ ਸਿੱਧੀ ਦਿਲ ਚ ਜਾ ਖੁੱਭੀ। ਉਸ ਤਲਵਾਰ ਨੇ ਦਿਲ ਤੇ ਅਨੇਕਾਂ ਵਾਰ ਕੀਤੇ। ਸੁਖਜੀਤ ਦੇ ਦਿਮਾਗ਼ ਦਾ ਸੰਪਰਕ ਦਿਲ ਨਾਲੋਂ ਟੁੱਟ ਗਿਆ। ਦਸ ਕੁ ਮਿੰਟਾਂ ਬਾਅਦ ਬਲਦੇਵ ਹੰਭ ਕੇ ਆਪਣੇ ਮੰਜੇ ਤੇ ਜਾ ਡਿੱਗਿਆ ਤੇ ਬੇਖੌਫ ਸੌਂ ਗਿਆ। ਜਿਵੇਂ ਕੋਈ ਜੰਗ ਜਿੱਤ ਕੇ ਆਇਆ ਹੋਵੇ। ਸੁਖਜੀਤ ਬੇਹੋਸ਼ੀ ਦੀ ਹਾਲਤ ਵਿੱਚ ਉਵੇਂ ਅਧਨੰਗੀ ਲੇਟੀ ਪਈ ਸੀ ਜਿਵੇਂ ਬਲਦੇਵ ਛੱਡ ਗਿਆ ।ਉਸਦੇ ਸਰੀਰ ਵਿੱਚ ਕੋਈ ਹਰਕਤ ਨਹੀਂ ਸੀ। ਗੁਪਤ ਅੰਗ ਵਿਚੋਂ ਵਹਿੰਦੇ ਲਹੂ ਦਾ ਮੰਜੇ ਉਪਰ ਛੱਪੜ ਜਿਹਾ ਬਣ ਗਿਆ। ਮੰਜੇ ਦੀ ਚਾਦਰ ਵਿਚੋਂ ਖੂਨ ਦੇ ਤੁਪਕੇ ਜਮੀਨ ਤੇ ਟਪਕਣ ਲੱਗੇ। ਇਹ ਸਾਰਾ ਦਰਿਸ਼ ਲੋਕਾਂ ਦੇ ਰੱਬ ਨੇ ਖੁਦ ਬੇਸ਼ਰਮਾਂ ਵਾਂਗ ਕਮਰੇ ਦੇ ਰੋਸ਼ਨਦਾਨ ਵਿਚੋਂ ਵੇਖਿਆ। ਸਾਰਾ ਕਮਰਾ ਕਤਲਗਾਹ ਜਾਪਦਾ ਸੀ। ਕਤਲ ਹੋਣ ਵਾਲੀ ਤੇ ਕਾਤਲ ਦੋਵੇਂ ਬਰਾਬਰ ਮੰਜਿਆਂ ਤੇ ਬੇਖੌਫ ਪਏ ਸਨ। ................ ਰਾਤ ਦੇ ਨੌਂ ਵੱਜ ਚੁੱਕੇ ਸੀ। ਸਾਰੇ ਪਿੰਡ ਦੀਆਂ ਵਿਆਹੀਆਂ ਅੌਰਤਾਂ ਛੱਤਾਂ ਤੇ ਖੜਕੇ ਚੰਦ ਦਾ ਇੰਤਜ਼ਾਰ ਕਰ ਰਹੀਆਂ ਸਨ। ਚੰਦ ਨਿਮੋਝੂਣਾ ਜਿਹਾ ਹੋਕੇ ਹੌਲੀ ਹੌਲੀ ਉਪਰ ਆਇਆ। ਚੰਦ ਦੋਸ਼ੀਆਂ ਵਾਂਗ ਸਿਰ ਝੁਕਾਈ ਸਭਦੇ ਸਾਹਮਣੇ ਖੜਾ ਸੀ ਜਿਵੇਂ ਆਪਣੀ ਚਕੋਰ ਨਾਲ ਬਲਾਤਕਾਰ ਕਰਕੇ ਆਇਆ ਹੋਵੇ। ਦੇਵਦਾਸ
Posted on: Tue, 29 Oct 2013 05:06:17 +0000

Trending Topics



Recently Viewed Topics




© 2015