ਸਦਾ ਜੀਵਣਾ ਨਹੀਂ ਜਹਾਨ ਅੰਦਰ, - TopicsExpress



          

ਸਦਾ ਜੀਵਣਾ ਨਹੀਂ ਜਹਾਨ ਅੰਦਰ, ਖਿਲ੍ਹੀ ਰਹੇਗੀ ਸਦਾ ਗੁਲਜ਼ਾਰ ਨਾਹੀਂ | ਸਦਾ ਕੂੜ ਦੀ ਰਹੇ ਨਾ ਜਾਰਸ਼ਾਹੀ, ਸਦਾ ਜਾਬਰਾਂ ਹੱਥ ਤਲਵਾਰ ਨਾਹੀਂ | ਰੰਗ ਬਦਲਦੀ ਰਹੇਗੀ ਸਦਾ ਕੁਦਰਤ, ਬਣਦਾ ਵਖ਼ਤ ਕਿਸੇ ਦਾ ਯਾਰ ਨਾਹੀਂ | ਹੋਸੀ ਧਰਮ ਦੀ ਜਿੱਤ ਅਖ਼ੀਰ ਬੰਦੇ, ਬੇੜੀ ਪਾਪ ਦੀ ਲਗਣੀ ਪਾਰ ਨਹੀਂ | ਸਾਡੇ ਵੀਰਨੋ ਤੁਸਾਂ ਨੇ ਖੁਸ਼ ਰਹਿਣਾ, ਅਸੀਂ ਆਪਣੀ ਆਪ ਨਿਭਾ ਦਿਆਂਗੇ | ਦੁਖ ਝੱਲਾਂਗੇ ਹਸਕੇ ਵਾਂਗ ਮਰਦਾਂ, ਨਾਲ ਖੁਸ਼ੀ ਦੇ ਸੀਸ ਲਗਾ ਦਿਆਂਗੇ | ਖ਼ਾਤਰ ਧਰਮ ਦੀ ਜਿੰਦ ਕੁਰਬਾਨ ਕਰਕੇ, ਜੜ੍ਹ ਜ਼ੁਲਮ ਦੀ ਪੁੱਟ ਦਿਖਾ ਦਿਆਂਗੇ | ਥੋੜੇ ਦਿਨਾਂ ਤਾਂਈ ਬੇੜਾ ਪਾਰ ਹੋਸੀ, ਸਰੋਂ ਹੱਥ ਤੇ ਅਸੀਂ ਜਮਾ ਦਿਆਂਗੇ | ਸਾਡੇ ਵੀਰਨੋ ਤੁਸਾਂ ਨਾ ਫਿਕਰ ਕਰਨਾ, ਵਿਦਾ ਬਖ਼ਸ਼ਣੀ ਖੁਸ਼ੀ ਦੇ ਨਾਲ ਸਾਨੂੰ | ਫਾਂਸੀ, ਤੋਪ, ਬੰਦੂਕ ਤੇ ਤੀਰ, ਬਰਸ਼ੀ ਕੱਟ ਸਕਦੀ ਨਹੀਂ ਤਲਵਾਰ ਸਾਨੂੰ | ਸਾਡੀ ਆਤਮਾ ਸਦਾ ਅਡੋਲ ਵੀਰੋ, ਕਰੂ ਕੀ ਤੁਫੰਗ ਦਾ ਵਾਰ ਸਾਨੂੰ | ਖ਼ਾਤਰ ਧਰਮ ਦੀ ਗੁਰਾਂ ਨੇ ਪੁੱਤਰ ਵਾਰੇ, ਦਿਸੇ ਚਮਕਦੀ ਨੇਕ ਮਿਸਾਲ ਸਾਨੂੰ |
Posted on: Sun, 18 Aug 2013 10:00:46 +0000

Trending Topics



Recently Viewed Topics




© 2015